06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਸ਼ਹਿਣਾ ਕਬੱਡੀ ਟੂਰਨਾਮੈਂਟ ’ਤੇ ਹੋਈ ਲੜਾਈ, ਅੱਧੀ ਰਾਤ ਤੋਂ ਬਾਅਦ ਹੋਇਆ ਮੁਲਤਵੀ

ਸ਼ਹਿਣਾ, 6 ਨਵੰਬਰ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਬੀਤੀ ਦੇਰ ਰਾਤ ਚੱਲ ਰਹੇ ਕਬੱਡੀ ਟੂਰਨਾਮੈਂਟ ’ਤੇ ਲੜਾਈ ਹੋਣ ਉਪਰੰਤ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬਾਬਾ ਫਲਗੂ ਦਾਸ ਦੀ ਯਾਦ ਵਿਚ ਤਿੰਨ ਰੋਜ਼ਾ ਟੂਰਨਾਮੈਂਟ 3 ਨਵੰਬਰ ਤੋਂ ਚੱਲ ਰਿਹਾ ਸੀ, ਜਿਸ ਦੇ ਬੀਤੀ ਦਿਨ ਕਬੱਡੀ ਓਪਨ ਦੇ ਮੁਕਾਬਲੇ ਚੱਲ ਰਹੇ ਸਨ।

Ad Position 21
No active advertisement
ਅਜੀਤ ਡੈਸਕ 07-11-2026
ਸ਼ਹਿਣਾ, 6 ਨਵੰਬਰ (ਸੁਰੇਸ਼ ਗੋਗੀ)-ਸ਼ਹਿਣਾ ਵਿਖੇ ਬੀਤੀ ਦੇਰ ਰਾਤ ਚੱਲ ਰਹੇ ਕਬੱਡੀ ਟੂਰਨਾਮੈਂਟ ’ਤੇ ਲੜਾਈ ਹੋਣ ਉਪਰੰਤ ਟੂਰਨਾਮੈਂਟ ਮੁਲਤਵੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬਾਬਾ ਫਲਗੂ ਦਾਸ ਦੀ ਯਾਦ ਵਿਚ ਤਿੰਨ ਰੋਜ਼ਾ ਟੂਰਨਾਮੈਂਟ 3 ਨਵੰਬਰ ਤੋਂ ਚੱਲ ਰਿਹਾ ਸੀ, ਜਿਸ ਦੇ ਬੀਤੀ ਦਿਨ ਕਬੱਡੀ ਓਪਨ ਦੇ ਮੁਕਾਬਲੇ ਚੱਲ ਰਹੇ ਸਨ। ਵੱਡੀ ਗਿਣਤੀ ਵਿਚ ਓਪਨ ਦੀਆਂ ਟੀਮਾਂ ਪਹੁੰਚਣ ਕਾਰਨ ਕਬੱਡੀ ਓਪਨ ਦੇ ਮੁਕਾਬਲੇ ਲਗਭਗ ਢਾਈ ਵਜੇ ਤੱਕ ਜਾਰੀ ਸਨ। ਜਾਣਕਾਰੀ ਅਨੁਸਾਰ ਸੈਮੀਫਾਈਨਲ ਦੇ ਮੈਚ ਜਦ ਚੱਲ ਰਹੇ ਸਨ, ਤਾਂ ਗਰਾਉਂਡ ਤੋਂ ਬਾਹਰ ਇਕਦਮ ਹਫ਼ੜਾ ਦਫ਼ੜੀ ਮੱਚ ਗਈ ਅਤੇ ਖਿਡਾਰੀ ਤੇ ਰਹਿੰਦੇ ਦਰਸ਼ਕ ਗਰਾਉਂਡ ਵਿਚੋਂ ਭੱਜ ਨਿੱਕਲੇ। ਜਾਣਕਾਰੀ ਅਨੁਸਾਰ ਇਸ ਸਮੇਂ ਫਾਇਰਿੰਗ ਵੀ ਹੋਈ ਦੱਸੀ ਜਾ ਰਹੀ ਹੈ। ਸਹਿਮ ਦੇ ਮਾਹੌਲ ਦੌਰਾਨ ਟੂਰਨਾਮੈਂਟ ਅੰਤਿਮ ਪਲਾਂ ’ਤੇ ਇਸ ਤਰ੍ਹਾਂ ਰੱਦ ਹੋਣ ਨਾਲ ਖੇਡ ਪ੍ਰੇਮੀਆਂ ਅਤੇ ਟੂਰਨਾਮੈਂਟ ਲਈ ਰਾਸ਼ੀ ਦੇਣ ਵਾਲੇ ਦਾਨੀ ਸੱਜਣਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਸਬੰਧੀ ਜਦ ਥਾਣਾ ਸ਼ਹਿਣਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਟੂਰਨਾਮੈਂਟ ਕਮੇਟੀ ਵਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ’ਚ ਆਂਗਣਵਾੜੀ ਵਰਕਰਾਂ ਦਾ ਅਹਿਮ ਰੋਲ-ਵਿਧਾਇਕ ਪੰਡੋਰੀ ਅਗਲੀ ਖ਼ਬਰ ਪੀ.ਪੀ.ਐਸ.ਸੀ. ਮੁੱਖ ਪ੍ਰੀਖਿਆ ਦੇ ਨਤੀਜਿਆਂ ਨੇ ਖੋਲ੍ਹੀ ਆਮ ਆਦਮੀ ਪਾਰਟੀ ਦੇ ‘ਬਿਨਾਂ ਸਿਫ਼ਾਰਿਸ਼-ਬਿਨਾਂ ਰਿਸ਼ਵਤ’ ਦੇ ਦਾ...
Ad Position 24