20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਅਸ਼ਾਂਤ ਸਮੇਂ 'ਚ ਸ਼ਾਂਤ ਕਿਵੇਂ ਰਹੀਏ?

ਅਸ਼ਾਂਤ ਸਮੇਂ 'ਚ ਸ਼ਾਂਤ ਕਿਵੇਂ ਰਹੀਏ?

Ad Position 21
No active advertisement
ਅਜੀਤ ਡੈਸਕ 21-09-2026

 

ਸ਼ਾਂਤੀ ਸਾਡੇ ਅੰਦਰ ਦੀ ਉਹ ਅਵਸਥਾ ਹੈ ਜਿਸ 'ਚ ਸਰੀਰ, ਮਨ ਤੇ ਆਤਮਾ ਆਪਸੀ ਤਾਲਮੇਲ ਵਿਚ ਹੁੰਦੇ ਹਨ | ਆਪਣੇ ਆਲੇ-ਦੁਆਲੇ, ਆਪਣੇ ਲੋਕਾਂ ਅਤੇ ਸਮਾਜ ਨਾਲ ਤਾਲਮੇਲ 'ਚ ਰਹਿਣਾ ਵੀ ਸ਼ਾਂਤੀ ਹੀ ਹੈ | ਸ਼ਾਂਤੀ ਦਾ ਅਰਥ ਹੈ, ਸਮੁੱਚੇ ਵਾਤਾਵਰਨ ਤੇ ਬ੍ਰਹਿਮੰਡ ਨਾਲ ਇਕ-ਮਿੱਕ ਹੋਣਾ | ਇਸੇ ਲਈ ਅਸੀਂ ਤਿੰਨ ਵਾਰ ਕਹਿੰਦੇ ਹਾਂ-ਓਮ ਸ਼ਾਂਤੀ, ਸ਼ਾਂਤੀ, ਸ਼ਾਂਤੀ | ਯਾਨੀ ਅੰਦਰ ਸ਼ਾਂਤੀ, ਵਾਤਾਵਰਨ ਵਿਚ ਸ਼ਾਂਤੀ ਤੇ ਬ੍ਰਹਿਮੰਡ ਵਿਚ ਸ਼ਾਂਤੀ | ਪਰ ਸ਼ਾਂਤੀ ਦਾ ਅਰਥ ਅਕਿਰਿਆਸ਼ੀਲਤਾ ਜਾਂ ਆਤਮ-ਸੰਤੁਸ਼ਟੀ ਨਹੀਂ ਹੈ | ਕਈ ਲੋਕ ਸ਼ਾਂਤੀ ਨੂੰ  ਜੀਵਨ ਜਿਊਣ, ਪ੍ਰਸਥਿਤੀਆਂ ਨੂੰ  ਚੁੱਪਚਾਪ ਸਵੀਕਾਰ ਕਰ ਲੈਣ ਜਾਂ ਉਦਾਸੀਨ ਬਣੇ ਰਹਿਣ ਨਾਲ ਜੋੜ ਦਿੰਦੇ ਹਨ | ਉਹ ਸ਼ਾਂਤੀ ਨੂੰ  ਅਕਿਰਿਆਸ਼ੀਲਤਾ ਤੇ ਆਕਰਾਮਕਤਾ ਨੂੰ  ਕਿਰਿਆਸ਼ੀਲਤਾ ਸਮਝ ਬੈਠਦੇ ਹਨ | ਲੋੜ ਇਸ ਗੱਲ ਦੀ ਹੈ ਕਿ ਅਨਿਆਂ ਦੇ ਸਾਹਮਣੇ ਅਸੀਂ ਅਕਿਰਿਆਸ਼ੀਲ ਹੋਏ ਬਿਨਾਂ ਸ਼ਾਂਤੀ ਨੂੰ  ਆਪਣੇ ਆਚਰਣ ਵਿਚ ਧਾਰਨ ਕਰੀਏ | ਸੰਘਰਸ਼ ਤੋਂ ਬਚਣ ਦੀ ਲੋੜ ਨਹੀਂ ਹੈ, ਸੱਚ ਬੋਲੋ | ਪਰ ਸੱਚ ਬੋਲਦੇ ਸਮੇਂ ਆਕਰਮਕ ਜਾਂ ਅਭੱਦਰ ਹੋਣ ਦੀ ਵੀ ਲੋੜ ਨਹੀਂ | ਦਿ੍ੜ੍ਹ ਰਹੋ, ਪਰ ਕਰੁਣਾ ਤੇ ਕੋਮਲਤਾ ਦੇ ਨਾਲ |  ਤੁਹਾਡਾ ਗੁੱਸਾ ਪਾਣੀ ਦੀ ਸਤ੍ਹਾ 'ਤੇ ਖਿੱਚੀ ਗਈ ਰੇਖਾ ਵਾਂਗ ਹੋਵੇ, ਜੋ ਇਕ ਪਲ ਲਈ ਦਿਖਾਈ ਦੇਵੇ ਤੇ ਅਗਲੇ ਹੀ ਪਲ ਮਿਟ ਜਾਵੇ | 
ਅਕਸਰ ਹਰ ਵਿਵਾਦ ਦੇ ਦੋ ਪੱਖ ਹੁੰਦੇ ਹਨ ਤੇ ਦੋਵਾਂ ਨੂੰ  ਵਿਸ਼ਵਾਸ ਹੁੰਦਾ ਹੈ ਕਿ ਉਹ ਹੀ ਸਹੀ ਹਨ | ਜੇ ਤੁਸੀਂ ਵਾਸਤਵ ਵਿਚ ਧਿਆਨ ਨਾਲ ਸੁਣੋਗੇ ਤਾਂ ਪਾਓਗੇ ਕਿ ਦੋਵਾਂ ਪੱਖਾਂ ਦੀ ਗੱਲ ਵਿਚ ਕੁਝ ਨਾ ਕੁਝ ਸਾਰ ਜ਼ਰੂਰ ਹੈ | ਪਰ ਸ਼ਾਂਤੀ ਲਈ ਸਿਰਫ਼ ਸਹੀ ਸਾਬਤ ਹੋਣਾ ਹੀ ਕਾਫ਼ੀ ਨਹੀਂ, ਵਿਸ਼ਵਾਸ ਦਾ ਨਿਰਮਾਣ, ਆਪਣੇਪਨ ਦੀ ਭਾਵਨਾ ਤੇ ਗੱਲਬਾਤ (ਸੰਵਾਦ) ਲਈ ਜਗ੍ਹਾ ਹੋਣੀ ਜ਼ਰੂਰੀ ਹੈ | ਗੱਲਬਾਤ ਦਾ ਟੁੱਟਣਾ ਹੀ ਅਕਸਰ ਵਿਵਾਦ ਨੂੰ  ਜਨਮ ਦਿੰਦਾ ਹੈ ਅਤੇ ਜਦੋਂ ਦੋਵੇਂ ਪੱਖ ਆਪਣੀਆਂ-ਆਪਣੀਆਂ ਧਾਰਨਾਵਾਂ 'ਤੇ ਅੜੇ ਰਹਿੰਦੇ ਹਨ ਤਾਂ ਵਿਵਾਦ ਹੋਰ ਡੂੰਘਾ ਹੋ ਜਾਂਦਾ ਹੈ | ਸੰਘਰਸ਼ ਦੇ ਹੱਲ ਲਈ ਦੋਵਾਂ ਪੱਖਾਂ ਨੂੰ  ਆਪਣੇ ਮਤਭੇਦਾਂ ਤੋਂ ਉੱਪਰ ਉੱਠ ਕੇ ਵੱਡੇ ਵਿਆਪਕ ਨਜ਼ਰੀਏ ਨੂੰ  ਦੇਖਣਾ ਹੋਵੇਗਾ | ਇੱਥੇ ਵਿਚੋਲਗੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ | ਅਗਵਾਈ ਕਰਨ ਵਾਲੇ ਅਤੇ ਸੱਤਾ ਵਿਚ ਬੈਠੇ ਲੋਕਾਂ ਲਈ ਅੰਦਰੂਨੀ ਸ਼ਾਂਤੀ ਤੇ ਸਥਿਰਤਾ ਦਾ ਵਿਕਾਸ ਵਿਸ਼ੇਸ਼ ਤੌਰ 'ਤੇ ਜ਼ਰੂਰੀ ਹੈ | ਅੰਦਰ ਦੀ ਸ਼ਾਂਤੀ ਉਨ੍ਹਾਂ ਨੂੰ  ਪ੍ਰਸਥਿਤੀਆਂ ਨੂੰ  ਸਪੱਸ਼ਟਤਾ ਨਾਲ ਸਮਝਣ ਤੇ ਸਮੁੱਚੇ ਸਮਾਜ ਦੇ ਭਲੇ ਲਈ ਸਮਝਦਾਰੀ ਨਾਲ ਫ਼ੈਸਲੇ ਲੈਣ ਦੀ ਸਮਰੱਥਾ ਪ੍ਰਦਾਨ ਕਰਦੀ ਹੈ | ਇਸ ਸੰਸਾਰ ਵਿਚ ਸਭ ਕੁਝ ਅਨਿਸਚਿਤ ਹੈ, ਫਿਰ ਵੀ ਅਸੀਂ ਇੰਝ ਜਿਊਾਦੇ ਹਾਂ ਜਿਵੇਂ ਸਭ ਕੁਝ ਨਿਸਚਿਤ ਹੋਵੇ | ਜਦੋਂ ਅਸੀਂ ਅਨਿਸਚਿਤਤਾ ਨੂੰ  ਸਵੀਕਾਰ ਕਰ ਲੈਂਦੇ ਹਾਂ ਤਾਂ ਗੁੱਸੇ ਤੇ ਹਿੰਸਾ ਦੇ ਬੰਧਨ ਤੋਂ ਮੁਕਤ ਹੋਣ ਲੱਗਦੇ ਹਾਂ | ਉਦੋਂ ਅਸੀਂ ਕਿਸੇ ਇਕ ਕਠੋਰ ਨਤੀਜੇ ਨਾਲ ਚਿਪਕੇ ਰਹਿਣ ਦੀ ਬਜਾਏ ਸੰਭਾਵਨਾਵਾਂ ਵਿਚ ਵਿਸ਼ਵਾਸ ਕਰਨਾ ਸਿੱਖਦੇ ਹਾਂ | ਜੀਵਨ ਜਦੋਂ ਸਾਡੀ ਉਮੀਦ ਅਨੁਸਾਰ ਨਹੀਂ ਚਲਦਾ, ਉਦੋਂ ਇਹੋ ਨਜ਼ਰੀਆ ਸਾਨੂੰ ਸੰਤੁਲਿਤ ਬਣਾਏ ਰੱਖਦਾ ਹੈ | ਉਥਲ-ਪੁਥਲ ਸੰਸਾਰ ਦਾ ਸੁਭਾਅ ਹੈ, ਪਰ ਸ਼ਾਂਤੀ ਸਾਡੀ ਆਤਮਾ ਦਾ ਸੁਭਾਅ ਹੈ | ਜਦੋਂ ਅਸੀਂ ਸੰਕਲਪ ਅਤੇ ਕੁਸ਼ਲਤਾ ਨਾਲ ਆਪਣੀ ਸ਼ਾਂਤੀ ਵਿਚ ਸਥਿਰ ਰਹਿੰਦੇ ਹਾਂ ਤਾਂ ਅੰਦਰ ਦੀ ਇਹ ਖ਼ਾਮੋਸ਼ੀ ਹੌਲੀ-ਹੌਲੀ ਬਾਹਰ ਵੀ ਪ੍ਰਗਟ ਹੋਣ ਲੱਗਦੀ ਹੈ ਅਤੇ ਸਾਡੇ ਆਲੇ-ਦੁਆਲੇ ਦੀ ਅਸ਼ਾਂਤੀ ਨੂੰ  ਸ਼ਾਂਤ ਕਰਨ ਲੱਗਦੀ ਹੈ |
ਇਸ ਲਈ ਸੰਕਲਪ ਲਵੋ ਕਿ ਅੰਦਰੋਂ ਸਥਿਰ ਤੇ ਸ਼ਾਂਤ ਰਹਿਣਾ ਹੈ, ਬਾਹਰੋਂ ਗਤੀਸ਼ੀਲ ਤੇ ਚੌਕਸ | ਉਦੋਂ ਤੁਸੀਂ ਨਾ ਕੇਵਲ ਖ਼ੁਦ ਸ਼ਾਂਤੀ ਵਿਚ ਸਥਾਪਤ ਰਹੋਗੇ, ਸਗੋਂ ਆਪਣੇ ਆਲੇ-ਦੁਆਲੇ ਦੇ ਜੀਵਨ ਵਿਚ ਵੀ ਸ਼ਾਂਤੀ ਦਾ ਸੰਚਾਰ ਕਰ ਸਕੋਗੇ |
-0-

Ad Position 22
No active advertisement
ਪਿਛਲੀ ਖ਼ਬਰ ਸਾਲਾਨਾ ਸਮਾਗਮ 'ਤੇ ਵਿਸ਼ੇਸ਼ ਨਾਨਕਸਰ ਸੰਪਰਦਾਇ ਦੇ ਭਜਨੀਕ ਸੰਤ ਬਾਬਾ ਨੰਦ ਸਿੰਘ ਕਲੇਰਾਂ ਵਾਲੇ ਅਗਲੀ ਖ਼ਬਰ ਮੁਹਾਲੀ ਸ਼ਹਿਰ 'ਚ ਬਿਜਲੀ ਦੇ ਬੁਨਿਆਦੀ ਢਾਂਚੇ ਦਾ ਵੱਡੇ ਪੱਧਰ 'ਤੇ ਵਿਸਥਾਰ
Ad Position 24