18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪ੍ਰਦੂਸ਼ਣ ਨਾਲ ਖ਼ੁਸ਼ਕ ਹੋਏ ਚਿਹਰੇ 'ਤੇ ਨਿਖਾਰ ਲਿਆਉਣ ਲਈ ਨੁਕਤੇ

ਪ੍ਰਦੂਸ਼ਣ ਨਾਲ ਖ਼ੁਸ਼ਕ ਹੋਏ ਚਿਹਰੇ 'ਤੇ ਨਿਖਾਰ ਲਿਆਉਣ ਲਈ ਨੁਕਤੇ

Ad Position 21
No active advertisement
ਅਜੀਤ ਡੈਸਕ 19-11-2026

ਆਯੁਰਵੇਦ ਦੇ ਘਰੇਲੂ ਉਪਾਵਾਂ ਤੇ ਪ੍ਰਾਚੀਨ ਜੜ੍ਹੀ-ਬੂਟੀਆਂ ਦੀ ਮਦਦ ਨਾਲ ਪ੍ਰਦੂਸ਼ਣ ਕਾਰਨ ਸੁੰਦਰਤਾ 'ਤੇ ਪੈਣ ਵਾਲੇ ਪ੍ਰਭਾਵ ਨੂੰ  ਪੂਰੀ ਤਰ੍ਹਾਂ ਰੋਕਿਆ ਜਾ ਸਕਦਾ ਹੈ | ਤੁਹਾਡੀ ਸੁੰਦਰਤਾ ਸਾਧਾਰਨ ਰੂਪ ਨਾਲ ਨਿਖਾਰ ਕੇ ਰੱਖਿਆ ਜਾ ਸਕਦਾ ਹੈ | ਪ੍ਰਾਚੀਨ ਜੜ੍ਹੀ-ਬੂਟੀਆਂ ਨੂੰ  ਘਰ ਵਿਚ ਲਗਾਉਣ ਨਾਲ ਹਵਾ ਵਿਚ ਜ਼ਹਿਰੀਲੇ ਤੱਤਾਂ ਨੂੰ  ਹਟਾ ਕੇ ਹਵਾ ਨੂੰ  ਸਾਫ ਰੱਖਿਆ ਜਾ ਸਕਦਾ ਹੈ, ਕਿਉਂਕਿ ਇਹ ਬੂਟੇ ਵਾਤਾਵਰਨ ਵਿਚ ਮੌਜੂਦ ਹਾਨੀਕਾਰਕ ਗੈਸਾਂ ਨੂੰ  ਸੋਕ ਕੇ ਘਰ ਵਿਚ ਵਾਤਾਵਰਨ ਨੂੰ  ਸ਼ੁੱਧ ਕਰ ਦਿੰਦੇ ਹਨ | ਹਵਾ ਪ੍ਰਦੂਸ਼ਣ ਦਾ ਸਭ ਤੋਂ ਖ਼ਤਰਨਾਕ ਅਸਰ ਚਮੜੀ 'ਤੇ ਪੈਂਦਾ ਹੈ ਕਿਉਂਕਿ ਪ੍ਰਦੂਸ਼ਣ ਦੇ ਜ਼ਹਿਰੀਲੇ ਤੱਤ ਚਮੜੀ 'ਤੇ ਸਿੱਧਾ ਹਮਲਾ ਕਰਕੇ ਚਮੜੀ ਵਿਚ ਜ਼ਹਿਰੀਲੇ ਪਦਾਰਥ ਇਕੱਠੇ ਹੋਣ ਲਗਦੇ ਹਨ | ਅਸਲ ਵਿਚ ਇਹ ਜ਼ਹਿਰੀਲੇ ਪਦਾਰਥ ਚਮੜੀ ਵਿਚ ਖਾਰਸ਼ ਦੇ ਪ੍ਰਭਾਵਕਾਰੀ ਕਾਰਕ ਹੁੰਦੇ ਹਨ | ਹਵਾ ਵਿਚ ਮੌਜੂਦ ਜ਼ਹਿਰੀਲੇ ਪਦਾਰਥਾਂ ਦਾ ਸੁੰਦਰਤਾ 'ਤੇ ਲੰਮੇ ਸਮੇਂ ਅਤੇ ਥੋੜ੍ਹੇ ਸਮੇਂ ਦੇ ਪ੍ਰਭਾਵ ਪੈਂਦਾ ਹੈ ਤਿਉਹਾਰਾਂ ਅਤੇ ਸਮਾਗਮਾਂ ਵਿਚ ਚਲਾਏ ਜਾਣ ਵਾਲੇ ਪਟਾਕਿਆਂ ਅਤੇ ਆਤਿਸ਼ਬਾਜ਼ੀ ਨਾਲ ਵੀ ਹਵਾ ਵਿਚ ਜ਼ਹਿਰੀਲੇ ਪਦਾਰਥ ਦਾਖਲ ਹੁੰਦੇ ਹਨ ਜਿਸ ਨਾਲ ਚਮੜੀ ਵਿਚ ਖਾਰਸ਼ ਵਧ ਜਾਂਦੀ ਹੈ | ਹਵਾ ਵਿਚ ਮੌਜੂਦ ਰਸਾਇਣਕ ਪ੍ਰਦੂਸ਼ਣ ਵਾਤਵਰਨ ਵਿਚ ਆਕਸੀਜਨ ਨੂੰ  ਘੱਟ ਕਰ ਦਿੰਦੇ ਹਨ ਜਿਸ ਨਾਲ ਚਮੜੀ ਵਿਚ ਸਮੇਂ ਤੋਂ ਪਹਿਲਾਂ ਝੁਰੜੀਆਂ ਅਤੇ ਬੁਢਾਪੇ ਦੇ ਪ੍ਰਭਾਵ ਦਿਸਣੇ ਸ਼ੁਰੂ ਹੋ ਜਾਂਦੇ ਹਨ | ਪ੍ਰਦੂਸ਼ਣ ਦੀ ਵਜ੍ਹਾ ਨਾਲ ਚਮੜੀ 'ਤੇ ਜੰਮੀ ਮੈਲ, ਗੰਦਗੀ ਅਤੇ ਰਸਾਇਣਕ ਤੱਤਾਂ ਤੋਂ ਛੁਟਕਾਰਾ ਪਾਉਣ ਲਈ ਚਮੜੀ ਦੀ ਸਫਾਈ ਅਤਿ ਮਹੱਤਵਪੂਰਨ ਹੋ ਜਾਂਦੀ ਹੈ | ਜੇਕਰ ਤੁਹਾਡੀ ਚਮੜੀ ਖੁਸ਼ਕ ਹੈ ਤਾਂ ਤੁਹਾਨੂੰ ਕਲੀਜ਼ਿੰਗ ਕ੍ਰੀਮ ਅਤੇ ਜੈੱਲ ਦੀ ਵਰਤੋਂ ਕਰਨੀ ਚਾਹੀਦੀ ਜਦੋਂ ਕਿ ਤੇਲ ਵਾਲੀ ਚਮੜੀ ਲਈ ਕਲੀਜ਼ਿੰਗ ਦੁੱਧ ਜਾਂ ਫੇਸ਼ਵਾਸ਼ ਦੀ ਵਰਤੋਂ ਕੀਤੀ ਜਾ ਸਕਦੀ ਹੈ | ਸੁੰਦਰਤਾ 'ਤੇ ਪ੍ਰਦੂਸ਼ਣ ਦੇ ਪ੍ਰਭਾਵਾਂ ਨੂੰ  ਘੱਟ ਕਰਨ ਲਈ ਚੰਦਨ, ਯੂਕੇਲਪਿਟਸ, ਪੁਦੀਨਾ, ਨਿੰਮ, ਤੁਲਸੀ, ਐਲੋਵੇਰਾ ਵਰਗੇ ਪਦਾਰਥਾਂ ਦੀ ਵਰਤੋਂ ਕਰੋ | ਇਨ੍ਹਾਂ ਪਦਾਰਥਾਂ ਵਿਚ ਜ਼ਹਿਰੀਲੇ ਤੱਤਾਂ ਨਾਲ ਲੜਨ ਦੀ ਤਾਕਤ ਦੇ ਗੁਣਾਂ ਕਾਰਨ ਚਮੜੀ ਵਿਚ ਜ਼ਹਿਰੀਲੇ ਤੱਤ ਦੇ ਜਮਾਵ ਅਤੇ ਫੋੜੇ-ਫਿਨਸੀਆਂ ਨੂੰ  ਸਾਫ਼ ਕਰਨ ਵਿਚ ਮਦਦ ਮਿਲਦੀ ਹੈ | ਹਵਾ ਪ੍ਰਦੂਸ਼ਣ ਖੋਪੜੀ 'ਤੇ ਵੀ ਜਮ੍ਹਾਂ ਹੋ ਜਾਂਦਾ ਹੈ |

