27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਪੱਖੋ ਕੈਂਚੀਆਂ ’ਤੇ ਸਫ਼ਾਈ ਨਾ ਹੋਣ ਕਾਰਨ ਬੁਰਾ ਹਾਲ

ਸ਼ਹਿਣਾ, 27 ਨਵੰਬਰ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋ ਕੈਂਚੀਆਂ ’ਤੇ ਲੰਬੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਬੁਰਾ ਹਾਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਸਨਅਤੀ ਕਸਬਾ ਪੱਖੋ ਕੈਂਚੀਆਂ ਤੇ ਕੋਈ ਸ਼ਾਮਲਾਟ ਨਾ ਹੋਣ ਕਾਰਨ ਸਥਾਨਕ ਦੁਕਾਨਦਾਰ ਅਤੇ ਘਰਾਂ ਵਾਲੇ ਕੂੜਾ ਕਰਕਟ ਸੜਕ ਕਿਨਾਰਿਆਂ ’ਤੇ ਸੁੱਟਦੇ ਹਨ।

Ad Position 21
No active advertisement
ਅਜੀਤ ਡੈਸਕ 28-11-2026
ਸ਼ਹਿਣਾ, 27 ਨਵੰਬਰ (ਸੁਰੇਸ਼ ਗੋਗੀ)-ਸਨਅਤੀ ਕਸਬਾ ਪੱਖੋ ਕੈਂਚੀਆਂ ’ਤੇ ਲੰਬੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਬੁਰਾ ਹਾਲ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਸਨਅਤੀ ਕਸਬਾ ਪੱਖੋ ਕੈਂਚੀਆਂ ਤੇ ਕੋਈ ਸ਼ਾਮਲਾਟ ਨਾ ਹੋਣ ਕਾਰਨ ਸਥਾਨਕ ਦੁਕਾਨਦਾਰ ਅਤੇ ਘਰਾਂ ਵਾਲੇ ਕੂੜਾ ਕਰਕਟ ਸੜਕ ਕਿਨਾਰਿਆਂ ’ਤੇ ਸੁੱਟਦੇ ਹਨ। ਜਿਸ ਕਾਰਨ ਚਾਰੇ ਪਾਸੇ ਸੁੱਟੇ ਕੂੜੇ ਕਾਰਨ ਗੰਦਗੀ ਫੈਲ ਰਹੀ ਹੈ। ਪੰਚ ਹਰਨੇਕ ਸਿੰਘ ਭਾਈਰੂਪਾ ਅਤੇ ਲਛਮਣ ਰਾਜਸਥਾਨੀ ਨੇ ਦੱਸਿਆ ਕਿ ਪਹਿਲਾਂ ਸਵ: ਸਰਪੰਚ ਗੁਰਜਿੰਦਰ ਸਿੰਘ ਸਮੇਂ-ਸਮੇਂ ’ਤੇ ਨਰੇਗਾ ਰਾਹੀ ਸਫ਼ਾਈ ਕਰਵਾਉਂਦਾ ਸੀ, ਪਰ ਉਸ ਦੀ ਦੁਖਦਾਈ ਮੌਤ ਉਪਰੰਤ ਨਰੇਗਾ ਵਲੋਂ ਪੱਖੋ ਕੈਂਚੀਆਂ ’ਤੇ ਕਦੇ ਵੀ ਸਫ਼ਾਈ ਨਹੀਂ ਕੀਤੀ ਗਈ। ਉਕਤ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਨਰੇਗਾ ਕਰਮਚਾਰੀ ਮੌਜੂਦਾ ਪੰਚਾਇਤ ਮੈਂਬਰਾਂ ਦੇ ਫ਼ੋਨ ਵੀ ਨਹੀਂ ਚੁੱਕਦੇ, ਜਦ ਦਫ਼ਤਰ ਦੇ ਅਧਿਕਾਰੀਆਂ ਨਾਲ ਸਫ਼ਾਈ ਨਾ ਹੋਣ ਬਾਰੇ ਗੱਲ ਕੀਤੀ ਗਈ ਤਾਂ ਦੀਵਾਲੀ ਤੋਂ ਪਹਿਲਾਂ ਸਫ਼ਾਈ ਕਰਵਾ ਦਿੱਤੀ ਜਾਵੇਗੀ, ਪਰ ਦੀਵਾਲੀ ਲੰਘਣ ਉਪਰੰਤ ਵੀ ਸਫ਼ਾਈ ਨਹੀਂ ਕਰਵਾਈ ਗਈ।
Ad Position 22
No active advertisement
ਪਿਛਲੀ ਖ਼ਬਰ ਮਦਰ ਟੀਚਰ ਸਕੂਲ ਵਿਖੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਅਗਲੀ ਖ਼ਬਰ ਹਲਕਾ ਭਦੌੜ ਅੰਦਰ ਲੋਕਾਂ ਦੀ ਧੀ ਅਤੇ ਭੈਣ ਬਣ ਕੇ ਵਿਚਰ ਰਹੀ ਹਾਂ-ਮਹਿਲਾ ਆਗੂ ਬੀਬੀ ਸੁਰਿੰਦਰ ਕੌਰ ਵਾਲੀਆ
Ad Position 24