ਐਡਵੋਕੇਟ ਰਾਜੀਵ ਗੁਪਤਾ ਲੂਬੀ ਅਗਰਵਾਲ ਵੈੱਲਫੇਅਰ ਬੋਰਡ ਦੇ ਸੂਬਾ ਮੈਂਬਰ ਨਿਯੁਕਤ
ਬਰਨਾਲਾ, 31 ਅਕਤੂਬਰ (ਨਰਿੰਦਰ ਅਰੋੜਾ)-ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਵਿਸ਼ੇਸ਼ ਭਲਾਈ ਸੈੱਲ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਬਰਨਾਲਾ ਦੇ ਐਡਵੋਕੇਟ ਰਾਜੀਵ ਗੁਪਤਾ ਲੂਬੀ ਨੂੰ ਅਗਰਵਾਲ ਵੈੱਲਫੇਅਰ ਬੋਰਡ ਦਾ ਸੂਬਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਦੀ ਖ਼ਬਰ ਮਿਲਦਿਆਂ ਹੀ ਬਰਨਾਲਾ ਦੇ ਵੱਖ-ਵੱਖ ਵਰਗਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਬਰਨਾਲਾ, 31 ਅਕਤੂਬਰ (ਨਰਿੰਦਰ ਅਰੋੜਾ)-ਪੰਜਾਬ ਸਰਕਾਰ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਵਿਸ਼ੇਸ਼ ਭਲਾਈ ਸੈੱਲ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਬਰਨਾਲਾ ਦੇ ਐਡਵੋਕੇਟ ਰਾਜੀਵ ਗੁਪਤਾ ਲੂਬੀ ਨੂੰ ਅਗਰਵਾਲ ਵੈੱਲਫੇਅਰ ਬੋਰਡ ਦਾ ਸੂਬਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ ਦੀ ਖ਼ਬਰ ਮਿਲਦਿਆਂ ਹੀ ਬਰਨਾਲਾ ਦੇ ਵੱਖ-ਵੱਖ ਵਰਗਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਰਾਜੀਵ ਗੁਪਤਾ ਲੂਬੀ ਨੇ ਪੰਜਾਬ ਸਰਕਾਰ ਦੀ ਹਾਈਕਮਾਂਡ ਅਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਅਤੇ ਸੰਸਦ ਮੈਂਬਰ ਵਲੋਂ ਉਨ੍ਹਾਂ ’ਤੇ ਭਰੋਸਾ ਪ੍ਰਗਟ ਕਰਦਿਆਂ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਸ ਲਈ ਉਹ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਅਗਰਵਾਲ ਵੈੱਲਫੇਅਰ ਬੋਰਡ ਦੇ ਸੂਬਾ ਮੈਂਬਰ ਵਜੋਂ ਮਿਲੀ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ, ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ।