ਮਿਆਰੀ ਨਸਲ ਦੇ ਤਿੰਨ ਕੱਟੇ ਖ਼ਰੀਦ ਕੇ ਸੀਮਨ ਸਟੇਸ਼ਨ ਨਾਭਾ ਭੇਜੇ
ਧਨੌਲਾ, 29 ਨਵੰਬਰ (ਜਤਿੰਦਰ ਸਿੰਘ ਧਨੌਲਾ)-ਮੁਰਹਾ ਪੀ. ਟੀ ਸਕੀਮ ਤਹਿਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਬਰਨਾਲਾ ਡਾ: ਕਰਮਜੀਤ ਸਿੰਘ ਦੀ ਯੋਗ ਅਗਵਾਈ ਅਤੇ ਡਾ: ਗਗਨ ਬਜਾਜ ਕੋ-ਆਰਡੀਨੇਟਰ ਮੁਰਹਾ ਪੀ.
ਧਨੌਲਾ, 29 ਨਵੰਬਰ (ਜਤਿੰਦਰ ਸਿੰਘ ਧਨੌਲਾ)-ਮੁਰਹਾ ਪੀ.ਟੀ ਸਕੀਮ ਤਹਿਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਜ਼ਿਲ੍ਹਾ ਬਰਨਾਲਾ ਡਾ: ਕਰਮਜੀਤ ਸਿੰਘ ਦੀ ਯੋਗ ਅਗਵਾਈ ਅਤੇ ਡਾ: ਗਗਨ ਬਜਾਜ ਕੋ-ਆਰਡੀਨੇਟਰ ਮੁਰਹਾ ਪੀ.ਟੀ ਪ੍ਰੋਜੈਕਟ ਪੰਜਾਬ ਦੇ ਦਿਸ਼ਾ-ਨਿਰਦੇਸਾ ਅਨੁਸਾਰ ਅਤੇ ਡਾ: ਸੁਖਹਰਮਨਦੀਪ ਸਿੰਘ ਸ਼ੇਰਗਿੱਲ ਬਤੌਰ ਜ਼ਿਲ੍ਹਾ ਕੁਆਰਡੀਨੇਟਰ ਪੀ.ਟੀ ਮੁਰਹਾ ਸਕੀਮ ਬਰਨਾਲਾ ਦੀ ਦੇਖ-ਰੇਖ ਹੇਠ ਜ਼ਿਲ੍ਹਾ ਬਰਨਾਲਾ ਅਧੀਨ ਆਉਂਦੀਆਂ ਸੰਸਥਾਵਾਂ ਸੀ.ਵੀ.ਐੱਚ. ਠੀਕਰੀਵਾਲਾ, ਸੀ.ਵੀ. ਐੱਚ.ਸੇਖਾ, ਸੀ.ਵੀ.ਡੀ. ਦਾਨਗੜ੍ਹ ਵਲੋਂ ਉੱਤਮ ਕਿਸਮ ਦੀਆਂ ਮੱਝਾਂ (ਜੋ ਕਿ ਈ.ਬੀ.ਵੀ. ਪਾਜੇਟਿਵ ਹਨ) ਦੁਆਰਾ ਸਰਕਾਰੀ ਸੀਮਨ ਤੋਂ ਪੈਂਦਾ ਹੋਏ (ਜੀ.ਬੀ.ਵੀ. ਪਾਜੇਟਿਵ) ਡੀ.ਐਨ.ਏ. ਟੈਸਟ ਪਾਸ ਅਤੇ ਬਿਮਾਰੀ ਰਹਿਤ ਕੱਟੇ ਹਰਮੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਠੀਕਰੀਵਾਲਾ, ਮੇਜਰ ਸਿੰਘ ਪੁੱਤਰ ਗੋਟੂ ਸਿੰਘ ਵਾਸੀ ਸੇਖਾ, ਸੁਰਜੀਤ ਸਿੰਘ ਪੁੱਤਰ ਬੰਤ ਸਿੰਘ ਵਾਸੀ ਦਾਨਗੜ੍ਹ ਤੋਂ ਖ਼ਰੀਦ ਕਰ ਕੇ ਸੀ.ਆਰ.ਐੱਸ ਸੀਮਨ ਸਟੇਸ਼ਨ ਨਾਭਾ ਨੂੰ ਭੇਜੇ ਗਏ ਅਤੇ ਪ੍ਰੋਜੈਕਟ ਵਲੋਂ ਬਣਦੀ ਵਾਜਬ ਰਕਮ ਦੇ ਕੇ ਪਸ਼ੂ ਪਾਲਕ ਵੀਰਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ। ਕਾਫ਼ ਖ਼ਰੀਦਣ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਦਿੱਤੇ ਵਿਸ਼ੇਸ਼ ਸਹਿਯੋਗ ਕਰ ਕੇ ਵੈਟਰਨਰੀ ਅਫ਼ਸਰ ਡਾ: ਅਸ਼ੋਕ ਕਾਂਸਲ, ਵੈਟਰਨਰੀ ਅਫ਼ਸਰ ਡਾ: ਮਲਕੀਤ ਸਿੰਘ, ਵੈਟਰਨਰੀ ਇੰਸਪੈਕਟਰ ਗੁਰਜਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਪੀ . ਟੀ ਦਫ਼ਤਰ ਬਰਨਾਲਾ ਵਲੋਂ ਸੁਪਰਵਾਇਜਰ ਗਮਦੂਰ ਸਿੰਘ, ਸਤਨਾਮ ਸਿੰਘ ਮਿਲਕ ਰਿਕਾਰਡਰ, ਹਰਜਿੰਦਰ ਸਿੰਘ ਬੱਬੂ, ਜਸਪ੍ਰੀਤ ਸਿੰਘ, ਮਨਜੀਤ ਸਿੰਘ ਉਚੇਚੇ ਤੌਰ ’ਤੇ ਹਾਜ਼ਰ ਰਹੇ।