24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਅਕਾਲੀ-ਭਾਜਪਾ ਦੇ ਗੱਠਜੋੜ ਨਾਲ 2027 ਵਿਚ ਸਰਕਾਰ ਪੱਕੀ-ਧਰਮ ਸਿੰਘ ਫ਼ੌਜੀ

ਬਰਨਾਲਾ, 24 ਨਵੰਬਰ (ਰਾਜ ਪਨੇਸਰ)-ਪੰਜਾਬ ’ਚ 2027 ਦੀਆਂ ਚੋਣਾਂ ਸਬੰਧੀ ਅਕਾਲੀ-ਭਾਜਪਾ ਦਾ ਗੱਠਜੋੜ ਜਿੱਤ ਤੇ ਪੱਕੀ ਮੋਹਰ ਲਗਾਉਣ ’ਚ ਕਾਮਯਾਬ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਹਲਕਾ ਭਦੌੜ ਦੇ ਇੰਚਾਰਜ ਤੇ ਕੌਂਸਲਰ ਧਰਮ ਸਿੰਘ ਫ਼ੌਜੀ ਨੇ ਕੀਤਾ ਤੇ ਕਿਹਾ ਅਕਾਲੀ-ਭਾਜਪਾ ਦੀ ਪੁਰਾਣੀ ਸਾਂਝ ਨੂੰ ਬਰਕਰਾਰ ਰੱਖਿਆ ਇਕ ਵਾਰ ਫਿਰ ਤੋਂ ਨਵੇਂ ਸਿਰਿਓਂ ਸਾਂਝ ਕੀਤੀ ਗਈ ਹੈ।

Ad Position 21
No active advertisement
ਅਜੀਤ ਡੈਸਕ 25-11-2026
ਬਰਨਾਲਾ, 24 ਨਵੰਬਰ (ਰਾਜ ਪਨੇਸਰ)-ਪੰਜਾਬ ’ਚ 2027 ਦੀਆਂ ਚੋਣਾਂ ਸਬੰਧੀ ਅਕਾਲੀ-ਭਾਜਪਾ ਦਾ ਗੱਠਜੋੜ ਜਿੱਤ ਤੇ ਪੱਕੀ ਮੋਹਰ ਲਗਾਉਣ ’ਚ ਕਾਮਯਾਬ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਹਲਕਾ ਭਦੌੜ ਦੇ ਇੰਚਾਰਜ ਤੇ ਕੌਂਸਲਰ ਧਰਮ ਸਿੰਘ ਫ਼ੌਜੀ ਨੇ ਕੀਤਾ ਤੇ ਕਿਹਾ ਅਕਾਲੀ-ਭਾਜਪਾ ਦੀ ਪੁਰਾਣੀ ਸਾਂਝ ਨੂੰ ਬਰਕਰਾਰ ਰੱਖਿਆ ਇਕ ਵਾਰ ਫਿਰ ਤੋਂ ਨਵੇਂ ਸਿਰਿਓਂ ਸਾਂਝ ਕੀਤੀ ਗਈ ਹੈ। ਪੰਜਾਬ ਵਿਚ ਸਾਰੀਆਂ ਹੀ ਸਿਆਸੀ ਪਾਰਟੀਆਂ ਦਾ ਧਿਆਨ ਇਸ ਵੱਲ ਸੀ ਕਿ ਇਨ੍ਹਾਂ ਦੀ ਸਾਂਝ ਨਾ ਹੋਵੇ ਕਿਉਂਕਿ ਸਾਰੀਆਂ ਪਾਰਟੀਆਂ ਦੇ ਮਨਾਂ ਵਿਚ ਇਹੀ ਡਰ ਪੈਦਾ ਹੋ ਚੁੱਕਿਆ ਸੀ ਕਿ ਜੇਕਰ ਇਨ੍ਹਾਂ ਦੀ ਸਾਂਝ ਹੋ ਗਈ ਤਾਂ 2027 ਦੀਆਂ ਚੋਣਾਂ ਵਿਚ ਅਕਾਲੀ-ਭਾਜਪਾ ਸਰਕਾਰ ਬਣਨ ਵਿਚ ਕੋਈ ਰੋਕ ਨਹੀਂ ਸਕਦਾ। ਸ: ਫ਼ੌਜੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਜਦੋਂ ਵੀ ਇਨ੍ਹਾਂ ਦੋਨਾਂ ਪਾਰਟੀਆਂ ਨੇ ਮਿਲ ਕੇ ਚੋਣਾਂ ਲੜੀਆਂ ਹਨ ਤਾਂ ਜਿੱਤ ਇੱਟ ਵਾਂਗ ਪੱਕੀ ਹੋਈ ਹੈ। ਇਹ ਸਾਂਝ ਨਾਲ ਪੰਜਾਬ ’ਚੋਂ ਨਸ਼ਾ, ਗੈਂਗਸਟਰਵਾਦ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ’ਤੇ ਰੋਕ ਲੱਗੇਗੀ ਤੇ ਪੰਜਾਬ ਤਰੱਕੀ ਦੀ ਰਾਹ ਪਿਆ ਹੈ ਅਤੇ ਬਾਕੀ ‘ਆਪ’ ਵਲੋਂ ਕੀਤੀਆਂ ਵਧੀਕੀਆਂ ਦਾ ਵੀ ਹਿਸਾਬ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮਾਨਵਤਾ ਦੀ ਸੇਵਾ ਅਤੇ ਧੀਆਂ ਦੇ ਸਤਿਕਾਰ ਦੀ ਅਨੋਖੀ ਮਿਸਾਲ ਕਾਇਮ ਕੀਤੀ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਹੋਣ ਤੋਂ ਬਾਅਦ ਜ਼ਿਲ੍ਹਾ ਬਰਨਾਲਾ ਦੇ ਅਕਾਲੀ ਤੇ ਭਾਜਪਾ ਆਗੂਆਂ ਨੇ ਮਨਾਈ ਖ਼ੁਸ਼ੀ
Ad Position 24