ਸ਼੍ਰੋਮਣੀ ਕਮੇਟੀ ਵਲੋਂ ਉਪਲੀ ਗੁਰਦੁਆਰਾ ਸਾਹਿਬ ਲਈ ਕੀਰਤਨ ਲਈ ਸਾਜ ਅਤੇ ਵੇਲ ਭੇਟ
ਧਨੌਲਾ, 31 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਮਾਹਲ ਬੁੱਟਰ ਪੱਤੀ ਉਪਲੀ ਦੇ ਗੁਰਦੁਆਰਾ ਸਾਹਿਬ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਖ਼ਾਲਸਾ ਵਲੋਂ ਕੀਰਤਨ ਲਈ ਸਾਜ ਅਤੇ ਭਾਂਡਿਆਂ ਦੀ ਵੇਲ ਭੇਟ ਕੀਤੀ ਗਈ। ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਧਨੌਲਾ ਤੇ ਸਾਬਕਾ ਚੇਅਰਮੈਨ ਜਥੇਦਾਰ ਨਿਹਾਲ ਸਿੰਘ ਉਂਪਲੀ ਨੇ ਦੱਸਿਆ ਕਿ ਪਿੰਡ ਨਿਵਾਸੀਆਂ ਦੀ ਪੁਰਜ਼ੋਰ ਮੰਗ ਸੀ ਜਿਸ ਦੇ ਮੱਦੇਨਜ਼ਰ ਐਸ.
ਧਨੌਲਾ, 31 ਅਕਤੂਬਰ (ਜਤਿੰਦਰ ਸਿੰਘ ਧਨੌਲਾ)-ਮਾਹਲ ਬੁੱਟਰ ਪੱਤੀ ਉਪਲੀ ਦੇ ਗੁਰਦੁਆਰਾ ਸਾਹਿਬ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਖ਼ਾਲਸਾ ਵਲੋਂ ਕੀਰਤਨ ਲਈ ਸਾਜ ਅਤੇ ਭਾਂਡਿਆਂ ਦੀ ਵੇਲ ਭੇਟ ਕੀਤੀ ਗਈ। ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਧਨੌਲਾ ਤੇ ਸਾਬਕਾ ਚੇਅਰਮੈਨ ਜਥੇਦਾਰ ਨਿਹਾਲ ਸਿੰਘ ਉਂਪਲੀ ਨੇ ਦੱਸਿਆ ਕਿ ਪਿੰਡ ਨਿਵਾਸੀਆਂ ਦੀ ਪੁਰਜ਼ੋਰ ਮੰਗ ਸੀ ਜਿਸ ਦੇ ਮੱਦੇਨਜ਼ਰ ਐਸ.ਜੀ.ਪੀ.ਸੀ ਵਲੋਂ ਸਹਾਇਤਾ ਭੇਜੀ ਗਈ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ, ਖ਼ਜ਼ਾਨਚੀ ਗੋਰਾ ਸਿੰਘ, ਡਾ: ਬੇਅੰਤ ਸਿੰਘ, ਰਾਜ ਸਿੰਘ ਬੁੱਟਰ ਵਲੋਂ ਉਚੇਚੇ ਤੌਰ ’ਤੇ ਪੁੱਜੇ ਭਾਈ ਪਰਮਜੀਤ ਸਿੰਘ ਖ਼ਾਲਸਾ, ਜਥੇਦਾਰ ਜਰਨੈਲ ਸਿੰਘ ਰਾਗੀ ਅਤੇ ਬੇਅੰਤ ਸਿੰਘ ਤੋਂ ਇਲਾਵਾ ਜਥੇਦਾਰ ਨਿਹਾਲ ਸਿੰਘ ਉੱਪਲੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।