23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਗਰੰਟੀਆਂ ਪੂਰੀਆਂ ਕਰਨ ’ਤੇ ਲੋਕ ਇਕ ਵਾਰ ਫਿਰ ‘ਆਪ’ ਦੇ ਹੱਕ ’ਚ ਫ਼ਤਵਾ ਦੇਣਗੇ-ਬੀਬੀ ਸੁੱਖੀ

ਬਰਨਾਲਾ, 23 ਅਕਤੂਬਰ (ਰਾਜ ਪਨੇਸਰ)-ਪੰਜਾਬ ’ਚ ‘ਆਪ’ ਸਰਕਾਰ ਨੇ ਚੋਣਾਂ ਸਮੇਂ ਕੀਤੇ ਵਾਅਦੇ ਇਕ-ਇਕ ਕਰ ਕੇ ਪੂਰੇ ਕੀਤੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਆਪ’ ਦੀ ਸੀਨੀਅਰ ਆਗੂ ਤੇ ਮੌਜੂਦਾ ਕੌਂਸਲਰ ਬੀਬੀ ਸੁਖਜੀਤ ਕੌਰ ਸੁੱਖੀ ਨੇ ਕੀਤਾ ਤੇ ਕਿਹਾ ਕਿ 40 ਸਾਲ ਦੇ ਕਰੀਬ ਹੋ ਗਏ ਸਨ ਕਿ ਖੇਤਾਂ ’ਚ ਸੂਏ, ਨਾਲਿਆਂ ਰਾਹੀਂ ਪਾਣੀ ਖੇਤਾਂ ’ਚ ਨਹੀਂ ਪਹੁੰਚਿਆ ਸੀ।

Ad Position 21
No active advertisement
ਅਜੀਤ ਡੈਸਕ 24-10-2026
ਬਰਨਾਲਾ, 23 ਅਕਤੂਬਰ (ਰਾਜ ਪਨੇਸਰ)-ਪੰਜਾਬ ’ਚ ‘ਆਪ’ ਸਰਕਾਰ ਨੇ ਚੋਣਾਂ ਸਮੇਂ ਕੀਤੇ ਵਾਅਦੇ ਇਕ-ਇਕ ਕਰ ਕੇ ਪੂਰੇ ਕੀਤੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਆਪ’ ਦੀ ਸੀਨੀਅਰ ਆਗੂ ਤੇ ਮੌਜੂਦਾ ਕੌਂਸਲਰ ਬੀਬੀ ਸੁਖਜੀਤ ਕੌਰ ਸੁੱਖੀ ਨੇ ਕੀਤਾ ਤੇ ਕਿਹਾ ਕਿ 40 ਸਾਲ ਦੇ ਕਰੀਬ ਹੋ ਗਏ ਸਨ ਕਿ ਖੇਤਾਂ ’ਚ ਸੂਏ, ਨਾਲਿਆਂ ਰਾਹੀਂ ਪਾਣੀ ਖੇਤਾਂ ’ਚ ਨਹੀਂ ਪਹੁੰਚਿਆ ਸੀ। ਮਾਨ ਸਰਕਾਰ ਨੇ ਇਹ ਕਰ ਕੇ ਵਿਖਾਇਆ ਹੈ। ਬੀਬੀਆਂ, ਭੈਣਾਂ ਦੇ ਖਾਤਿਆਂ ’ਚ ਪੈਸੇ ਪਾ ਕੇ ਗਰੰਟੀ ਵੀ ਪੂਰੀ ਕੀਤੀ, 10-10 ਲੱਖ ਦਾ ਬੀਮਾ ਕਾਰਡ ਬਣਾ ਕੇ ਲੋਕਾਂ ਦੇ ਮੁਫ਼ਤ ਇਲਾਜ ਵਾਲੀ ਗਰੰਟੀ ਵੀ ਪੂਰੀ ਕਰ ਦਿੱਤੀ। ਹੋਰ ਅਜਿਹੀਆਂ ਅਨੇਕਾਂ ਹੀ ਗਰੰਟੀਆਂ ਹਨ ਜੋ ਸਰਕਾਰ ਨੇ ਪੂਰੀਆਂ ਕੀਤੀਆਂ। ਵਿਰੋਧੀਆਂ ਕੋਲ ਹੋਰ ਤਾਂ ਕੋਈ ਮੁੱਦਾ ਨਹੀਂ ਤਾਂ ਆਨੇ ਬਹਾਨੇ ਬੇਤੁਕੇ ਬਿਆਨ ਦੇ ਕੇ ਆਪਣੀ ਸਿਆਸੀ ਦੁਕਾਨਦਾਰੀ ਚਲਾ ਰਹੇ ਹਨ ਪਰ ਪੰਜਾਬ ਦੀ ਜਨਤਾ ਬਹੁਤ ਸੂਝਵਾਨ ਹੈ ਜੋ ਕਿ ਇਕ ਵਾਰ ਫੇਰ ਮਾਨ ਸਰਕਾਰ ਲਿਆਉਣ ਲਈ ਬੇਤਾਬ ਹਨ। ਬੀਬੀ ਸੁੱਖੀ ਨੇ ਕਿਹਾ ਕਿ ਜੇਕਰ ਹਲਕਾ ਬਰਨਾਲਾ ਦੀ ਗੱਲ ਕਰੀਏ ਤਾਂ ਐਮ.ਪੀ. ਗੁਰਮੀਤ ਸਿੰਘ ਮੀਤ ਹੇਅਰ ਨੇ ਵਿਕਾਸ ਕੰਮਾਂ ਦੀ ਹਨੇਰੀ ਲਿਆ ਰੱਖੀ ਹੈ। ਬਰਨਾਲਾ ਸ਼ਹਿਰ ਦੇ ਤਕਰੀਬਨ ਸਾਰੇ ਵਾਰਡਾਂ ਵਿਚ ਕਾਰਜ ਪੂਰੇ ਤੇਜ਼ੀ ਨਾਲ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੂਜੀ ਪਾਰਟੀ ਦੇ ਆਗੂਆਂ ਵਾਂਗ ਨਹੀਂ ਕਿ ਬਦਲਾਖੋਰੀ ਦੀ ਰਾਜਨੀਤੀ ਕਰੀਏ ਅਸੀਂ ਬਿਨਾਂ ਕਿਸੇ ਭੇਦਭਾਵ ਦੇ ਹਰੇਕ ਕੌਂਸਲਰ ਦੇ ਵਾਰਡ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਉਂਦੇ ਹਾਂ।
Ad Position 22
No active advertisement
ਪਿਛਲੀ ਖ਼ਬਰ ਕੌਮਾਂਤਰੀ ਅਥਲੀਟ ਗੁਰਮੇਲ ਸਿੰਘ ਭੱਠਲ ਸਰਟੀਫਿਕੇਟ ਤੇ ਪ੍ਰਸੰਸਾ ਪੱਤਰ ਨਾਲ ਸਨਮਾਨਿਤ ਅਗਲੀ ਖ਼ਬਰ ਪੀ.ਓ. ਸਟਾਫ਼ ਵਲੋਂ ਭਗੌੜਾ ਵਿਅਕਤੀ ਗ੍ਰਿਫ਼ਤਾਰ
Ad Position 24