ਸਵਾਲ : 812. ਕੋਈ ਅਜਿਹੇ ਪੰਜ ਪਿੰਡ ਗਿਣੋਂ ਜਿਹੜੇ 'ਗੋਤਾਂ' ਨਾਲ ਸੰਬੰਧਿਤ ਨੇ?
813. 'ਠੇਠੀ, ਘਟੋੜਾ, ਨੰਦੜਾ, ਸੱਗੂ, ਵਿਰਦੀ' ਕਿਹੜੇ ਭਾਈਚਾਰੇ ਦੇ ਗੋਤ ਹਨ |
814. 'ਜੰਮੂ, ਮਹਿਰੋਕ, ਥਿੰਦ, ਹਾਂਡਾ ਤੇ ਕਾਲਰਾ' ਗੋਤ ਕਿਹੜੇ ਭਾਈਚਾਰੇ ਦੇ ਮੁੱਖ ਗੋਤ ਨੇ?
815. 'ਔਲਖ, ਟਿਵਾਣਾ, ਬੈਦਵਾਣ, ਮਰਾੜ, ਬਾਹੀਆ' ਕਿਹੜੀ ਬਰਾਦਰੀ ਦੇ ਗੋਤ ਹਨ?
816. 'ਮੁੰਝਾਲ, ਛਿੱਬਰ, ਅਗਨੀਹੋਤਰੀ, ਲਖਣਪਾਲ' ਗੋਤੀ ਕਿਹੜੇ ਭਾਈਚਾਰੇ ਨਾਲ ਸੰਬੰਧਿਤ ਹੁੰਦੇ ਹਨ?
817. 'ਮਿਗਲਾਨੀ, ਲਾਲਵਾਨੀ, ਅਡਵਾਨੀ, ਸੁਖਾਨੀ, ਵਰਮਾਨੀ' ਪੰਜਾਬ ਦੇ ਕਿਹੜੇ ਖਿੱਤੇ ਦੇ ਭਾਈਚਾਰਕ ਸੌਤ ਹਨ?
818. 'ਅਗਰਵਾਲ, ਗੁਪਤਾ, ਜਿੰਦਲ, ਮਿੱਤਲ, ਬਾਂਸਲ' ਗੋਤੀ ਕਿਹੜੀ ਬਰਾਦਰੀ ਵਾਲੇ ਹੁੰਦੇ ਨੇ?
819. 'ਪੰਜਾਬ ਦੇ ਕੋਈ ਅਜਿਹੇ ਪੰਜ ਪਿੰਡ ਜਾਂ ਸ਼ਹਿਰ ਦੱਸੋ ਜਿਨ੍ਹਾਂ ਦੇ ਨਾਂਅ ਨਾਲ ਪੁਰ ਲਗਦਾ ਹੈ?
820. ਪੰਜਾਬ ਦੇ 'ਦਰਿਆਵਾਂ ਦੇ ਨਾਵਾਂ' ਨੂੰ ਛੱਡ ਕੇ ਕੋਈ ਹੋਰ ਛੋਟੇ ਪੰਜ ਨਦੀਆਂ ਨਾਲੇ ਦੱਸੋ?
ਜਵਾਬ : 812. ਗਿੱਲ, ਸਿੱਧਵਾਂ, ਮਾਨਪੁਰ, ਬੱਲ ਸਰਾਂ, ਕੰਗ ਸਾਹਬੂ |
813. ਰਾਮਗੜ੍ਹੀਆ |
814. ਕੰਬੋਜ ਬਰਾਦਰੀ |
815. ਜੱਟ |
816. ਬ੍ਰਾਹਮਣ
817. ਸਿੰਧ ਨਾਲ ਲਗਦੇ ਲਹਿੰਦੇ ਪੰਜਾਬ ਦੇ ਖਤਰੀਆਂ ਦੇ
818. ਬਾਣੀਆ
819. ਤਾਜਪੁਰ, ਹੁਸ਼ਿਆਰਪੁਰ, ਫਿਰੋਜ਼ਪੁਰ, ਲਖਣਪੁਰ, ਹੁਸੈਨਪੁਰ
820. ਬੁੱਢਾ ਨਾਲਾ, ਚਿੱਟੀ ਵੇੲੀਂ, ਕਾਲੀ ਵੇੲੀਂ, ਦੇਗ ਨਾਲਾ, ਸੁਆਂ ਨਦੀ |
-ਮੋਬਾਈਲ : +1-647-403-1299