ਇਕ ਚਮਚ ਸਿਰਕਾ ਅਤੇ ਐਲੋਵੇਰਾ ਵਿਚ ਇਕ ਅੰਡੇ ਨੂੰ  ਮਿਲਾ ਕੇ ਮਿਸ਼ਰਣ ਬਣਾ ਲਓ ਅਤੇ ਮਿਸ਼ਰਣ ਨੂੰ  ਪੋਲੇ-ਪੋਲੇ ਖੋਪੜੀ 'ਤੇ ਲਗਾ ਲਓ | ਇਸ ਮਿਸ਼ਰਨ ਨੂੰ  ਖੋਪੜੀ 'ਤੇ ਅੱਧੇ ਘੰਟੇ ਲਈ ਲੱਗਾ ਰਹਿਣ ਦਿਓ, ਬਾਅਦ ਵਿਚ ਖੋਪੜੀ ਨੂੰ  ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਲਓ | ਤੁਸੀਂ ਬਦਲ ਦੇ ਤੌਰ 'ਤੇ ਗਰਮ ਤੇਲ ਦੀ ਥੈਰੇਪੀ ਵੀ ਦੇ ਸਕਦੇ ਹੋ | ਨਾਰੀਅਲ ਤੇਲ ਨੂੰ  ਗਰਮ ਕਰਕੇ ਇਸ ਨੂੰ  ਸਿਰ 'ਤੇ ਲਗਾ ਲਓ | ਹੁਣ ਗਰਮ ਪਾਣੀ ਵਿਚ ਇਕ ਤੌਲੀਆ ਭਿਉਂ ਕੇ ਤੌਲੀਏ ਤੋਂ ਗਰਮ ਪਾਣੀ ਨਿਚੋੜਣ ਤੋਂ ਬਾਅਦ ਤੌਲੀਏ ਨੂੰ  ਸਿਰ ਦੇ ਚਾਰੇ ਪਾਸੇ ਲਪੇਟ ਲਓ | ਇਸ ਨੂੰ  ਪੰਜ ਮਿੰਟ ਤੱਕ ਰਹਿਣ ਦਿਓ | ਇਸ ਪ੍ਰਕਿਰਿਆ ਨੂੰ  3-4 ਵਾਰ ਕਰੋ | ਇਸ ਪ੍ਰਕਿਰਿਆ ਨਾਲ ਵਾਲਾਂ ਅਤੇ ਖੋਪੜੀ 'ਤੇ ਤੇਲ ਨੂੰ  ਸੋਕਣ ਵਿਚ ਮਦਦ ਮਿਲਦੀ ਹੈ | ਇਸ ਤੇਲ ਨੂੰ  ਪੂਰੀ ਰਾਤ ਸਿਰ 'ਤੇ ਲੱਗਾ ਰਹਿਣ ਦਿਓ ਅਤੇ ਸਵੇਰੇ ਤਾਜ਼ੇ ਠੰਢੇ ਪਾਣੀ ਨਾਲ ਧੋ ਲਓ |
ਪ੍ਰਦੂਸ਼ਣ ਨਾਲ ਲੜਾਈ ਵਿਚ ਪਾਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਇਸ ਦੌਰਾਨ ਤੁਸੀਂ ਤਾਜ਼ੇ, ਸਾਫ਼ ਪਾਣੀ ਦੀ ਜ਼ਿਆਦਾ ਵਰਤੋਂ ਕਰੋ ਕਿਉਂਕਿ ਪਾਣੀ ਸਰੀਰ ਦੇ ਜ਼ਹਿਰੀਲੇ ਤੱਤਾਂ ਨੂੰ  ਬਾਹਰ ਕੱਢਣ ਅਤੇ ਕੋਸ਼ਿਕਾਵਾਂ ਨੂੰ  ਪੌਸ਼ਟਿਕ ਪਦਾਰਥਾਂ ਨੂੰ  ਬਣਾਈ ਰੱਖਣ ਵਿਚ ਮਦਦ ਕਰਦਾ ਹੈ | ਪ੍ਰਦੂਸ਼ਣ ਦੀ ਵਜ੍ਹਾ ਨਾਲ ਚਮੜੀ ਨੂੰ  ਹੋਏ ਨੁਕਸਾਨ ਦੀ ਪੂਰਤੀ ਪਾਣੀ ਨਾਲ ਸੌਖਿਆਂ ਹੀ ਕੀਤੀ ਜਾ ਸਕਦੀ ਹੈ |
ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ ਚਮੜੀ ਨੂੰ  ਪ੍ਰਦੂਸ਼ਣ ਦੇ ਬੁਰੇ ਪ੍ਰਭਾਵ ਤੋਂ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਫੈਟੀ ਐਸਿਡ ਚਮੜੀ ਵਿਚ ਤੇਲ ਸ਼ੀਲਡ ਬਣਾ ਦਿੰਦੇ ਹਨ, ਜਿਸ ਨਾਲ ਚਮੜੀ ਨੂੰ  ਅਲਟਰਾ ਵਾਇਲਟ ਕਿਰਨਾਂ ਨਾਲ ਹੋਣ ਵਾਲੇ ਨੁਕਸਾਨ ਤੋਂ ਸੁਰੱਖਿਆ ਮਿਲਦੀ ਹੈ |
ਓਮੇਗਾ-3 ਫੈਟੀ ਐਸਿਡ ਬਰਫੀਲੇ ਪਹਾੜਾਂ ਦੀਆਂ ਨਦੀਆਂ ਵਿਚ ਪਾਏ ਜਾਣ ਵਾਲੀ ਮੱਛੀ, ਅਖਰੋਟ, ਰਾਜਮਾਂਹ ਅਤੇ ਪਾਲਕ ਵਿਚ ਭਰਪੂਰ ਮਾਤਰਾ ਵਿਚ ਮਿਲਦਾ ਹੈ ਜਦ ਕਿ ਓਮੇਗਾ-6 ਚਿਕਨ, ਮੀਟ, ਖਾਣ ਵਾਲੇ ਤੇਲਾਂ, ਅਨਾਜ ਅਤੇ ਖਾਣ ਵਾਲੇ ਬੀਜਾਂ ਵਿਚ ਪਾਇਆ ਜਾਂਦਾ ਹੈ |
ਹਵਾ ਪ੍ਰਦੂਸ਼ਣ ਅਤੇ ਗੰਦਗੀ ਨਾਲ ਅੱਖਾਂ ਵਿਚ ਜਲਨ ਅਤੇ ਲਾਲੀ ਆ ਸਕਦੀ ਹੈ | ਅੱਖਾਂ ਨੂੰ  ਤਾਜ਼ੇ ਪਾਣੀ ਨਾਲ ਵਾਰ-ਵਾਰ ਧੋਣਾ ਚਾਹੀਦਾ | ਰੂੰ ਪੈਡ ਨੂੰ  ਠੰਢੇ ਗੁਲਾਬ ਜਲ ਜਾਂ ਗ੍ਰੀਨ-ਟੀ ਵਿਚ ਡੁਬੋ ਕੇ ਇਸ ਨੂੰ  ਅੱਖਾਂ ਵਿਚ ਆਈ ਪੈਡ ਦੀ ਤਰ੍ਹਾਂ ਵਰਤੋਂ ਕਰੋ | ਅੱਖਾਂ ਵਿਚ ਆਈ ਪੈਡ ਲਗਾਉਣ ਤੋਂ ਬਾਅਦ ਜ਼ਮੀਨ ਵਿਚ ਗੱਦੇ 'ਤੇ 15 ਮਿੰਟ ਤੱਕ ਅਰਾਮ ਵਿਚ ਸ਼ਵਆਸਣ ਦੀ ਮੁਦਰਾ ਵਿਚ ਲੰਮੇ ਪੈ ਜਾਓ | ਇਸ ਨਾਲ ਅੱਖਾਂ ਵਿਚ ਥਕਾਵਟ ਮਿਟਾਉਣ ਵਿਚ ਮਦਦ ਮਿਲਦੀ ਹੈ ਅਤੇ ਅੱਖਾਂ ਵਿਚ ਚਮਕ ਆਉਂਦੀ ਹੈ |
