04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਪਰਗਟ ਸਿੰਘ ਦੀ ਕਪਤਾਨੀ ’ਚ ਸਿਆਸੀ ਮੈਚ ਵੱਡੇ ਫ਼ਰਕ ਨਾਲ ਜਿੱਤਾਂਗੇ- ਗਰੇਵਾਲ

ਬਰਨਾਲਾ, 4 ਨਵੰਬਰ (ਰਾਜ ਪਨੇਸਰ)-ਪੰਜਾਬ ਅੰਦਰ 2027 ਦੀਆਂ ਚੋਣਾਂ ਦਾ ਕਿਲ੍ਹਾ ਪੰਜਾਬ ਪ੍ਰਧਾਨ ਪਰਗਟ ਸਿੰਘ ਦੀ ਕਪਤਾਨੀ ’ਚ ਫ਼ਤਹਿ ਕਰਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ ਨੇ ਕੀਤਾ ਤੇ ਕਿਹਾ ਕਿ ‘ਆਪ’ ਵਲੋਂ ਕਰੀਬ 5 ਸਾਲ ਪਹਿਲਾਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਕੇ ਸਰਕਾਰ ਤਾਂ ਬਣਾ ਲਈ ਪਰ ਉਨ੍ਹਾਂ ਦੇ ਹੱਕਾਂ ’ਤੇ ਅੱਜ ਤੱਕ ਡਾਕਾ ਮਾਰਿਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 05-11-2026
ਬਰਨਾਲਾ, 4 ਨਵੰਬਰ (ਰਾਜ ਪਨੇਸਰ)-ਪੰਜਾਬ ਅੰਦਰ 2027 ਦੀਆਂ ਚੋਣਾਂ ਦਾ ਕਿਲ੍ਹਾ ਪੰਜਾਬ ਪ੍ਰਧਾਨ ਪਰਗਟ ਸਿੰਘ ਦੀ ਕਪਤਾਨੀ ’ਚ ਫ਼ਤਹਿ ਕਰਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਕਿਸਾਨ ਸੈੱਲ ਦੇ ਸੂਬਾ ਮੀਤ ਪ੍ਰਧਾਨ ਧੰਨਾ ਸਿੰਘ ਗਰੇਵਾਲ ਨੇ ਕੀਤਾ ਤੇ ਕਿਹਾ ਕਿ ‘ਆਪ’ ਵਲੋਂ ਕਰੀਬ 5 ਸਾਲ ਪਹਿਲਾਂ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰ ਕੇ ਸਰਕਾਰ ਤਾਂ ਬਣਾ ਲਈ ਪਰ ਉਨ੍ਹਾਂ ਦੇ ਹੱਕਾਂ ’ਤੇ ਅੱਜ ਤੱਕ ਡਾਕਾ ਮਾਰਿਆ ਜਾ ਰਿਹਾ ਹੈ। ਬੀਬੀਆਂ ਨੂੰ 2-3 ਮਹੀਨੇ ਲਈ ਥੋੜੇ ਪੈਸਿਆਂ ਦਾ ਲਾਲਚ ਦੇ ਕੇ ਵੋਟਾਂ ਬਟੋਰਨ ਦੀ ਕੋਝੀ ਚਾਲ ਚੱਲੀ ਪਰ ਬੀਬੀਆਂ ਇਨ੍ਹਾਂ ਦੀਆਂ ਚਾਲਾਂ ਵਿਚ ਨਹੀਂ ਆਉਣਗੀਆਂ। ਸ: ਗਰੇਵਾਲ ਨੇ ਕਿਹਾ ਕਿ ਜਦੋਂ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਸੀ ਹਰੇਕ ਵਰਗ ਸੁਖੀ ਸੀ, ਚਾਹੇ ਕਾਰੋਬਾਰੀ ਹੋਵੇ ਜਾਂ ਮੁਲਾਜ਼ਮ ਸਾਰਿਆਂ ਨੂੰ ਬਣਦਾ ਸਨਮਾਨ ਤੇ ਹੱਕ ਮਿਲਦਾ ਸੀ। ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਸਿਆਸੀ ਮੈਦਾਨ ’ਚ ਪਰਗਟ ਸਿੰਘ ਵਰਗੇ ਯੋਧੇ ਨੂੰ ਉਤਾਰਿਆ ਹੈ। ਇਨ੍ਹਾਂ ਦੇ ਆਉਣ ਨਾਲ ਕਾਂਗਰਸ ’ਚ ਨਵੀਂ ਜਾਣ ਪੈ ਗਈ ਹੈ। ਹੁਣੇ ਤੋਂ ਕਾਂਗਰਸੀਆਂ ਨੇ ਕਮਰਕੱਸ ਲਈ ਹੈ। 2027 ਦੀਆਂ ਚੋਣਾਂ ’ਚ ਕਿਲ੍ਹਾ ਫ਼ਤਿਹ ਕਰਨ ਲਈ ਜੰਗੀ ਪੱਧਰ ’ਤੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਤੇ ਸਾਰੇ ਕਾਂਗਰਸੀ ਇਕ ਪਲੇਟਫ਼ਾਰਮ ’ਤੇ ਇਕੱਠੇ ਹੋ ਗਏ ਹਨ।
Ad Position 22
No active advertisement
ਪਿਛਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਕਾਲਜ ਦਾ ਬੀ.ਏ ਭਾਗ ਦੂਜਾ ਦੇ ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਓਲਾ ਇਲੈਕਟ੍ਰਿਕ ਸਕੂਟਰੀ ਦਾ ਅਧਕਾਰਤ ਸ਼ੋਅ ਰੂਮ ਹੁਣ ਬਰਨਾਲਾ ’ਚ ਪਹਿਲੀ ਦਸੰਬਰ ਤੋਂ ਸਰਵਿਸ ਦੀ ਸੁਵਿਧਾ ਵੀ ਹੋਵੇਗੀ ਉਪਲੱ...
Ad Position 24