ਮਦਰ ਟੀਚਰ ਸਕੂਲ ਵਿਖੇ ਦੀਵਾਲੀ ਵਿਸ਼ੇ ਸੰਬੰਧੀ ਕੁਇਜ਼ ਮੁਕਾਬਲੇ ਕਰਵਾਏ
ਬਰਨਾਲਾ, 27 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਵਿਖੇ ਐਲ. ਕੇ.
ਬਰਨਾਲਾ, 27 ਅਕਤੂਬਰ (ਅਸ਼ੋਕ ਭਾਰਤੀ)-ਮਦਰ ਟੀਚਰ ਸਕੂਲ ਬਰਨਾਲਾ ਵਿਖੇ ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਲਈ ਦੀਵਾਲੀ ਦੇ ਤਿਉਹਾਰ ਵਿਸ਼ੇ ਸਬੰਧੀ ਕੁਇਜ਼ ਮੁਕਾਬਲੇ ਕਰਵਾਏ ਗਏ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਦੇ ਆਮ ਗਿਆਨ ਵਿਚ ਵਾਧਾ ਕਰਨਾ, ਆਤਮ ਵਿਸ਼ਵਾਸ ਵਧਾਉਣਾ ਅਤੇ ਭਾਰਤੀ ਤਿਉਹਾਰਾਂ ਦੀ ਮਹੱਤਤਾ ਬਾਰੇ ਜਾਣੂੰ ਕਰਵਾਉਣਾ ਹੈ। ਮੁਕਾਬਲੇ ਵਿਚ ਤਿੰਨ ਰੋਚਕ ਰਾਉਂਡ ਰੱਖੇ ਗਏ, ਪ੍ਰਸ਼ਨ ਉਤਰ ਰਾਉਂਡ, ਬੁਝਾਰਤਾਂ ਦਾ ਰਾਉਂਡ ਅਤੇ ਆਡੀਓ ਵੀਡੀਓ. ਰਾਉਂਡ, ਬੱਚਿਆਂ ਨੇ ਉਤਸ਼ਾਹ ਪ੍ਰਸ਼ਨਾਂ ਦੇ ਉਤਰ ਦਿੱਤੇ, ਬੁਝਾਰਤਾਂ ਨੂੰ ਸੁਲਝਾਇਆ ਅਤੇ ਤਸਵੀਰਾਂ ਅਤੇ ਆਵਾਜ਼ਾਂ ਰਾਹੀਂ ਆਪਣੀ ਸਮਝ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।