07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਬਲਾਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ

ਧਨੌਲਾ, 6 ਨਵੰਬਰ (ਜਤਿੰਦਰ ਸਿੰਘ ਧਨੌਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਦਾ ਇਜਲਾਸ ਪਿੰਡ ਫ਼ਤਿਹਗੜ੍ਹ ਛੰਨਾ ਵਿਖੇ ਉਪਰੰਤ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਦੀ ਅਗਵਾਈ ਵਿਚ ਬਲਾਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿਚ ਪ੍ਰਧਾਨ ਬਲਜਿੰਦਰ ਸਿੰਘ ਧੌਲਾ, ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਖ਼ਜ਼ਾਨਚੀ ਨਰਿੱਪਜੀਤ ਸਿੰਘ ਬਡਬਰ, ਸੀਨੀਅਰ ਮੀਤ ਪ੍ਰਧਾਨ ਬਲੌਰ ਸਿੰਘ ਛੰਨਾ, ਮੇਜਰ ਸਿੰਘ ਧੌਲਾ ਸਹਾਇਕ ਸਕੱਤਰ, ਮਨਪ੍ਰੀਤ ਸਿੰਘ ਮਨੀ ਰੂੜੇਕੇ ਸੰਗਠਨ ਸਕੱਤਰ, ਦਰਸ਼ਨ ਸਿੰਘ ਭੈਣੀ ਮਹਿਰਾਜ, ਬਲਵਿੰਦਰ ਸਿੰਘ ਛੰਨਾ, ਰੂਪ ਸਿੰਘ ਧੌਲਾ, ਦਰਸ਼ਨ ਸਿੰਘ ਹਰੀਗੜ੍ਹ, ਜਗਸੀਰ ਸਿੰਘ ਰਜਿੰਦਰਪਰਾ ਕੋਠੇ ਧਨੌਲਾ ਅਤੇ ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਮਨਜੀਤ ਕੌਰ ਕਾਹਨੇਕੇ, ਮੀਤ ਪ੍ਰਧਾਨ ਸ਼ਿੰਦਰ ਕੌਰ ਕਾਲੇਕੇ, ਸਕੱਤਰ ਅਮਰਜੀਤ ਕੌਰ ਬਡਬਰ, ਸਹਾਇਕ ਸਕੱਤਰ ਅਮਰਜੀਤ ਕੌਰ ਬਡਬਰ, ਕਮੇਟੀ ਮੈਂਬਰ ਬਲਜੀਤ ਕੌਰ ਰੂੜੇਕੇ, ਕੁਲਵੰਤ ਕੌਰ, ਬਲਜੀਤ ਕੌਰ ਧਨੌਲਾ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 07-11-2026
ਧਨੌਲਾ, 6 ਨਵੰਬਰ (ਜਤਿੰਦਰ ਸਿੰਘ ਧਨੌਲਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਬਰਨਾਲਾ ਦਾ ਇਜਲਾਸ ਪਿੰਡ ਫ਼ਤਿਹਗੜ੍ਹ ਛੰਨਾ ਵਿਖੇ ਉਪਰੰਤ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਦੀ ਅਗਵਾਈ ਵਿਚ ਬਲਾਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ। ਜਿਸ ਵਿਚ ਪ੍ਰਧਾਨ ਬਲਜਿੰਦਰ ਸਿੰਘ ਧੌਲਾ, ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਖ਼ਜ਼ਾਨਚੀ ਨਰਿੱਪਜੀਤ ਸਿੰਘ ਬਡਬਰ, ਸੀਨੀਅਰ ਮੀਤ ਪ੍ਰਧਾਨ ਬਲੌਰ ਸਿੰਘ ਛੰਨਾ, ਮੇਜਰ ਸਿੰਘ ਧੌਲਾ ਸਹਾਇਕ ਸਕੱਤਰ, ਮਨਪ੍ਰੀਤ ਸਿੰਘ ਮਨੀ ਰੂੜੇਕੇ ਸੰਗਠਨ ਸਕੱਤਰ, ਦਰਸ਼ਨ ਸਿੰਘ ਭੈਣੀ ਮਹਿਰਾਜ, ਬਲਵਿੰਦਰ ਸਿੰਘ ਛੰਨਾ, ਰੂਪ ਸਿੰਘ ਧੌਲਾ, ਦਰਸ਼ਨ ਸਿੰਘ ਹਰੀਗੜ੍ਹ, ਜਗਸੀਰ ਸਿੰਘ ਰਜਿੰਦਰਪਰਾ ਕੋਠੇ ਧਨੌਲਾ ਅਤੇ ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਮਨਜੀਤ ਕੌਰ ਕਾਹਨੇਕੇ, ਮੀਤ ਪ੍ਰਧਾਨ ਸ਼ਿੰਦਰ ਕੌਰ ਕਾਲੇਕੇ, ਸਕੱਤਰ ਅਮਰਜੀਤ ਕੌਰ ਬਡਬਰ, ਸਹਾਇਕ ਸਕੱਤਰ ਅਮਰਜੀਤ ਕੌਰ ਬਡਬਰ, ਕਮੇਟੀ ਮੈਂਬਰ ਬਲਜੀਤ ਕੌਰ ਰੂੜੇਕੇ, ਕੁਲਵੰਤ ਕੌਰ, ਬਲਜੀਤ ਕੌਰ ਧਨੌਲਾ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਚੁਣੇ ਗਏ ਆਗੂਆਂ ਵਲੋਂ ਵਿਸ਼ਵਾਸ ਦਿਵਾਇਆ ਕਿ ਤਨਦੇਹੀ ਨਾਲ ਜ਼ੁੰਮੇਵਾਰੀ ਨਿਭਾਵਾਂਗੇ। ਕਿਉਂਕਿ ਸਰਕਾਰਾਂ ਵਲੋਂ ਸਾਮਰਾਜੀ ਨੀਤੀਆਂ ’ਤੇ ਚੱਲਦਿਆਂ ਜ਼ਮੀਨਾਂ, ਰੁਜ਼ਗਾਰ ਅਤੇ ਜਨਤਕ ਅਦਾਰੇ ਖੋਹਣ ਲਈ ਤਿੱਖੇ ਹਮਲੇ ਲਿਆਂਦੇ ਜਾ ਰਹੇ ਹਨ ਜਿਨ੍ਹਾਂ ਨੂੰ ਠੱਲ੍ਹਣ ਲਈ ਮਜ਼ਬੂਤ ਕਿਸਾਨ ਲਹਿਰ ਦੀ ਲੋੜ ਹੈ। ਜਿਸ ਦੀ ਅਗਵਾਈ ਲਈ ਦ੍ਰਿੜ੍ਹ ਅਤੇ ਪਰਪੱਕ ਇਰਾਦਿਆਂ ਵਾਲੇ ਆਗੂ ਹੀ ਕਰ ਸਕਦੇ ਹਨ। ਬਲਾਕ ਅਤੇ ਪਿੰਡ ਆਗੂਆਂ ਨੂੰ ਇਸ ਕੰਮ ਲਈ ਲੱਕ ਬੰਨ੍ਹ ਕੇ ਜੁੱਟਣ ਦੀ ਅਪੀਲ ਕੀਤੀ ਅੱਜ ਇਜਲਾਸ ਵਿਚ ਹਿਸਾਬ ਕਿਤਾਬ ਅਤੇ ਕਾਰਜਕਾਰੀ ਰਿਪੋਰਟਾਂ ਤਿਆਰ ਕਰ ਕੇ ਡੈਲੀਗੇਟ ਅਤੇ ਦਰਸ਼ਕਾਂ ਨੂੰ ਪੜ੍ਹ ਸੁਣਾਇਆ ਗਿਆ। ਪਿਛਲੀ ਲੜੇ ਘੋਲਾਂ ਦਾ ਲੇਖਾ ਜੋਖਾ ਕੀਤਾ ਗਿਆ। ਉਨ੍ਹਾਂ ਦੇ ਚੰਗੇ ਸਬਕਾਂ ਨੂੰ ਪੱਲੇ ਬੰਨ੍ਹ ਕੇ ਅੱਗੇ ਵਧਿਆ ਜਾ ਸਕੇ ਤੇ ਘਾਟਾ ਕਮਜ਼ੋਰੀਆਂ ਨੂੰ ਟਿਕ ਕੇ ਉਨ੍ਹਾਂ ਨੂੰ ਦੂਰ ਕਰਨ ਦੇ ਯਤਨ ਕੀਤੇ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਬਲਦੇਵ ਸਿੰਘ ਚੂੰਘਾ ਨਮਿਤ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਸੰਗਤ ਨੇ ਲਵਾਈ ਹਾਜ਼ਰੀ ਅਗਲੀ ਖ਼ਬਰ ਸੋਨੀ ਸਾਈਕਲਿੰਗ ਕਲੱਬ ਵਲੋਂ ਬੀ.ਐਮ.ਸੀ. ਹਸਪਤਾਲ ਵਿਖੇ ਵਿਸ਼ਾਲ ਮੁਫ਼ਤ ਮੈਡੀਕਲ ਕੈਂਪ 11 ਨੂੰ
Ad Position 24