12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਕੰਧਾਂ ਦੀਆਂ ਤਰੇੜਾਂ ਵਿਚ ਕਿਵੇਂ ਉੱਗਦੇ ਹਨ ਪਿੱਪਲ ਦੇ ਪੌਦੇ?

ਕੰਧਾਂ ਦੀਆਂ ਤਰੇੜਾਂ ਵਿਚ ਕਿਵੇਂ ਉੱਗਦੇ ਹਨ ਪਿੱਪਲ ਦੇ ਪੌਦੇ?

Ad Position 21
repet_subhas-goyals [Copy P29]
ਅਜੀਤ ਡੈਸਕ 12-09-2026

 

ਪਿਆਰੇ ਬੱਚਿਓ, ਸਾਡੇ ਆਲੇ-ਦੁਆਲੇ ਅਨੇਕਾਂ ਹੀ ਪੌਦੇ ਉੱਗੇ ਦਿਖਾਈ ਦਿੰਦੇ ਹਨ, ਜੋ ਕਿ ਜ਼ਮੀਨ ਵਿਚ ਉੱਗੇ ਹੁੰਦੇ ਹਨ, ਪਰ ਕਈ ਵਾਰ ਅਸੀਂ ਦੇਖਿਆ ਹੈ ਕਿ ਪਿੱਪਲ ਦੇ ਪੌਦੇ ਕੰਧਾਂ ਦੀਆਂ ਤਰੇੜਾਂ ਜਾਂ ਸਾਡੇ ਘਰਾਂ ਦੀਆਂ ਛੱਤਾਂ ਉੱਪਰ ਵੀ ਅੱਗ ਪੈਂਦੇ ਹਨ | ਆਓ, ਅੱਜ ਇਹ ਜਾਣੀਏ ਕਿ ਬਿਨਾਂ ਮਿੱਟੀ-ਪਾਣੀ ਦੇ ਇਹ ਪਿੱਪਲ ਕੰਧਾਂ ਦੀਆਂ ਤਰੇੜਾਂ ਵਿਚ ਕਿਵੇਂ ਉਗਦੇ ਹਨ |
ਬੱਚਿਓ, ਪਿੱਪਲ ਦੇ ਰੁੱਖ ਨੂੰ  ਵੱਧ ਆਕਸੀਜਨ ਪੈਦਾ ਕਰਨ ਵਾਲਾ ਰੁੱਖ ਮੰਨਿਆ ਜਾਂਦਾ ਹੈ | ਇਹ ਰੁੱਖ ਪੰਜਾਬ ਅਤੇ ਦੂਸਰੇ ਭਾਰਤ ਦੇ ਸੂਬਿਆਂ ਵਿਚ ਅਕਸਰ ਹੀ ਮਿਲ ਜਾਂਦੇ ਹਨ, ਇਸ ਰੁੱਖ ਨੂੰ  ਪਵਿੱਤਰ ਰੁੱਖ ਮੰਨਿਆ ਜਾਂਦਾ ਹੈ | ਕਈ ਲੋਕ ਇਸ ਦੀ ਪੂਜਾ ਵੀ ਕਰਦੇ ਹਨ | ਪਿੱਪਲ ਦਾ ਬੀਜ ਏਨਾ ਜੀਵਨਦਾਇਕ ਹੈ ਕਿ ਆਸਾਨੀ ਨਾਲ ਕਿਤੇ ਵੀ ਉੱਗ ਸਕਦਾ ਹੈ | ਜਦੋਂ ਕੋਈ ਪੰਛੀ ਇਸ ਦੇ ਬੀਜ ਨੂੰ  ਖਾਂਦਾ ਹੈ ਅਤੇ ਦੀਵਾਰ ਜਾਂ ਛੱਤ 'ਤੇ ਵਿਚ ਕਰ ਦਿੰਦਾ ਹੈ ਤਾਂ ਬੀਜ ਉਥੇ ਹੀ ਉੱਗ ਜਾਂਦਾ ਹੈ | ਇਸ ਨੂੰ  ਵਧਣ-ਫੁਲਣ ਲਈ ਬਹੁਤ ਹੀ ਘੱਟ ਪਾਣੀ ਅਤੇ ਮਿੱਟੀ ਦੀ ਲੋੜ ਹੁੰਦੀ ਹੈ | ਗਰਮੀਆਂ ਦੇ ਮੌਸਮ ਵਿਚ ਇਹ ਬਹੁਤ ਤੇਜ਼ੀ ਨਾਲ ਵਧਦਾ ਹੈ | ਪਿੱਪਲ ਦੇ ਰੁੱਖ ਦੀ ਕੰਧਾਂ ਤੇ ਉੱਗਣ ਦੀ ਸਮਰੱਥਾ ਇਸ ਨੂੰ  ਮਜ਼ਬੂਤ ਅਤੇ ਅਨੁਕੂਲ ਜੜ੍ਹ ਪ੍ਰਣਾਲੀ ਦੇ ਕਾਰਨ ਹੈ | ਜੜ੍ਹਾਂ ਪਿੱਪਲ ਰੁੱਖ ਨੂੰ  ਆਲੇ-ਦੁਆਲੇ ਦੀ ਹਵਾ ਅਤੇ ਮਿੱਟੀ ਤੋਂ ਨਵੀਂ ਨਮੀ ਅਤੇ ਪੌਸ਼ਟਿਕ ਤੱਤ ਪ੍ਰਾਪਤ ਕਰਨ ਵਿਚ ਮਦਦ ਕਰਦੀਆਂ ਹਨ | ਦੂਸਰੇ ਪਾਸੇ ਜਦ ਪਿੱਪਲ ਰੁੱਖ ਦੀਆਂ ਜੜ੍ਹਾਂ ਇਮਾਰਤ ਦੇ ਢਾਂਚੇ ਵਿਚ ਜਾਂ ਕੰਧਾਂ ਵਿਚ ਵੜ੍ਹਦੀਆਂ ਹਨ ਤਾਂ ਇਹ ਇਮਾਰਤ ਨੂੰ  ਬਹੁਤ ਜ਼ਿਆਦਾ ਨੁਕਸਾਨ ਕਰਦੀਆਂ ਹਨ | ਇਸ ਨਾਲ ਰੁੱਖ ਦਾ ਭਾਰ ਵੀ ਕਈ ਵਾਰ ਇਮਾਰਤ ਨੂੰ  ਖਰਾਬ ਕਰ ਦਿੰਦਾ ਹੈ | ਇਸੇ ਲਈ ਮਾਹਿਰਾਂ ਦੀ ਸਲਾਹ ਹੈ ਕਿ ਪਿੱਪਲ ਦਾ ਰੁੱਖ ਚਾਹੇ ਕਿੰਨਾ ਵੀ ਲਾਭਦਾਇਕ ਹੈ ਪਰ ਇਸ ਨੂੰ  ਘਰਾਂ ਤੋਂ ਦੂਰ ਹੀ ਲਗਾਇਆ ਜਾਣਾ ਚਾਹੀਦਾ ਹੈ |
-ਮੋਗਾ |
ਮੋਬਾਈਲ : 82838-00190

Ad Position 22
No active advertisement
ਪਿਛਲੀ ਖ਼ਬਰ ਇਜ਼ਰਾਈਲ ਵਲੋਂ ਲਿਬਨਾਨ ’ਚ ਹਿਜ਼ਬੁੱਲ੍ਹਾ ਦੀ 2 ਕਿ.ਮੀ. ਤੋਂ ਵੱਧ ਲੰਬੀ ਸੁਰੰਗ ਧਮਾਕੇ ਨਾਲ ਤਬਾਹ ਅਗਲੀ ਖ਼ਬਰ ਗੱਲਾਂ ਕਰਨ ਵਾਲਾ ਪੈੱਨ
Ad Position 24