ਹਵਾ ਵਿਚ ਪ੍ਰਦੂਸ਼ਣ ਨਾਲ ਸ਼ਹਿਰਾਂ ਵਿਚ ਰਹਿਣ ਵਾਲੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ 'ਤੇ ਉਲਟ ਅਸਰ ਪੈਂਦਾ ਹੈ | ਅੱਜਕੱਲ੍ਹ ਅਸੀਂ ਜ਼ਿਆਦਾ ਪ੍ਰਦੂਸ਼ਣ ਦੇ ਪੱਧਰ ਨੂੰ  ਝੱਲ ਰਹੇ ਹਾਂ ਜਿਸ ਨਾਲ ਸਾਹ ਅਤੇ ਫੇਫੜਿਆਂ ਦੀ ਬਿਮਾਰੀ ਆਮ ਹੋ ਗਈ ਹੈ | ਘਰ ਦੇ ਅੰਦਰ ਪ੍ਰਦੂਸ਼ਿਤ ਹਵਾ ਨਾਲ ਸਿਰ ਦਰਦ, ਅੱਖਾਂ ਵਿਚ ਜਲਨ ਵਰਗੀਆਂ ਬਿਮਾਰੀਆਂ ਘਰ ਕਰ ਰਹੀਆਂ ਹਨ | ਅਸਲ ਵਿਚ ਸਰਕਾਰੀ ਅਤੇ ਵਿਗਿਆਨਕ ਸੰਗਠਨਾਂ ਦਾ ਮੁੱਖ ਟੀਚਾ ਮੌਜੂਦਾ ਸਮੇਂ ਵਿਚ ਮੌਜੂਦ ਪ੍ਰਦੂਸ਼ਣ ਦੇ ਉੱਚ ਪੱਧਰ ਨੂੰ  ਸਾਧਾਰਨ ਪੱਧਰ ਤੱਕ ਲਿਆਉਣਾ ਹੈ, ਜਿਸ ਨੂੰ  ਅਸੀਂ ਕੁਝ ਜੜ੍ਹੀ-ਬੂਟੀਆਂ ਦੀ ਮਦਦ ਨਾਲ ਹਾਸਿਲ ਕਰ ਸਕਦੇ ਹਾਂ | ਇਨ੍ਹਾਂ ਬੂਟਿਆਂ ਵਿਚ ਐਲੋਵੇਰਾ ਸਭ ਤੋਂ ਲਾਭਕਾਰੀ ਮੰਨਿਆ ਜਾਂਦਾ ਹੈ, ਜੋ ਆਮ ਕਰਕੇ ਸਭ ਭਾਰਤੀ ਘਰਾਂ ਵਿਚ ਆਮ ਕਰਕੇ ਦੇਖਿਆ ਜਾ ਸਕਦਾ ਹੈ | ਇਹ ਘਰਾਂ ਵਿਚ ਆਕਸੀਜਨ ਦੇ ਪ੍ਰਵਾਹ ਨੂੰ  ਤੇਜ਼ ਕਰਦਾ ਹੈ ਅਤੇ ਪ੍ਰਦੂਸ਼ਣ ਦੇ ਪ੍ਰਭਾਵ ਨੂੰ  ਘੱਟ ਕਰਦਾ ਹੈ | ਇਹ ਕਾਰਬਨਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ਨੂੰ  ਸੋਕ ਕੇ ਆਕਸੀਜਨ ਨੂੰ  ਵਾਤਾਵਰਨ ਵਿਚ ਛੱਡਦਾ ਹੈ |

Ad Position 22
No active advertisement
ਪਿਛਲੀ ਖ਼ਬਰ ਭਰਵੀਂ ਸਬਜ਼ੀ ਬਣਾਓ ਅਤੇ ਖਵਾਓ ਅਗਲੀ ਖ਼ਬਰ Sharry Mann ਨੇ ਬੱਚੇ ਨਾਲ 3 ਸਾਲ ਪੁਰਾਣਾ ਵਾਅਦਾ ਕੀਤਾ ਪੂਰਾ | ਖ਼ੁਦ ਮਿਲਣ ਪੁੱਜੇ School
Ad Position 24