20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸਾਲਾਨਾ ਸਮਾਗਮ 'ਤੇ ਵਿਸ਼ੇਸ਼ ਨਾਨਕਸਰ ਸੰਪਰਦਾਇ ਦੇ ਭਜਨੀਕ ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲੇ

ਸਾਲਾਨਾ ਸਮਾਗਮ 'ਤੇ ਵਿਸ਼ੇਸ਼ ਨਾਨਕਸਰ ਸੰਪਰਦਾਇ ਦੇ ਭਜਨੀਕ ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲੇ

Ad Position 21
No active advertisement
ਅਜੀਤ ਡੈਸਕ 21-09-2026

 

ਨਾਨਕਸਰ ਸੰਪਰਦਾਇ ਦੇ ਮੁਖੀ ਸੰਤ ਬਾਬਾ ਨੰਦ ਸਿੰਘ ਨਾਮ ਬਾਣੀ ਨਾਲ ਜੁੜੀ ਅਜਿਹੀ ਪਰਮ ਆਤਮਾ ਹੋਏ ਹਨ, ਜਿਨ੍ਹਾਂ ਨੇ  ਗੁਰੂ ਗ੍ਰੰਥ ਸਾਹਿਬ ਦੇ ਇਕ-ਇਕ ਸ਼ਬਦ ਨੂੰ  ਮਨ 'ਚ ਵਸਾ ਕੇ ਤਪੱਸਵੀ ਹੋਣ ਦਾ ਸਬੂਤ ਪੇਸ਼ ਕੀਤਾ | ਅੱਜ ਉਨ੍ਹਾਂ ਨੂੰ  ਸਮੁੱਚੀ ਦੁਨੀਆ 'ਚ ਇਕ ਆਦਰਸ਼ਵਾਦੀ ਮਹਾਂਪੁਰਸ਼ਾਂ ਵਜੋਂ ਸਤਿਕਾਰਿਆ ਜਾ ਰਿਹਾ ਹੈ | ਜਗਰਾਉਂ ਨਜ਼ਦੀਕੀ ਪਿੰਡ ਸ਼ੇਰਪੁਰਾ 'ਚ ਪਰਮਾਤਮਾ, ਗੁਰਮਤਿ ਵਿਚਾਰਧਾਰਾ ਤੇ ਮਰਿਆਦਾ 'ਚ ਪਰੋਏ ਭਾਈ ਜੈ ਸਿੰਘ ਤੇ ਮਾਤਾ ਸਦਾ ਕੌਰ ਦੇ ਘਰ ਪੈਦਾ ਹੋਏ ਸੰਤ ਬਾਬਾ ਨੰਦ ਸਿੰਘ ਬਚਪਨ ਤੋਂ ਹੀ ਧਾਰਮਿਕ ਪੱਖ 'ਚ ਮਜ਼ਬੂਤ ਹੋਣ ਦਾ ਇਸ਼ਾਰਾ ਕਰਨ ਲੱਗੇ | ਜੇ ਉਨ੍ਹਾਂ ਨਜ਼ਦੀਕ ਕੋਈ ਗੁਰੂ ਦਾ ਸਿੰਘ ਗੁਰਬਾਣੀ ਪੜ੍ਹਦਾ ਜਾਂ ਕਥਾ ਵਿਚਾਰ ਕਰਦਾ ਤਾਂ ਉਨ੍ਹਾਂ ਦੀ ਰੂਹ ਖਿੜ ਜਾਂਦੀ | ਉਨ੍ਹਾਂ ਧਾਰਮਿਕ ਖੇਤਰ 'ਚ ਪਰਪੱਕ ਹੋਣ ਲਈ ਵੱਖ-ਵੱਖ ਧਾਰਮਿਕ ਅਸਥਾਨਾਂ 'ਤੇ ਸੇਵਾ ਕਰਦਿਆਂ ਆਪਣੇ ਮਨ ਨੂੰ  ਖੋਜਿਆ | ਉਨ੍ਹਾਂ ਦਾ ਮਿਲਾਪ ਸੰਤ ਬਾਬਾ ਹਰਨਾਮ ਸਿੰਘ ਭੁੱਚੋਂ ਵਾਲਿਆਂ ਨਾਲ ਹੋਇਆ ਤੇ ਉਨ੍ਹਾਂ ਦੀ ਸੇਵਾ ਕਰਦਿਆਂ ਇਨ੍ਹਾਂ ਕਠਿਨ ਤਪੱਸਿਆ ਕੀਤੀ | ਉਨ੍ਹਾਂ ਨੇ ਜਗਰਾਉਂ ਨਜ਼ਦੀਕੀ ਬੇਆਬਾਦ ਸਥਾਨ 'ਤੇ ਕੱਚੀ ਕੁਟੀਆ ਬਣਾਈ, ਜੋ ਅੱਜ-ਕੱਲ੍ਹ ਨਾਨਕਸਰ ਕਲੇਰਾਂ ਦੇ ਨਾਂਅ ਨਾਲ ਸੁਸ਼ੋਭਿਤ ਹੈ | ਉਹ ਅਨੇਕਾਂ ਤਪਦੀਆਂ ਰੂਹਾਂ ਨੂੰ  ਨਾਮ ਬਾਣੀ ਨਾਲ ਜੋੜਦਿਆਂ 28 ਅਗਸਤ 1943 ਨੂੰ  ਅੰਮਿ੍ਤ ਵੇਲੇ ਸੱਚਖੰਡ ਪਿਆਨਾ ਕਰ ਗਏ | ਇਸ ਵਾਰ ਉਨ੍ਹਾਂ ਦੀ 83ਵੀਂ ਬਰਸੀ ਦੁਨੀਆ ਭਰ 'ਚ ਮਨਾਈ ਜਾ ਰਹੀ ਹੈ |
ਸੰਤ ਬਾਬਾ ਮੀਹਾਂ ਸਿੰਘ ਸਿਆੜ੍ਹ ਵਾਲੇ-ਸੰਤ ਬਾਬਾ ਮੀਹਾਂ ਸਿੰਘ ਸਿਆੜ੍ਹ ਵਾਲਿਆਂ ਨੇ ਆਪਣੀ ਜ਼ਿੰਦਗੀ ਦਾ ਵਧੇਰੇ ਸਮਾਂ ਧਰਮ ਪ੍ਰਚਾਰ ਦੇ ਲੇਖੇ ਲਾ ਕੇ ਸਮੁੱਚੀਆਂ ਸੰਗਤਾਂ 'ਚ ਵਿਸ਼ੇਸ਼ ਥਾਂ ਬਣਾਈ ਹੈ | ਉਨ੍ਹਾਂ ਦਾ ਜਨਮ ਇਤਿਹਾਸਕ ਨਗਰ ਪਿੰਡ ਸਿਆੜ੍ਹ (ਲੁਧਿਆਣਾ) ਵਿਖੇ 13 ਜਨਵਰੀ 1906 ਨੂੰ  ਪਿਤਾ ਅਮਰ ਸਿੰਘ ਤੇ ਮਾਤਾ ਰਾਮ ਕੌਰ ਦੇ ਘਰ ਹੋਇਆ | ਉਨ੍ਹਾਂ ਨੂੰ  ਬਚਪਨ ਤੋਂ ਹੀ ਗੁਰੂ ਘਰ ਪ੍ਰਤੀ ਅਥਾਹ ਪਿਆਰ ਸੀ ਅਤੇ ਉਨ੍ਹਾਂ ਨੇ ਪਿੰਡ ਸਿਆੜ੍ਹ ਵਿਖੇ ਹੀ ਸੰਤ ਗਿਆਨ ਦਾਸ ਤੋਂ ਜਪੁਜੀ ਸਾਹਿਬ ਸਮੇਤ ਪੰਜ ਬਾਣੀਆਂ ਦੇ ਨਿੱਤਨੇਮ ਦੀ ਸੰਥਿਆ ਲਈ ਅਤੇ ਰੋਜ਼ਾਨਾ ਪਾਠ ਕਰਨ ਲੱਗੇ | ਉਨ੍ਹਾਂ ਨੇ ਸੰਤ ਬਾਬਾ ਨੰਦ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਕਾਫ਼ੀ ਲੰਮਾ ਸਮਾਂ ਸੰਗਤ ਕੀਤੀ ਤੇ ਧਰਮ ਪ੍ਰਚਾਰ ਲਈ ਸੰਗਤਾਂ 'ਚ ਵਿਚਰਨ ਲੱਗੇ | ਸਮੁੱਚੇ ਭਾਰਤ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਲੋਕਾਂ ਨੂੰ  ਸਿੱਖ ਧਰਮ ਨਾਲ ਜੋੜਨ ਲਈ ਯਤਨ ਕੀਤੇ | ਉਹ 28 ਅਗਸਤ 1994 ਨੂੰ  ਆਪਣਾ ਸਰੀਰ ਤਿਆਗ ਗਏ | ਇਸ ਵਾਰ ਸਮੁੱਚੀ ਸੰਗਤ ਉਨ੍ਹਾਂ ਦੀ 32ਵੀਂ ਬਰਸੀ ਮਨਾਉਣ ਜਾ ਰਹੀ ਹੈ | 
ਇਸ ਸੰਦਰਭ 'ਚ ਬਾਬਾ ਨੰਦ ਸਿੰਘ ਕਲੇਰਾਂ ਵਾਲਿਆਂ ਦੀ 83ਵੀਂ ਤੇ ਬਾਬਾ ਮੀਹਾਂ ਸਿੰਘ ਸਿਆੜ੍ਹ ਵਾਲਿਆਂ ਦੀ 32ਵੀਂ ਬਰਸੀ ਸਬੰਧੀ ਬਾਬਾ ਸਰਬਜੋਤ ਸਿੰਘ ਡਾਂਗੋਂ ਚੇਅਰਮੈਨ ਗੁਰਮਤਿ ਪ੍ਰਚਾਰ ਮਿਸ਼ਨ ਡਾਂਗੋਂ ਵਾਲਿਆਂ ਵਲੋਂ ਨਾਨਕਸਰ ਠਾਠ ਸਿਆੜ੍ਹ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਹਰਨੇਕ ਸਿੰਘ ਸਿਆੜ੍ਹ ਵਾਲਿਆਂ ਦੇ ਆਸ਼ੀਰਵਾਦ ਸਦਕਾ ਸ੍ਰੀ ਨਾਨਕਸਰ ਦਰਬਾਰ ਠਾਠ ਪਿੰਡ ਡਾਂਗੋਂ, ਜ਼ਿਲ੍ਹਾ ਲੁਧਿਆਣਾ ਵਿਖੇ ਸਾਲਾਨਾ 21ਵੇਂ 9 ਰੋਜ਼ਾ ਸਮਾਗਮ ਮਿਤੀ 22 ਤੋਂ 30 ਸਤੰਬਰ ਤੱਕ ਕਰਵਾਏ ਜਾ ਰਹੇ ਹਨ | ਇਸ ਸਬੰਧੀ ਕਾਰੋਬਾਰੀ ਜਗਜੀਤ ਸਿੰਘ ਅਰੋੜਾ ਲੁਧਿਆਣਾ ਨੇ ਦੱਸਿਆ ਕਿ 22 ਸਤੰਬਰ ਤੋਂ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਹੋਵੇਗੀ ਤੇ ਰੋਜ਼ਾਨਾ ਸਵੇਰੇ 'ਆਸਾ ਦੀ ਵਾਰ' ਦਾ ਕੀਰਤਨ ਹੋਵੇਗਾ | ਉੱਘੇ ਸਮਾਜ ਸੇਵੀ ਜਸਵਿੰਦਰ ਸਿੰਘ ਸੱਗੂ ਲੁਧਿਆਣਾ ਤੇ ਬਾਬਾ ਬਲਪ੍ਰੀਤ ਸਿੰਘ ਨੇ ਦੱਸਿਆ ਕਿ 24 ਤੋਂ 29 ਸਤੰਬਰ ਤੱਕ ਸ਼ਾਮ ਨੂੰ  ਸੋਦਰਿ ਰਹਿਰਾਸ ਉਪਰੰਤ ਰਾਤ 9:30 ਵਜੇ ਤੱਕ ਕੀਰਤਨ ਦੀਵਾਨ ਸਜਾਏ ਜਾਣਗੇ, ਜਿਨ੍ਹਾਂ 'ਚ ਸੰਤ ਅਵਤਾਰ ਸਿੰਘ ਸੁਰ ਸਿੰਘ ਵਾਲੇ (ਮੁਖੀ ਦਲ ਪੰਥ ਬਾਬਾ ਬਿਧੀ ਚੰਦ ਸਾਹਿਬ) ਸੁਰ ਸਿੰਘ, ਬਾਬਾ ਹਰਨੇਕ ਸਿੰਘ ਸਿਆੜ੍ਹ ਵਾਲਿਆਂ ਦਾ ਹਜ਼ੂਰੀ ਰਾਗੀ ਜਥਾ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ ਸ੍ਰੀ ਅੰਮਿ੍ਤਸਰ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਪਟਨਾ ਸਾਹਿਬ, ਬਾਬਾ ਅਮਰਜੀਤ ਸਿੰਘ ਗਾਲਿਬ ਵਾਲੇ, ਬਾਬਾ ਰਵਿੰਦਰ ਸਿੰਘ ਜੋਨੀ ਤਖਾਣਬੱਧ ਵਾਲੇ, ਬਾਬਾ ਅਵਤਾਰ ਸਿੰਘ ਮਹੋਲੀ ਖ਼ੁਰਦ (ਸੰਚਾਲਕ ਅਵਤਾਰ ਕੁਟੀਆ ਮਹੋਲੀ ਖ਼ੁਰਦ), ਬਾਬਾ ਸਿਮਰਨਦੀਪ ਸਿੰਘ ਬੱਸੀਆਂ, ਪੰਥ ਪ੍ਰਸਿੱਧ ਰਾਗੀ ਭਾਈ ਦਵਿੰਦਰ ਸਿੰਘ ਸੋਢੀ, ਬਾਬਾ ਗੁਰਮੇਲ ਸਿੰਘ ਹਜ਼ੂਰੀ ਰਾਗੀ ਨਾਨਕਸਰ ਕਲੇਰਾਂ, ਬਾਬਾ ਰਵਿੰਦਰ ਸਿੰਘ ਢੋਲਣ ਤੋਂ ਇਲਾਵਾ ਸਿੱਖ ਕੌਮ ਦੀਆਂ ਵੱਖ-ਵੱਖ ਸ਼ਖ਼ਸੀਅਤਾਂ, ਵਿਦਵਾਨ, ਗੁਣੀ ਗਿਆਨੀ ਹਾਜ਼ਰ ਸੰਗਤ ਨੂੰ  ਕਥਾ-ਕੀਰਤਨ ਸਰਵਣ ਕਰਾਉਣਗੇ | ਭਾਈ ਈਸ਼ਰਪ੍ਰੀਤ ਸਿੰਘ ਡਾਂਗੋਂ ਅਨੁਸਾਰ 30 ਸਤੰਬਰ ਨੂੰ  ਸਵੇਰੇ 8:30 ਵਜੇ  ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਆਰਤੀ ਹੋਵੇਗੀ ਅਤੇ ਫਿਰ ਸਮਾਗਮਾਂ ਦੀ ਸਮਾਪਤੀ ਕੀਤੀ ਜਾਵੇਗੀ |
-ਪੱਤਰ-ਪੇ੍ਰਰਕ, ਲੋਹਟਬੱਦੀ (ਲੁਧਿਆਣਾ) |
ਮੋਬਾਈਲ : 94178-00351

Ad Position 22
No active advertisement
ਪਿਛਲੀ ਖ਼ਬਰ ਜਦੋਂ ਦਾਸ ਨੇ ਮਰਨ ਵਰਤ ਨਾ ਤੋੜ ਕੇ ਸ਼ਹੀਦੀ ਪ੍ਰਾਪਤ ਕੀਤੀ ਅਗਲੀ ਖ਼ਬਰ ਅਸ਼ਾਂਤ ਸਮੇਂ 'ਚ ਸ਼ਾਂਤ ਕਿਵੇਂ ਰਹੀਏ?
Ad Position 24