15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਮਨਿੰਦਰ ਕੌਰ ਰਾਮਗੜ੍ਹੀਆ : ਸੋਸ਼ਲ ਮੀਡੀਆ 'ਤੇ ਥੋੜ੍ਹੇ ਸਮੇਂ ਵਿਚ ਬਣਾਈ ਵੱਖਰੀ ਪਛਾਣ

ਮਨਿੰਦਰ ਕੌਰ ਰਾਮਗੜ੍ਹੀਆ : ਸੋਸ਼ਲ ਮੀਡੀਆ 'ਤੇ ਥੋੜ੍ਹੇ ਸਮੇਂ ਵਿਚ ਬਣਾਈ ਵੱਖਰੀ ਪਛਾਣ

Ad Position 21
No active advertisement
ਅਜੀਤ ਡੈਸਕ 15-10-2026

ਬਟਾਲਾ ਦੀ ਧਰਤੀ ਨਾਲ ਸੰਬੰਧਿਤ ਹੋਣਹਾਰ ਲੜਕੀ ਮਨਿੰਦਰ ਕੌਰ ਰਾਮਗੜ੍ਹੀਆ ਨੇ ਬਹੁਤ ਹੀ ਥੋੜ੍ਹੇ ਸਮੇਂ ਵਿਚ ਸੋਸ਼ਲ ਮੀਡੀਆ ਦੇ ਖੇਤਰ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਹੈ | ਆਪਣੀ ਮਿਹਨਤ, ਹੁਨਰ, ਆਤਮ-ਵਿਸ਼ਵਾਸ ਅਤੇ ਆਪਣੇ ਅੰਦਾਜ਼ ਸਦਕਾ ਉਹ ਅੱਜ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ |

ਅੱਜ ਦੇ ਡਿਜੀਟਲ ਯੁੱਗ ਵਿਚ ਸੋਸ਼ਲ ਮੀਡੀਆ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਰਿਹਾ, ਸਗੋਂ ਇਹ ਆਪਣੀ ਪ੍ਰਤਿਭਾ ਨੂੰ  ਦੁਨੀਆ ਸਾਹਮਣੇ ਰੱਖਣ ਲਈ ਇਕ ਵੱਡਾ ਮੰਚ ਬਣ ਚੁੱਕਾ ਹੈ | ਇਸੇ ਮੰਚ ਨੂੰ  ਮਨਿੰਦਰ ਕੌਰ ਰਾਮਗੜ੍ਹੀਆ ਨੇ ਆਪਣੀ ਕਾਬਲੀਅਤ ਨੂੰ  ਪੇਸ਼ ਕਰਨ ਲਈ ਬਾਖ਼ੂਬੀ ਵਰਤਿਆ ਹੈ |
ਮਨਿੰਦਰ ਦੀ ਖਾਸੀਅਤ ਇਹ ਹੈ ਕਿ ਉਸਨੇ ਬਹੁਤ ਘੱਟ ਸਮੇਂ ਵਿਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ | ਉਸਦੀ ਸੋਸ਼ਲ ਮੀਡੀਆ 'ਤੇ ਮੌਜੂਦਗੀ ਵਿਚ ਆਤਮ-ਵਿਸ਼ਵਾਸ ਅਤੇ ਆਪਣੀ ਗੱਲ ਨੂੰ  ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣ ਦੀ ਕਲਾ ਨਜ਼ਰ ਆਉਂਦੀ ਹੈ | ਇਹੀ ਕਾਰਨ ਹੈ ਕਿ ਨੌਜਵਾਨ ਪੀੜ੍ਹੀ ਵਿਚ ਉਸ ਨੂੰ  ਲੈ ਕੇ ਦਿਲਚਸਪੀ ਲਗਾਤਾਰ ਵਧ ਰਹੀ ਹੈ | ਇੱਥੇ ਜਿਕਰਯੋਗ ਹੈ ਕਿ ਮਨਿੰਦਰ ਕੌਰ ਰਾਮਗੜ੍ਹੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਰ ਵੱਡੇ ਲੀਡਰਾਂ ਦੀ ਮੀਕਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੀ ਹੈ ਅਤੇ ਇਸ ਦੇ ਹੀ ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਨੂੰ  ਪਸੰਦ ਕਰਦੇ ਹਨ |
ਮਨਿੰਦਰ ਪਿਛਲੇ 10 ਸਾਲ ਤੋਂ ਥਿਏਟਰ ਕਰ ਰਹੀ ਹਾਂ ਇਸ ਨੇ ਬਟਾਲਾ ਵਿਚ ਇਸ ਵਿਚ ਸਮਾਜਿਕ ਬੁਰਾਈਆਂ ਦੇ ਕਰੀਬ 500 ਤੋਂ ਵੱਧ ਨੁੱਕੜ ਨਾਟਕ ਕੀਤੇ ਹਨ ਅਤੇ ਧਾਰਮਿਕ ਅਤੇ ਲੋਕਾਂ ਨੂੰ  ਸੇਧ ਦੇਣ ਵਾਲੇ ਕਰੀਬ 100 ਤੋਂ ਵੱਧ ਸਟੇਜ ਨਾਟਕ ਕੀਤੇ ਹਨ ਜਿਸ ਵਿਚ ਚਾਂਦਨੀ ਚੌਕ, ਸਾਕਾ ਏ ਸਰਹੰਦ, ਹਿੰਦ ਦੀ ਚਾਦਰ, ਸਰਹੱਦੋਂ ਪਾਰ ਨਨਕਾਣਾ, ਸ਼ਹੀਦੇ ਆਜ਼ਮ ਭਗਤ ਸਿੰਘ, ਪਰਸ਼ੂਰਾਮ, ਅਯੁਧਿਆ ਰਾਮ ਮੰਦਰ ਆਦਿ ਸ਼ਾਮਿਲ ਹਨ |
ਮਨਿੰਦਰ ਕੌਰ ਦੀ ਇਹ ਯਾਤਰਾ ਇਸ ਗੱਲ ਦਾ ਵੀ ਸੁਨੇਹਾ ਦਿੰਦੀ ਹੈ ਕਿ ਜੇਕਰ ਇਨਸਾਨ ਆਪਣੇ ਹੁਨਰ 'ਤੇ ਭਰੋਸਾ ਰੱਖੇ ਅਤੇ ਮਿਹਨਤ ਨੂੰ  ਆਪਣਾ ਸਾਥੀ ਬਣਾਏ ਤਾਂ ਸਮਾਂ ਭਾਵੇਂ ਘੱਟ ਹੋਵੇ, ਪਰ ਪਛਾਣ ਬਣਾਉਣ ਲਈ ਮੌਕੇ ਜ਼ਰੂਰ ਪੈਦਾ ਕੀਤੇ ਜਾ ਸਕਦੇ ਹਨ |
ਬਟਾਲਾ ਵਰਗੇ ਇਤਿਹਾਸਕ ਅਤੇ ਸੱਭਿਆਚਾਰਕ ਸ਼ਹਿਰ ਤੋਂ ਉੱਭਰ ਕੇ ਡਿਜੀਟਲ ਦੁਨੀਆ ਵਿਚ ਆਪਣਾ ਨਾਂਅ ਬਣਾਉਣਾ ਮਨਿੰਦਰ ਕੌਰ ਲਈ ਇਕ ਚੰਗੀ ਸ਼ੁਰੂਆਤ ਮੰਨੀ ਜਾ ਸਕਦੀ ਹੈ | ਉਸਦੀ ਕਾਮਯਾਬੀ ਦੇ ਪਿੱਛੇ ਉਸਦੀ ਲਗਨ ਅਤੇ ਕੁਝ ਨਵਾਂ ਕਰਨ ਦੀ ਸੋਚ ਅਹਿਮ ਭੂਮਿਕਾ ਨਿਭਾਉਂਦੀ ਹੈ | ਅੱਜ ਦੀ ਨੌਜਵਾਨ ਪੀੜ੍ਹੀ ਲਈ ਮਨਿੰਦਰ ਕੌਰ ਰਾਮਗੜ੍ਹੀਆ ਦੀ ਕਹਾਣੀ ਇਕ ਪ੍ਰੇਰਣਾ ਵੀ ਹੈ ਕਿ ਆਪਣੇ ਹੁਨਰ ਨੂੰ  ਪਛਾਣ ਕੇ ਉਸਨੂੰ ਸਹੀ ਮੰਚ 'ਤੇ ਪੇਸ਼ ਕੀਤਾ ਜਾਵੇ | ਸੋਸ਼ਲ ਮੀਡੀਆ 'ਤੇ ਮਿਲ ਰਹੀ ਪਛਾਣ ਨੂੰ  ਹੋਰ ਮਜ਼ਬੂਤ ਕਰਦਿਆਂ ਉਹ ਆਉਣ ਵਾਲੇ ਸਮੇਂ ਵਿਚ ਹੋਰ ਵੱਡੀਆਂ ਉਪਲਬਧੀਆਂ ਹਾਸਲ ਕਰੇ, ਇਹੀ ਉਮੀਦ ਕੀਤੀ ਜਾ ਸਕਦੀ ਹੈ | ਮਨਿੰਦਰ ਕੌਰ ਰਾਮਗੜ੍ਹੀਆ ਨੂੰ  ਉਸਦੇ ਉਜਲੇ ਭਵਿੱਖ ਲਈ ਦਿਲੋਂ ਸ਼ੁੱਭਕਾਮਨਾਵਾਂ | ਪਰਮਾਤਮਾ ਉਸਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਉਹ ਆਪਣੀ ਮਿਹਨਤ, ਹੁਨਰ ਅਤੇ ਵਿਲੱਖਣ ਅੰਦਾਜ਼ ਨਾਲ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਦੀ ਰਹੇ

-ਪੱਤਰਕਾਰ ਸੁਨਾਮ ਊਧਮ ਸਿੰਘ ਵਾਲਾ 
ਮੋਬਾਈਲ : 94179-20753

Ad Position 22
No active advertisement
ਪਿਛਲੀ ਖ਼ਬਰ ਆਓ ਡਿਸਲੈਕਸੀਆ ਵਾਲੇ ਬੱਚਿਆਂ ਦੇ ਮਨ ਨੂੰ ਸਮਝੀਏ ਅਗਲੀ ਖ਼ਬਰ ਬਦਲਦੇ ਮੌਸਮ ਵਿਚ ਚਮੜੀ ਨੂੰ ਕਿਸ ਤਰ੍ਹਾਂ ਕਰੀਏ ਤਿਆਰ
Ad Position 24