23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਪੀ.ਓ. ਸਟਾਫ਼ ਵਲੋਂ ਭਗੌੜਾ ਵਿਅਕਤੀ ਗ੍ਰਿਫ਼ਤਾਰ

ਬਰਨਾਲਾ, 23 ਅਕਤੂਬਰ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਪੀ. ਓ.

Ad Position 21
No active advertisement
ਅਜੀਤ ਡੈਸਕ 24-10-2026
ਬਰਨਾਲਾ, 23 ਅਕਤੂਬਰ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਪੀ.ਓ. ਸਟਾਫ਼ ਵਲੋਂ ਭਗੌੜੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਰਣ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ-1 ਵਲੋਂ ਮਿਤੀ 5 ਅਪ੍ਰੈਲ 2021 ਨੂੰ ਵੱਖ-ਵੱਖ ਧਰਾਵਾਂ ਤਹਿਤ ਇਕ ਮਾਮਲੇ ’ਚ ਮਾਮਲਾ ਸੁਰੇਸ਼ ਕੁਮਾਰ ਪੁੱਤਰ ਦਨਬਹਾਦਰ ਵਾਸੀ ਦੁੱਗਰੀ (ਲੁਧਿਆਣਾ) ਹਾਲ ਆਬਾਦ ਕਪਾਹ ਮੰਡੀ ਝੁੱਗੀਆਂ ਬਰਨਾਲਾ ਵਗ਼ੈਰਾ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਮਾਨਯੋਗ ਅਦਾਲਤ ਦੀ ਸੁਣਵਾਈ ਦੌਰਾਨ ਮੁਲਜ਼ਮ ਲਗਾਤਾਰ ਗੈਰ ਹਾਜ਼ਰ ਰਿਹਾ। ਜਿਸ ’ਤੇ ਅਦਾਲਤ ਨੇ 8 ਜੁਲਾਈ 2026 ਨੂੰ ਭਗੌੜਾ ਕਰਾਰ ਦੇ ਦਿੱਤਾ। ਪੀ.ਓ. ਸਟਾਫ਼ ਵਲੋਂ ਭਗੌੜਾ ਵਿਅਕਤੀ ਹਸਬ ਜ਼ਾਬਤਾ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਤਾਂ ਅਦਾਲਤ ਨੇ 14 ਦਿਨਾਂ ਲਈ ਨਿਆਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਸੁਣਾ ਦਿੱਤਾ। ਇਸ ਮੌਕੇ ਹੌਲਦਾਰ ਹਰਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗਰੰਟੀਆਂ ਪੂਰੀਆਂ ਕਰਨ ’ਤੇ ਲੋਕ ਇਕ ਵਾਰ ਫਿਰ ‘ਆਪ’ ਦੇ ਹੱਕ ’ਚ ਫ਼ਤਵਾ ਦੇਣਗੇ-ਬੀਬੀ ਸੁੱਖੀ ਅਗਲੀ ਖ਼ਬਰ ਅੰਦਰਲੇ ਬੱਸ ਸਟੈਂਡ ਤੇ ਪਖਾਨਿਆਂ ਦੀ ਤਰਸਯੋਗ ਹਾਲਤ ਦੇ ਚੱਲਦਿਆਂ ਦੁਕਾਨਦਾਰਾਂ ਕੀਤੀ ਨਗਰ ਕੌਂਸਲ ਵਿਰੁੱਧ ਨਾਅਰੇਬਾਜ਼ੀ
Ad Position 24