‘ਸਾਡੇ ਬਜ਼ੁਰਗ-ਸਾਡਾ ਮਾਣ’ ਤਹਿਤ ਬਜ਼ੁਰਗਾਂ ਲਈ ਵਿਸ਼ੇਸ਼ ਮੈਡੀਕਲ ਤੇ ਜਾਗਰੂਕਤਾ ਕੈਂਪ
ਤਪਾ ਮੰਡੀ, 6 ਨਵੰਬਰ (ਪ੍ਰਵੀਨ ਗਰਗ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਟੇਟ ਐਕਸ਼ਨ ਫ਼ਾਰ ਸੀਨੀਅਰ ਸਿਟੀਜ਼ਨ 2026-27 ਤਹਿਤ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ‘ਸਾਡੇ ਬਜ਼ੁਰਗ-ਸਾਡਾ ਮਾਣ’ ਤਹਿਤ ਬਲਾਕ ਤਪਾ ਦੇ ਇਕ ਪਿੰਡ ਵਿਚ ਵਿਸ਼ੇਸ਼ ਮੈਡੀਕਲ ਤੇ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਤਜਰਬੇਕਾਰ ਤੇ ਮਾਹਿਰ ਡਾਕਟਰਾਂ ਵਲੋਂ ਅੱਖਾਂ ਦੀ ਜਾਂਚ, ਗੈਰ-ਸੰਕਰਾਮਕ ਬਿਮਾਰੀਆਂ ਦੀ ਜਾਂਚ , ਡਿਮੈਸ਼ੀਆ ਦੀ ਪਛਾਣ, ਮਨੋਵਿਗਿਆਨਕ ਸਲਾਹ ਆਦਿ ਸੁਵਿਧਾਵਾਂ ਦਿੱਤੀਆਂ ਗਈਆਂ ਹਨ।
ਤਪਾ ਮੰਡੀ, 6 ਨਵੰਬਰ (ਪ੍ਰਵੀਨ ਗਰਗ)-ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਸਟੇਟ ਐਕਸ਼ਨ ਫ਼ਾਰ ਸੀਨੀਅਰ ਸਿਟੀਜ਼ਨ 2026-27 ਤਹਿਤ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ‘ਸਾਡੇ ਬਜ਼ੁਰਗ-ਸਾਡਾ ਮਾਣ’ ਤਹਿਤ ਬਲਾਕ ਤਪਾ ਦੇ ਇਕ ਪਿੰਡ ਵਿਚ ਵਿਸ਼ੇਸ਼ ਮੈਡੀਕਲ ਤੇ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਤੇਅਵਾਸਪ੍ਰੀਤ ਕੌਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਤਜਰਬੇਕਾਰ ਤੇ ਮਾਹਿਰ ਡਾਕਟਰਾਂ ਵਲੋਂ ਅੱਖਾਂ ਦੀ ਜਾਂਚ, ਗੈਰ-ਸੰਕਰਾਮਕ ਬਿਮਾਰੀਆਂ ਦੀ ਜਾਂਚ , ਡਿਮੈਸ਼ੀਆ ਦੀ ਪਛਾਣ, ਮਨੋਵਿਗਿਆਨਕ ਸਲਾਹ ਆਦਿ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਬਜ਼ੁਰਗਾਂ ਨੂੰ ਅੱਜ ਕੱਲ੍ਹ ਵਧ ਰਹੀਆਂ ਸਾਈਬਰ ਠੱਗੀਆਂ ਅਤੇ ਫ਼ੋਨ ਕਾਲਾਂ ਰਾਹੀਂ ਹੋਣ ਵਾਲੇ ਧੋਖਾਧੜੀਆਂ, ਜਿਵੇਂ ਕਿ ਬੱਚਿਆਂ ਦੇ ਪੁਲਿਸ ਜਾਂ ਕਿਸੇ ਮੁਸ਼ਕਿਲ ਵਿਚ ਫਸਣ ਦਾ ਡਰਾਵਾ ਦੇ ਕੇ ਓ.