23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਮਹਿੰਦਰ ਕੌਰ ਸਿੱਧੂ ਸਰਬਸੰਮਤੀ ਨਾਲ ਦੂਜੀ ਵਾਰ ਨਗਰ ਪੰਚਾਇਤ ਹੰਡਿਆਇਆ ਦੇ ਮੀਤ ਪ੍ਰਧਾਨ ਚੁਣੇ

ਹੰਡਿਆਇਆ, 23 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਹੰਡਿਆਇਆ ਵਿਖੇ ਅੱਜ ਮੀਤ ਪ੍ਰਧਾਨ ਦੀ ਚੋਣ ਐਸ. ਡੀ.

Ad Position 21
No active advertisement
ਅਜੀਤ ਡੈਸਕ 24-10-2026
ਹੰਡਿਆਇਆ, 23 ਅਕਤੂਬਰ (ਗੁਰਜੀਤ ਸਿੰਘ ਖੁੱਡੀ)-ਨਗਰ ਪੰਚਾਇਤ ਹੰਡਿਆਇਆ ਵਿਖੇ ਅੱਜ ਮੀਤ ਪ੍ਰਧਾਨ ਦੀ ਚੋਣ ਐਸ.ਡੀ.ਐਮ. ਬਰਨਾਲਾ ਡਾ: ਅਜੀਤਪਾਲ ਸਿੰਘ ਚਹਿਲ ਅਤੇ ਕਾਰਜ ਸਾਧਕ ਅਫ਼ਸਰ ਹੰਡਿਆਇਆ ਹਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਹੋਈ। ਇਸ ਦੌਰਾਨ ਵਾਰਡ ਨੰਬਰ 7 ਦੇ ਐਮ.ਸੀ. ਮਹਿੰਦਰ ਕੌਰ ਸਿੱਧੂ ਨੂੰ ਦੂਜੀ ਵਾਰ ਮੀਤ ਪ੍ਰਧਾਨ ਚੁਣ ਲਿਆ ਗਿਆ। ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਹੰਡਿਆਇਆ ਦੀ ਪ੍ਰਧਾਨ ਸਰਬਜੀਤ ਕੌਰ ਵਲੋਂ ਕੁੱਝ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਇਸ ਤੋਂ ਬਾਅਦ ਹੁਣ ਮਹਿੰਦਰ ਕੌਰ ਮੀਤ ਪ੍ਰਧਾਨ ਦੇ ਨਾਲ 2 ਕਾਰਜਕਾਰੀ ਪ੍ਰਧਾਨ ਵਜੋਂ ਵੀ ਨਗਰ ਪੰਚਾਇਤ ਦੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਸਾਬਕਾ ਪ੍ਰਧਾਨ ਸਰਬਜੀਤ ਕੌਰ, ਜੋ ਵਾਰਡ ਨੰਬਰ 11 ਦੇ ਐਮ.ਸੀ. ਹਨ, ਗੈਰ-ਹਾਜਰ ਰਹੇ। ਇਸ ਮੌਕੇ ਵੀਰਪਾਲ ਕੌਰ, ਰੂਪੀ ਕੌਰ, ਮੰਜੂ ਕੌਰ, ਚਰਨੋ ਕੌਰ, ਰੇਸ਼ਮਾ, ਗੁਰਮੀਤ ਬਾਵਾ, ਮਹਿੰਦਰ ਕੌਰ, ਕੁਲਦੀਪ ਸਿੰਘ ਤਾਜਪੁਰੀਆ, ਬਸਾਵਾ ਸਿੰਘ ਭਰੀ, ਹਰਪ੍ਰੀਤ ਕੌਰ, ਅਮਰ ਦਾਸ ਹਾਜ਼ਰ ਸਨ (ਸਾਰੇ ਕੌਂਸਲਰ) ਤੋਂ ਇਲਾਵਾ ਅਵਤਾਰ ਸਿੰਘ ਸੋਨੀ ਸਿੱਧੂ, ਗੁਰਜੀਤ ਬਾਵਾ, ਜਗਸੀਰ ਖ਼ਾਨ ਨੋਨੀ ਆਦਿ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ‎ ਪਿੰਡ ਚੰਨਣਵਾਲ ਵਿਖੇ ‘ਮੇਰਾ ਘਰ ਮੇਰੇ ਨਾਮ’ ਮੁਹਿੰਮ ਤਹਿਤ 564 ਲਾਭਪਾਤਰੀਆਂ ਨੂੰ ਸਰਟੀਫਿਕੇਟ ਵੰਡੇ ਅਗਲੀ ਖ਼ਬਰ ਸ਼ਾਹਪੁਰ ਕੰਢੀ ਪੁਲਿਸ ਨੇ ਦੋ ਚੋਰਾਂ ਨੂੰ ਕਾਬੂ ਕਰਕੇ ਚੋਰੀ ਦਾ ਸਾਮਾਨ ਕੀਤਾ ਬਰਾਮਦ
Ad Position 24