29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ, ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੇ ਅਹਿਦ ਨਾਲ ਸਫਲਤਾਪੂਰਵਕ ਸੰਪੰਨ

ਬਰਨਾਲਾ, 29 ਨਵੰਬਰ (ਅਸ਼ੋਕ ਭਾਰਤੀ)-ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਦੋ ਦਿਨਾਂ ਵਿਚਾਰ-ਚਰਚਾ ਤੋਂ ਬਾਅਦ ਸਫਲਤਾ ਪੂਰਵਕ ਸੰਪੰਨ ਹੋਇਆ। ਇਜਲਾਸ ਦੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਮਨੁੱਖੀ ਅਧਿਕਾਰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੋਲਿਨ ਗੌਂਸਾਲਵੇਸ ਅਤੇ ਵਕੀਲ ਮਾਨਿਕ ਗੁਪਤਾ ਨੇ ਕਿਹਾ ਕਿ ਦੇਸ਼ ਵਿਚ ਮੌਜੂਦਾ ਤਾਨਾਸ਼ਾਹੀ 1975 ਦੀ ਐਮਰਜੈਂਸੀ ਨਾਲੋਂ ਦਸ ਗੁਣਾ ਵੱਧ ਖ਼ਤਰਨਾਕ ਹੈ।

Ad Position 21
No active advertisement
ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ ਦੌਰਾਨ ਹਾਜ਼ਰ ਜਮਹੂਰੀ ਅਧਿਕਾਰ ਸਭਾ ਦੇ ਆਗੂ। ਅਜੀਤ ਤਸਵੀਰ 30-11-2026
ਬਰਨਾਲਾ, 29 ਨਵੰਬਰ (ਅਸ਼ੋਕ ਭਾਰਤੀ)-ਜਮਹੂਰੀ ਅਧਿਕਾਰ ਸਭਾ ਪੰਜਾਬ ਦਾ 18ਵਾਂ ਸੂਬਾਈ ਡੈਲੀਗੇਟ ਇਜਲਾਸ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਦੋ ਦਿਨਾਂ ਵਿਚਾਰ-ਚਰਚਾ ਤੋਂ ਬਾਅਦ ਸਫਲਤਾ ਪੂਰਵਕ ਸੰਪੰਨ ਹੋਇਆ। ਇਜਲਾਸ ਦੇ ਖੁੱਲ੍ਹੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਮਨੁੱਖੀ ਅਧਿਕਾਰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਕੋਲਿਨ ਗੌਂਸਾਲਵੇਸ ਅਤੇ ਵਕੀਲ ਮਾਨਿਕ ਗੁਪਤਾ ਨੇ ਕਿਹਾ ਕਿ ਦੇਸ਼ ਵਿਚ ਮੌਜੂਦਾ ਤਾਨਾਸ਼ਾਹੀ 1975 ਦੀ ਐਮਰਜੈਂਸੀ ਨਾਲੋਂ ਦਸ ਗੁਣਾ ਵੱਧ ਖ਼ਤਰਨਾਕ ਹੈ। ਨਿਆਂਪਾਲਿਕਾ ਦੀ ਸੁਤੰਤਰਤਾ ਨੂੰ ਖੋਰਾ ਲਾਇਆ ਜਾ ਰਿਹਾ ਹੈ ਅਤੇ ਸਖ਼ਤ ਜਾਬਰ ਕਾਲੇ ਕਾਨੂੰਨਾਂ ਤਹਿਤ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਨੂੰ ਕੁਚਲਿਆ ਜਾ ਰਿਹਾ ਹੈ। ਇਜਲਾਸ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਜਨਰਲ ਸਕੱਤਰ ਵਲੋਂ ਪੇਸ਼ ਕੀਤੀ ਗਈ ਸੂਬਾਈ ਰਿਪੋਰਟ ਅਤੇ ਜਥੇਬੰਦਕ ਮਸਲਿਆਂ ’ਤੇ ਭਰਵੀਂ ਬਹਿਸ ਹੋਈ। ਡੈਲੀਗੇਟਾਂ ਨੇ ਪੰਜਾਬ ਵਿਚ ਪੁਲਿਸ ਜਬਰ, ਬੁਲਡੋਜ਼ਰ ਸਭਿਆਚਾਰ, ਨਸ਼ਿਆਂ ਦੀ ਆੜ ਹੇਠ ਹੋ ਰਹੇ ਜ਼ਿਆਦਤੀਆਂ, ਐਨ.ਆਈ.ਏ. ਦੇ ਛਾਪਿਆਂ ਅਤੇ ਧਾਰਮਿਕ ਕੱਟੜਵਾਦੀ ਕਾਨੂੰਨਾਂ ’ ਤੇ ਚਿੰਤਾ ਪ੍ਰਗਟਾਈ। ਅਖੀਰ ਵਿਚ ਨਵੀਂ ਸੂਬਾ ਕਮੇਟੀ ਅਤੇ ਸਕੱਤਰੇਤ ਦੀ ਚੋਣ ਨਾਲ ਇਜਲਾਸ ਦਾ ਸਮਾਪਤੀ ਹੋਈ। ਜਿਸ ਵਿਚ ਪ੍ਰਧਾਨ ਪ੍ਰੋਫੈਸਰ ਜਗਮੋਹਨ ਸਿੰਘ, ਜਰਨਲ ਸਕੱਤਰ ਜਸਵੰਤ ਜੀਰਖ, ਮੀਤ ਪ੍ਰਧਾਨ ਬਰਿੰਦਰ, ਡਾਕਟਰ ਬਰਜਿੰਦਰ ਸੋਹਲ, ਜਥੇਬੰਦਕ ਸਕੱਤਰ ਨਰਭਿੰਦਰ, ਵਿੱਤ ਸਕੱਤਰ ਤਰਸੇਮ ਲਾਲ, ਪ੍ਰਕਾਸ਼ਨ ਸਕੱਤਰ ਡਾਕਟਰ ਬਰਜਿੰਦਰ, ਦਫ਼ਤਰ ਸਕੱਤਰ ਸਵਰਨਜੀਤ ਸਿੰਘ, ਕੌਮੀ ਕੋਆਰਡੀਨੇਟਰ ਪ੍ਰਿਤਪਾਲ ਸਿੰਘ, ਪ੍ਰੈੱਸ ਸਕੱਤਰ ਅਮਰਜੀਤ ਸ਼ਾਸਤਰੀ ਚੁਣੇ ਗਏ। ਅੱਜ ਦਾ ਇਜਲਾਸ ਹਕੂਮਤਾਂ (ਕੇਂਦਰੀ ਤੇ ਰਾਜ) ਵਲੋਂ ਨਾਗਰਿਕਾਂ ਦੀਆਂ ਬਸਤੀਆਂ ਤੇ ਕਾਰੋਬਾਰੀ ਸੰਪਤੀਆਂ, ਧਾਰਮਿਕ ਸੰਸਥਾਵਾਂ ਨੂੰ ਜ਼ਮੀਨ ਦੇਣ ਦੀ ਸਖ਼ਤ ਨਿਖੇਧੀ ਕਰਦਾ ਹੈ ਤੇ ਮੰਗ ਕਰਦਾ ਹੈ ਕਿ ਬਿਨਾਂ ਨਿਆਂ ਪ੍ਰਕਿਰਿਆ ਦੇ ਅਜਿਹੇ ਜੁਰਮ ਕਰਨ ਤੋਂ ਹਕੂਮਤਾਂ ਗੁਰੇਜ਼ ਕਰਨ ਅਤੇ ਬੁਲਡੋਜ਼ਰ ਕਾਰਵਾਈਆਂ ਨੂੰ ਫੈਲਣ ਤੋਂ ਰੋਕਣ, ਜਮਹੂਰੀ ਅਧਿਕਾਰ ਸਭਾ ਪੰਜਾਬ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਦੇ ਚੋਣ ਕਮਿਸ਼ਨ ਵਲੋਂ ਐਸ.ਆਈ.ਆਰ. ਤਹਿਤ ਆਪਣੇ ਹੀ ਨਾਗਰਿਕਾਂ ਦੇ ਵੋਟਰ ਅਧਿਕਾਰ ਤੋਂ ਲੈ ਕੇ ਸਮੁੱਚੇ ਨਾਗਰਿਕ ਅਧਿਕਾਰਾਂ ਤੋਂ ਵਾਂਝਾ ਕਰਨ ਦੀ ਇਸ ਪ੍ਰਕਿਰਿਆ ਦੀ ਸਖ਼ਤ ਨਿੰਦਾ ਕਰਦਾ ਹੈ ਤੇ ਮੰਗ ਕਰਦੀ ਹੈ ਕਿ ਇਹਦੇ ਸਿੱਟੇ ਬੇਹੱਦ ਨਾਗਰਿਕ ਵਿਰੋਧੀ ਹਨ ਅਤੇ ਇਸ ਉੱਤੇ ਫ਼ੌਰਨ ਰੋਕ ਲਾਈ ਜਾਵੇ। ਸਭਾ ਦਾ ਇਹ ਇਜਲਾਸ ਪ੍ਰਣ ਲੈਂਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਚੋਣ ਕਮਿਸ਼ਨ ਰਾਹੀਂ ਆਪਣੇ ਨਾਗਰਿਕਾਂ ਵਿਰੁੱਧ ਜੋ ਇਹ ਸ਼ਜਿਸ਼ ਰਚੀ ਜਾ ਰਹੀ ਹੈ ਇਸ ਖ਼ਿਲਾਫ਼ ਵਿਸ਼ਾਲ ਲੋਕਾਈ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਜਾਵੇਗੀ ਤੇ ਹਰ ਨਾਗਰਿਕ ਦੇ ਵੋਟ ਅਧਿਕਾਰ ਸਮੇਤ ਸਾਰੇ ਜਮਹੂਰੀ ਹੱਕਾਂ ਦੀ ਜ਼ਾਮਨੀ ਕਰਨ ਦੇ ਹੱਕ ’ਚ ਆਵਾਜ਼ ਉਠਾਏਗੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਅਗਲੀ ਖ਼ਬਰ ਮਿਆਰੀ ਨਸਲ ਦੇ ਤਿੰਨ ਕੱਟੇ ਖ਼ਰੀਦ ਕੇ ਸੀਮਨ ਸਟੇਸ਼ਨ ਨਾਭਾ ਭੇਜੇ
Ad Position 24