ਮੁੱਖ ਮਾਰਗਾਂ ਦੀਆਂ ਸਾਈਡਾਂ ’ਤੇ ਗੈਰ ਕਾਨੂੰਨੀ ਸੈਂਕੜੇ ਇਸ਼ਤਿਹਾਰੀ ਬੋਰਡਾਂ ਦੀ ਭਰਮਾਰ
ਰੂੜੇਕੇ ਕਲਾਂ, 4 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਤੋਂ ਵੱਖ-ਵੱਖ ਸ਼ਹਿਰਾਂ ਨੂੰ ਜਾਂਦੇ ਮੁੱਖ ਮਾਰਗਾਂ ਅਤੇ ਬਰਨਾਲਾ ਤੋਂ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਸੈਂਕੜੇ ਗੈਰ ਕਾਨੂੰਨੀ ਬੋਰਡਾਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ ਅਤੇ ਭਵਿੱਖ ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਨੂੰ ਮੁੱਖ ਰੱਖਦਿਆਂ ਬਰਨਾਲਾ ਦੇ ਪ੍ਰਾਈਵੇਟ ਵਿਅਕਤੀਆਂ ਵਲੋਂ ਬਿਨਾ ਕਿਸੇ ਵਿਭਾਗ ਦੇ ਮਨਜ਼ੂਰੀ ਦਰਜਨਾਂ ਨਵੇਂ ਗੈਰ ਕਾਨੂੰਨੀ ਬੋਰਡ ਲਗਾਉਣ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਜ਼ਿਲ੍ਹੇ ਦੇ ਮਾਰਗਾਂ ਦੀਆਂ ਸਾਈਡਾਂ ’ਤੇ ਲੱਗੇ ਸੈਂਕੜੇ ਇਸ਼ਤਿਹਾਰੀ ਬੋਰਡਾਂ ਸਬੰਧੀ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਬੇਖ਼ਬਰ ਨਜ਼ਰ ਆ ਰਹੇ ਹਨ।
ਬ
ਬਰਨਾਲਾ-ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਇਸ਼ਤਿਹਾਰੀ ਫਲੈਕਸ ਲਗਾਉਣ ਲਈ ਲੋਹੇ ਦਾ ਪੱਕਾ ਢਾਂਚਾ ਲਗਾ ਰਹੇ ਵਿਅਕਤੀ ਅਤੇ ਪਹਿਲਾਂ ਲਗਾਇਆ ਜਾ ਚੁੱਕੇ ਬੋਰਡ ਦੀ ਮੂੰਹ ਬੋਲਦੀਆਂ ਤਸਵੀਰਾਂ। ਤਸਵੀਰ : ਗੁਰਪ੍ਰੀਤ ਸਿੰਘ ਕਾਹਨੇਕੇ
05-11-2026