ਟੀ.ਪੀ. ਲੈਣਾ ਜਾਂ ਬੈਂਕ ਖਾਤੇ ਖ਼ਾਲੀ ਕਰਵਾਉਣਾ ਆਦਿ ਪ੍ਰਤੀ ਵਿਸ਼ੇਸ਼ ਤੌਰ ’ਤੇ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਜ਼ੁਰਗਾਂ ਵਲੋਂ ਕਈ ਵਾਰ ਆਪਣੀ ਜਾਇਦਾਦ ਬੱਚਿਆਂ ਦੇ ਨਾਮ ਕਰ ਦਿੱਤੀ ਜਾਂਦੀ ਹੈ ਪਰ ਬਾਅਦ ਵਿਚ ਬੱਚਿਆਂ ਵਲੋਂ ਦੇਖਭਾਲ ਨਾ ਕਰਨ ਦੀ ਸਥਿਤੀ ਵਿਚ ਬਜ਼ੁਰਗਾਂ ਨੂੰ ਆਪਣੀ ਜਾਇਦਾਦ ਕਾਨੂੰਨੀ ਤਰੀਕੇ ਨਾਲ ਵਾਪਸ ਲੈਣ ਦੇ ਅਧਿਕਾਰਾਂ ਅਤੇ ਲੜਾਈ ਲੜਨ ਬਾਰੇ ਜਾਣਕਾਰੀ ਵੀ ਇਸ ਕੈਂਪ ਵਿਚ ਦਿੱਤੀ ਗਈ ਹੈ। ਇਸ ਤੋਂ ਇਲਾਵਾ ‘ਇੱਕ ਰੁੱਖ ਮਾਂ ਦੇ ਨਾਮ’ ਮੁਹਿੰਮ ਤਹਿਤ ਪਾਰਕ ਵਿਚ ਪੌਦਾ ਵੀ ਲਗਾਇਆ ਗਿਆ ਅਤੇ ਪੌਦਿਆਂ ਦੀ ਵੰਡ ਕੀਤੀ ਗਈ। ਇਸ ਮੌਕੇ ਸਕੂਲੀ ਵਿਦਿਆਰਥੀਆਂ ਨਾਲ ਅੰਤਰ-ਪੀੜ੍ਹੀ ਸਾਂਝ ਵਧਾਉਣ ਲਈ ਮਿਲਣੀ ਅਤੇ ਵਿਦਿਆਰਥੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਲਈ ਜ਼ਿਲ੍ਹਾ ਬਰਨਾਲਾ ਵਿਖੇ ਸਰਕਾਰੀ ਬਿਰਧ ਆਸ਼ਰਮ ਵੀ ਤਪਾ ਵਿਖੇ ਉਸਾਰਿਆ ਗਿਆ ਹੈ। ਇਸ ਮੌਕੇ ਮਨੋਵਿਗਿਆਨ ਮਾਹਿਰ ਡਾਕਟਰ ਗਗਨ ਸੇਖੋਂ, ਅੱਖਾਂ ਦੇ ਮਾਹਿਰ ਡਾਕਟਰ ਗੁਰਸਿਮਰਨ ਸਿੰਘ, ਡਾਕਟਰਾਂ ਬਾਂਕੇ ਬਿਹਾਰੀ, ਸੀ.ਡੀ.ਪੀ.ਓ. ਹਰਮੀਤ ਕੌਰ ਤੋਂ ਇਲਾਵਾ ਸਰਪੰਚ ਰਾਮ ਸਿੰਘ ਉੱਗੋਕੇ, ਸੁਖਚੈਨ ਸਿੰਘ ਫ਼ੌਜੀ, ਪੰਚ ਦਲਜੀਤ ਸਿੰਘ, ਮਨਜੀਤ ਕੌਰ, ਅੰਮ੍ਰਿਤਪਾਲ ਸਿੰਘ, ਬਲਾਕ ਸਮਿਤੀ ਮੈਂਬਰ ਲਭਦੀਪ, ਅਮਨਦੀਪ ਸਿੰਘ ਪੀ.ਏ. ਸਮੇਤ ਵੱਡੀ ਗਿਣਤੀ ਵਿਚ ਬਜ਼ੁਰਗਾਂ ਨੇ ਹਿੱਸਾ ਲਿਆ।