07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਮਨਿਸਟਰੀਅਲ ਕਾਮਿਆਂ ਨੇ ਪੰਜਾਬ ਸਰਕਾਰ ਵਿਰੁੱਧ ਕਲਮ ਛੋੜ ਹੜਤਾਲ ਕਰ ਕੇ ਦੂਜੇ ਦਿਨ ਵੀ ਕੀਤਾ ਕੰਮ ਮੁਕੰਮਲ ਠੱਪ

ਬਰਨਾਲਾ, 6 ਨਵੰਬਰ (ਅਸ਼ੋਕ ਭਾਰਤੀ)-ਪੰਜਾਬ ਸਰਕਾਰ ਤੋਂ ਨਰਾਜ ਅਤੇ ਨਿਰਾਸ ਮਨਿਸਟਰੀਅਲ ਸਟਾਫ ਨੇ ਦੂਜੇ ਦਿਨ ਵੀ ਕਲਮ ਛੋੜ ਹੜਤਾਲ ਕਰ ਕੇ ਸਮੁੱਚੀ ਮਸੀਨਰੀ ਠੱਪ ਕਰ ਦਿੱਤੀ। ਕਲਮਛੋੜ/ਕੰਪਿਊਟਰ ਬੰਦ ਹੜਤਾਲ ਦੇ ਚਲਦਿਆਂ ਸਰਕਾਰ ਨੂੰ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ਦਫਤਰੀ ਬਾਬੂਆਂ ਵਲੋਂ ਰੋਕ ਦਿੱਤੀਆਂ ਗਈਆਂ ਹਨ।

Ad Position 21
No active advertisement
ਅਜੀਤ ਡੈਸਕ 07-11-2026
ਬਰਨਾਲਾ, 6 ਨਵੰਬਰ (ਅਸ਼ੋਕ ਭਾਰਤੀ)-ਪੰਜਾਬ ਸਰਕਾਰ ਤੋਂ ਨਰਾਜ ਅਤੇ ਨਿਰਾਸ ਮਨਿਸਟਰੀਅਲ ਸਟਾਫ ਨੇ ਦੂਜੇ ਦਿਨ ਵੀ ਕਲਮ ਛੋੜ ਹੜਤਾਲ ਕਰ ਕੇ ਸਮੁੱਚੀ ਮਸੀਨਰੀ ਠੱਪ ਕਰ ਦਿੱਤੀ। ਕਲਮਛੋੜ/ਕੰਪਿਊਟਰ ਬੰਦ ਹੜਤਾਲ ਦੇ ਚਲਦਿਆਂ ਸਰਕਾਰ ਨੂੰ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ਦਫਤਰੀ ਬਾਬੂਆਂ ਵਲੋਂ ਰੋਕ ਦਿੱਤੀਆਂ ਗਈਆਂ ਹਨ। ਮਨਿਸਟਰੀਅਲ ਆਗੂ ਨੇ ਕਿਹਾ ਕਿ ਮਹਿੰਗਾਈ ਹਰ ਰੋਜ ਵੱਧ ਰਹੀ ਹੈ, ਪਰ ਸਾਡੇ ਪੁਰਾਣੀ ਪੈਨਸ਼ਨ, ਮਹਿੰਗਾਈ ਭੱਤੇ ਅਤੇ ਬਣਦੇ ਬਕਾਏ ਅਜੇ ਵੀ ਉਡੀਕ ਵਿਚ ਹਨ। ਜਦੋਂ ਹੱਕਾਂ ਲਈ ਅਦਾਲਤ ਦੇ ਦਰਵਾਜੇ ਖੜਕਾਉਣੇ ਪੈਣ ਅਤੇ ਫਿਰ ਵੀ ਇਨਸਾਫ ਦੇ ਹੁਕਮਾਂ ਦੀ ਪਾਲਣਾ ਵਿਚ ਮੌਜੂਦਾ ਸਰਕਾਰ ਵਲੋਂ ਦੇਰੀ ਹੋਵੇ ਤਾ ਚੁੱਪ ਰਹਿਣਾ ਹੱਲ ਨਹੀਂ ਹੁੰਦਾ। ਪੰਜਾਬ ਦਾ ਮੁਲਾਜਮ ਅਤੇ ਪੈਨਸ਼ਨਰ ਆਪਣੇ ਹੱਕਾਂ ਲਈ ਇਕੱਠਾ ਖੜ੍ਹਾ ਹੈ। ਇਸ ਮੌਕੇ ਸੂਬਾ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਤਰਸੇਮ ਭੱਠਲ ਨੇ ਕਿਹਾ ਕਿ ਮੁਲਾਜਮ ਸ਼ਕਤੀ ਨੂੰ ਅੱਖੋਂ ਪਰੋਖੇ ਕਰ ਕੇ ਅਤੇ ਆਮ ਜਨਤਾ ਅੱਗੇ ਮੁਲਾਜਮਾਂ ਦਾ ਅਕਸ ਖਰਾਬ ਕਰਨ ਲਈ ਸਰਕਾਰ ਨੇ ਪੂਰਾ ਜੋਰ ਲਗਾ ਰੱਖਿਆ ਹੈ। ਜਿਸ ਕਾਰਨ ਸੂਬੇ ਭਰ ਵਿਚ ਮੁਲਾਜਮਾਂ ਅਤੇ ਪੈਨਸ਼ਨਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਗਰ ਸਰਕਾਰ ਹਾਲੇ ਵੀ ਮੁਲਾਜਮਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੀ ਅਤੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਹਨ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਅਤੇ ਤੇਜ ਕੀਤਾ ਜਾਵੇਗਾ। ਇਸ ਮੌਕੇ ਵਧੀਕ ਜਨਰਲ ਸਕੱਤਰ ਨਿਰਮਲਜੀਤ ਸਿੰਘ ਚਾਨੇ, ਰਵਿੰਦਰ ਸ਼ਰਮਾ ਜਨਰਲ ਸਕੱਤਰ, ਅਮਨਦੀਪ ਸਿੰਘ, ਸੁਖਜੀਤ ਸਿੰਘ, ਰਜਨੀਸ਼ ਕੁਮਾਰ, ਮੋਹਿਤ ਕੁਮਾਰ, ਜਸਵੀਰ ਸਿੰਘ, ਯਾਦਵਿੰਦਰ ਸਿੰਘ, ਦਲਵੀਰ ਸਿੰਘ ਦੀ ਅਗਵਾਈ ਵਿਚ ਸਾਰੇ ਦਫਤਰਾਂ ਦਾ ਤੂਫਾਨੀ ਦੌਰਾ ਕੀਤਾ ਗਿਆ ਅਤੇ ਕਲੈਰੀਕਲ ਕੇਡਰ ਨੂੰ ਲਾਮਬੰਦ ਕੀਤਾ ਗਿਆ ਜਿੱਥੇ ਆਗੂਆਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਘਰਾਂ ਤੋਂ ਨਿਕਲ ਕੇ ਸੜਕ ਤੇ ਆਈਏ ਅਤੇ ਮੁਲਾਜਮਾਂ, ਪੈਨਸ਼ਨਰਾਂ ਅਤੇ ਆਮ ਘਰਾਂ ਦੇ ਬੱਚਿਆਂ ਦੇ ਖਿਲਾਫ ਸਰਕਾਰੀ ਨੌਕਰੀ ਦੇ ਨਾ ’ਤੇ ਹੋ ਰਹੇ ਸੋਸ਼ਣ, ਵਧੀਕੀਆਂ ਅਤੇ ਅਨਿਆਂ ਖਿਲਾਫ ਆਵਾਜ ਚੁੱਕੀਏ ਅਤੇ ਪੈਂਡਿੰਗ ਰਹਿੰਦੀਆਂ ਮੁਲਾਜਮਾਂ ਦੀਆਂ ਮੰਗਾਂ ਸਰਕਾਰੀ ਤੋਂ ਪੂਰੀਆਂ ਕਰਵਾਈਏ। ਇਸ ਤੋਂ ਇਲਾਵਾ ਦੀਪਕ ਗੋਇਲ, ਮੋਹਿਤ ਗਰਗ, ਮਨਪ੍ਰੀਤ ਸਿੰਘ, ਸੁਖਵੀਰ ਸਿੰਘ, ਕਰਮਜੀਤ ਸਿੰਘ, ਅਮਨਦੀਪ ਸਿੰਘ, ਕਿਰਪਾਲ ਸਿੰਘ, ਲਲਿਤ ਕੁਮਾਰ, ਹਰਭਜਨ ਸਿੰਘ, ਨਰਪਿੰਦਰਪਾਲ ਸਿੰਘ, ਵਿਕਾਸ ਗੋਇਲ, ਰਮਨਦੀਪ ਸਿੰਘ, ਜਗਦੀਪ ਸਿੰਘ ਆਦਿ ਆਗੂ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਭੋਤਨਾ ’ਚ ਮਾਤਮ ਚਾਰ ਮਹੀਨਿਆਂ ਵਿਚ ਕਿਸਾਨ ਲੀਲਾ ਸਿੰਘ ਦੇ ਦੋ ਨੌਜਵਾਨ ਪੁੱਤਾਂ ਦੀ ਮੌਤ, ਪਿੰਡ ਸੋਗ ’ਚ ਡੁੱਬਿਆ ਅਗਲੀ ਖ਼ਬਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ‘ਨਸ਼ਾ ਮੁਕਤ ਯੁਵਾ’ ਵਿਸ਼ੇ ’ਤੇ ਜਾਗਰੂਕਤਾ ਸਮਾਗਮ ਕਰਵਾਇਆ
Ad Position 24