ਰੂੜੇਕੇ ਕਲਾਂ, 4 ਨਵੰਬਰ (ਗੁਰਪ੍ਰੀਤ ਸਿੰਘ ਕਾਹਨੇਕੇ)-ਜ਼ਿਲ੍ਹਾ ਬਰਨਾਲਾ ਤੋਂ ਵੱਖ-ਵੱਖ ਸ਼ਹਿਰਾਂ ਨੂੰ ਜਾਂਦੇ ਮੁੱਖ ਮਾਰਗਾਂ ਅਤੇ ਬਰਨਾਲਾ ਤੋਂ ਮਾਨਸਾ ਮੁੱਖ ਮਾਰਗ ਦੀਆਂ ਸਾਈਡਾਂ ’ਤੇ ਸੈਂਕੜੇ ਗੈਰ ਕਾਨੂੰਨੀ ਬੋਰਡਾਂ ਦੀ ਭਰਮਾਰ ਦੇਖਣ ਨੂੰ ਮਿਲ ਰਹੀ ਹੈ ਅਤੇ ਭਵਿੱਖ ਵਿਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਚਾਰ ਨੂੰ ਮੁੱਖ ਰੱਖਦਿਆਂ ਬਰਨਾਲਾ ਦੇ ਪ੍ਰਾਈਵੇਟ ਵਿਅਕਤੀਆਂ ਵਲੋਂ ਬਿਨਾ ਕਿਸੇ ਵਿਭਾਗ ਦੇ ਮਨਜ਼ੂਰੀ ਦਰਜਨਾਂ ਨਵੇਂ ਗੈਰ ਕਾਨੂੰਨੀ ਬੋਰਡ ਲਗਾਉਣ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ। ਜ਼ਿਲ੍ਹੇ ਦੇ ਮਾਰਗਾਂ ਦੀਆਂ ਸਾਈਡਾਂ ’ਤੇ ਲੱਗੇ ਸੈਂਕੜੇ ਇਸ਼ਤਿਹਾਰੀ ਬੋਰਡਾਂ ਸਬੰਧੀ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀ ਬੇਖ਼ਬਰ ਨਜ਼ਰ ਆ ਰਹੇ ਹਨ। ਜਿਸ ਕਰ ਕੇ ਪ੍ਰਾਈਵੇਟ ਵਿਅਕਤੀਆਂ ਵਲੋਂ ਵਣ ਵਿਭਾਗ ਬਰਨਾਲਾ ਦੀ ਸਰਕਾਰੀ ਜ਼ਮੀਨ ਵਿਚ ਗੈਰ ਕਾਨੂੰਨੀ ਲੋਹੇ ਦੇ ਗਾਡਰਾਂ ਦਾ ਪੱਕਾ ਢਾਂਚਾ ਤਿਆਰ ਕਰ ਕੇ ਇਸ਼ਤਿਹਾਰੀ ਬੋਰਡ ਅਤੇ ਵੱਡੇ ਯੂਨੀਪੋਲ ਲਗਾ ਕੇ ਲੱਖਾਂ ਰੁਪਏ ਦੀ ਮੋਟੀ ਆਮਦਨ ਕੀਤੀ ਜਾ ਰਹੀ ਹੈ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਤੋਂ ਜਾਂਦੇ ਵੱਖ ਮਾਰਗਾਂ ਦੀਆਂ ਸਾਈਡਾਂ ’ਤੇ ਵਣ ਵਿਭਾਗ ਬਰਨਾਲਾ ਦੀ ਮਲਕੀਅਤ ਜ਼ਮੀਨ ਵਿਚ ਸੈਂਕੜਿਆਂ ਦੀ ਵੱਡੀ ਗਿਣਤੀ ਵਿਚ ਪਹਿਲਾਂ ਹੀ ਗੈਰ ਕਾਨੂੰਨੀ ਇਸ਼ਤਿਹਾਰੀ ਬੋਰਡ ਲਗਾਉਣ ਲਈ ਲੋਹੇ ਦੇ ਗਾਡਰਾਂ ’ਤੇ ਵੱਡੇ ਫਰਮੇ ਢਾਂਚੇ ਅਤੇ ਵੱਡੇ ਯੂਨੀਪੋਲ ਲੱਗੇ ਹੋਏ ਹਨ। ਆਉਂਦੀਆਂ ਚੋਣਾਂ ਦੇ ਪ੍ਰਚਾਰ ਲਈ ਤੇਜ਼ੀ ਨਾਲ ਦਰਜਨਾਂ ਹੋਰ ਗੈਰ ਕਾਨੂੰਨੀ ਯੂਨੀਪੋਲ ਲਗਾਉਣ ਦੀ ਪ੍ਰਕਿਰਿਆ ਬਿਨਾਂ ਕਿਸੇ ਕਾਨੂੰਨੀ ਡਰ ਦੇ ਚੱਲ ਰਹੀ ਹੈ। ਭਰੋਸੇਯੋਗ ਸੂਤਰਾਂ ਤੋਂ ਇਕੱਤਰ ਜਾਣਕਾਰੀ ਅਨੁਸਾਰ ਇਹ ਯੂਨੀਪੋਲ ਤੇ ਬੋਰਡ ਗੈਰ ਕਾਨੂੰਨੀ ਪ੍ਰਾਈਵੇਟ ਵਿਅਕਤੀਆਂ ਵਲੋਂ ਆਪਣੇ ਪੱਧਰ ’ਤੇ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਢਿੱਲ ਕਾਰਨ ਲਗਾਏ ਜਾ ਰਹੇ ਹਨ। ਕਿਸੇ ਪ੍ਰਾਈਵੇਟ ਸਕੂਲ ਜਾਂ ਇਸ਼ਤਿਹਾਰੀ ਕੰਪਨੀ ਤੋਂ ਇਕ ਯੂਨੀਪੋਲ ਤੇ ਇਕ ਮਹੀਨੇ ਲਈ ਇਸ਼ਤਿਹਾਰੀ ਫਲੈਕਸ ਲਗਾਉਣ ਬਦਲੇ ਦਸ ਹਜ਼ਾਰ ਤੋਂ 12 ਹਜ਼ਾਰ ਰੁਪਏ ਤੱਕ ਕਿਰਾਇਆ ਵਸੂਲ ਕੇ ਲੱਖਾਂ ਰੁਪਏ ਦੀ ਆਮਦਨ ਗੈਰ ਕਾਨੂੰਨੀ ਇਸ਼ਤਿਹਾਰੀ ਬੋਰਡਾਂ ਤੋਂ ਕੀਤੀ ਜਾ ਰਹੀ ਹੈ। ਸਰਕਾਰ ਦੀ ਜ਼ਮੀਨ ਵਿਚ ਗੈਰ ਕਾਨੂੰਨੀ ਸੈਂਕੜੇ ਯੂਨੀਪੋਲ ਲਗਾ ਕੇ ਲੱਖਾਂ ਰੁਪਏ ਦੀ ਆਮਦਨ ਪ੍ਰਾਈਵੇਟ ਵਿਅਕਤੀਆਂ ਵਲੋਂ ਕੀਤੀ ਜਾ ਰਹੀ ਹੈ। ਵਣ ਵਿਭਾਗ ਬਰਨਾਲਾ ਦੀ ਜ਼ਮੀਨ ਵਿਚ ਗੈਰ ਕਾਨੂੰਨੀ ਇਸ਼ਤਿਹਾਰੀ ਬੋਰਡਾਂ ਦਾ ਲੋਹੇ ਦਾ ਢਾਂਚਾ ਅਤੇ ਯੂਨੀਪੋਲ ਲਗਾਉਣ ਸਮੇਂ ਪਹਿਲਾ ਸਰਕਾਰੀ ਰੁੱਖਾਂ ਦਾ ਨੁਕਸਾਨ ਕੀਤਾ ਜਾਂਦਾ ਹੈ ਬਾਅਦ ਵਿਚ ਬੋਰਡ ਤੇ ਲੱਗਿਆ ਫਲੈਕਸ ਰਾਹਗੀਰਾਂ ਨੂੰ ਦਿਖਾਉਣ ਲਈ ਸਰਕਾਰੀ ਰੁੱਖਾਂ ਦੀ ਨਾਜਾਇਜ਼ ਕਟਾਈ ਕਰ ਕੇ ਬਰਬਾਦ ਕੀਤੇ ਜਾਂਦੇ ਹਨ। ਨਿਯਮਾਂ ਦੀ ਉਲੰਘਣਾ ਕਰ ਕੇ ਮਾਰਗਾਂ ਦੀਆਂ ਸਾਈਡਾਂ ’ਤੇ ਵੱਡੀ ਗਿਣਤੀ ’ਚ ਲੱਗੇ ਇਸ਼ਤਿਹਾਰੀ ਬੋਰਡ ਸੜ੍ਹਕ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਬਰਨਾਲਾ-ਮਾਨਸਾ ਮੁੱਖ ਮਾਰਗ ਧੌਲਾ, ਰੂੜੇਕੇ ਕਲਾਂ , ਪੱਖੋ ਕਲਾਂ ਆਦਿ ਜਗ੍ਹਾ ’ਤੇ ਬੋਰਡ ਲਗਾ ਰਹੇ ਵਿਅਕਤੀਆਂ ਨੇ ਸੰਪਰਕ ਕਰਨ ਤੇ ਕਿਹਾ ਕਿ ਮਨਜ਼ੂਰੀ ਕਿਸੇ ਦੀ ਨਹੀਂ ਹੈ। ਸਾਨੂੰ ਤਾਂ ਨਾਮਧਾਰੀ ਫਲੈਕਸ ਬਰਨਾਲਾ ਵਾਲਿਆਂ ਨੇ ਭੇਜਿਆ ਹੈ। ਇਲਾਕੇ ਦੇ ਸਮਾਜ ਸੇਵੀ ਵਿਅਕਤੀਆਂ ਨੇ ਪੰਜਾਬ ਸਰਕਾਰ ਅਤੇ ਡੀ.ਸੀ ਬਰਨਾਲਾ ਤੋਂ ਮੰਗ ਕੀਤੀ ਹੈ ਕਿ ਮਾਰਗਾਂ ਦੀਆਂ ਸਾਈਡਾਂ ਤੇ ਗੈਰ ਕਾਨੂੰਨੀ ਲਗਾਏ ਗਏ ਸੈਂਕੜੇ ਇਸ਼ਤਿਹਾਰੀ ਬੋਰਡ, ਯੂਨੀਪੋਲ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਕਮੇਟੀ ਗਠਿਤ ਕਰ ਕੇ ਤੁਰੰਤ ਕਾਰਵਾਈ ਕਰਦਿਆਂ ਸਾਰੇ ਗੈਰ ਕਾਨੂੰਨੀ ਬੋਰਡ ਮਾਰਗਾਂ ਦੀਆਂ ਸਾਈਡਾਂ ਤੋਂ ਹਟਾਏ ਜਾਣ। ਕੀ ਕਹਿਣਾ ਹੈ ਸਰਕਾਰੀ ਅਧਿਕਾਰੀਆਂ ਦਾ ਜਦੋਂ ਇਸ ਸਬੰਧੀ ਵਣ ਵਿਭਾਗ ਬਰਨਾਲਾ ਦੇ ਰੇਂਜ ਅਫ਼ਸਰ ਸਵਰਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਹੈ। ਜੋ ਵੀ ਗੈਰ ਕਾਨੂੰਨੀ ਬੋਰਡ ਜਾਂ ਯੂਨੀਪੋਲ ਵਿਭਾਗ ਦੀ ਜ਼ਮੀਨ ਵਿਚ ਲਗਾਏ ਗਏ ਹਨ। ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਗੈਰ ਕਾਨੂੰਨੀ ਬੋਰਡ ਹਟਾਏ ਜਾਣਗੇ। ਜਦੋਂ ਮੈਡਮ ਜਗਵੀਰ ਕੌਰ ਡੀ.ਪੀ.ਆਰ.ਓ ਬਰਨਾਲਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਬਰਨਾਲਾ-ਮਾਨਸਾ ਮੁੱਖ ਮਾਰਗ ’ਤੇ ਲਗਾਏ ਜਾ ਰਹੇ ਬੋਰਡ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਜ਼ਿਲ੍ਹਾ ਦਫ਼ਤਰ ਵਲੋਂ ਬੋਰਡ ਲਗਾਉਣ ਦੀ ਕੋਈ ਮਨਜ਼ੂਰੀ ਨਹੀਂ ਹੈ।