19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਫਲੈਕਸ ਪਾੜਨ ਅਤੇ ਅੱਗ ਲਗਾਉਣ ਦੇ ਮਾਮਲੇ ’ਚ ਪੁਲਿਸ ਵਲੋਂ ਕਈ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਬਰਨਾਲਾ, 18 ਅਕਤੂਬਰ (ਰਾਜ ਪਨੇਸਰ)-ਪੰਜਾਬ ਬੰਦ ਦੌਰਾਨ ਬਰਨਾਲਾ ਵਿਖੇ ਇਸ਼ਤਿਹਾਰੀ ਬੋਰਡਾਂ ’ਤੇ ਲੱਗੇ ਪੰਜਾਬ ਸਰਕਾਰ ਦੇ ਫਲੈਕਸ ਬੈਨਰ ਪਾੜਨ ਅਤੇ ਅੱਗ ਲਾ ਕੇ ਸਾੜਨ ਦੇ ਮਾਮਲਿਆਂ ਵਿਚ ਪੁਲਿਸ ਵਲੋਂ ਕਈ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਥਾਣਾ ਸਿਟੀ-2 ਬਰਨਾਲਾ ਵਿਖੇ ਦਰਜ਼ ਕੀਤੀ ਗਈ ਐਫ਼.

Ad Position 21
No active advertisement
ਅਜੀਤ ਡੈਸਕ 19-10-2026
ਬਰਨਾਲਾ, 18 ਅਕਤੂਬਰ (ਰਾਜ ਪਨੇਸਰ)-ਪੰਜਾਬ ਬੰਦ ਦੌਰਾਨ ਬਰਨਾਲਾ ਵਿਖੇ ਇਸ਼ਤਿਹਾਰੀ ਬੋਰਡਾਂ ’ਤੇ ਲੱਗੇ ਪੰਜਾਬ ਸਰਕਾਰ ਦੇ ਫਲੈਕਸ ਬੈਨਰ ਪਾੜਨ ਅਤੇ ਅੱਗ ਲਾ ਕੇ ਸਾੜਨ ਦੇ ਮਾਮਲਿਆਂ ਵਿਚ ਪੁਲਿਸ ਵਲੋਂ ਕਈ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਥਾਣਾ ਸਿਟੀ-2 ਬਰਨਾਲਾ ਵਿਖੇ ਦਰਜ਼ ਕੀਤੀ ਗਈ ਐਫ਼.ਆਈ.ਆਰ. ਅਨੁਸਾਰ ਮਿਤੀ 15 ਅਕਤੂਬਰ ਨੂੰ ਪੰਜਾਬ ਬੰਦ ਦੀ ਕਾਲ ਦੌਰਾਨ ਕੁਲਦੀਪ ਸਿੰਘ ਉਰਫ ਮਾਨਕ ਪੁੱਤਰ ਨਾਮਾਲੂਮ ਵਾਸੀ ਡਿਬੀਪੁਰਾ ਮੁਹੱਲਾ ਹੰਡਿਆਇਆ, ਅਰਸ਼ਦੀਪ ਸਿੰਘ ਉਰਫ ਅਰਸ਼ੀ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰਾਨ ਮੇਵਾ ਸਿੰਘ ਵਾਸੀਆਨ ਸਲਾਨੀ ਪੱਤੀ ਹੰਡਿਆਇਆ ਅਤੇ 10-12 ਨਾਮਾਲੂਮ ਵਿਅਕਤੀਆਂ ਜਿਨ੍ਹਾਂ ਦੇ ਹੱਥਾਂ ਵਿਚ ਲਾਠੀਆਂ ਅਤੇ ਤਾਰਾਂ ਦੀਆਂ ਕੁੰਡੀਆਂ ਸਨ, ਜਿਨ੍ਹਾਂ ਨੇ ਹੰਡਿਆਇਆ ਚੌਕ ਵਿਖੇ ਲੱਗੇ ਪੰਜਾਬ ਸਰਕਾਰ ਦੇ ਸਰਕਾਰੀ ਐਡਵਰਟਾਈਜਮੈਂਟ ਬੋਰਡ ਉਪਰ ਚੜ ਕੇ ਫਲੈਕਸਾਂ ਨੂੰ ਬੋਰਡ ਤੋਂ ਉਤਾਰ ਕੇ ਰੋਸ ਵਲੋਂ ਸਾੜੇ ਜਾ ਰਹੇ ਪੁਤਲੇ ਦੇ ਉਪਰ ਫਲੈਕਸ ਬੋਰਡ ਨੂੰ ਰੱਖ ਕੇ ਅੱਗ ਲਾ ਕੇ ਨੁਕਸਾਨ ਕੀਤਾ ਗਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵੀ ਕਾਫੀ ਵਾਇਰਲ ਹੋ ਰਹੀ ਹੈ। ਇਸੇ ਤਰਾਂ ਹੀ ਕੁੱਝ 15-16 ਨਾਮਾਲੂਮ ਸ਼ਰਾਰਤੀ ਅਨਸਰਾਂ ਵਲੋਂ ਕੋਰਟ ਚੌਕ ਬਰਨਾਲਾ ਵਿਖੇ ਲੱਗੇ ਪੰਜਾਬ ਸਰਕਾਰ ਦੇ ਸਰਕਾਰੀ ਐਡਵਰਟਾਈਜਮੈਂਟ ਬੋਰਡ ਪਰ ਲੱਗੇ ਫੈਲੇਕਸਾਂ ਨੂੰ ਢਾਂਗੇ ਅਤੇ ਲੋਹੇ ਦੀ ਨੁਕੀਲੀ ਕੁੰਡੀਆਂ ਨਾਲ ਪਾੜ ਕੇ ਨੁਕਸਾਨ ਕੀਤਾ ਗਿਆ। ਜਿਸ ਦੇ ਮੱਦੇਨਜ਼ਰ ਪੁਲਿਸ ਵਲੋਂ ਹੰਡਿਆਇਆ ਚੌਕ ਬਰਨਾਲਾ ਐਡਵਰਟਾਈਜਮੈਂਟ ਬੋਰਡ ਉਪਰ ਚੜ ਕੇ ਫਲੈਕਸ ਨੂੰ ਉਤਾਰ ਕੇ ਅੱਗ ਲਗਾਉਣ ’ਤੇ ਕੁਲਦੀਪ ਸਿੰਘ ਉਰਫ ਮਾਨਕ, ਅਰਸ਼ਦੀਪ ਸਿੰਘ ਉਰਫ ਅਰਸ਼ੀ ਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ 10-12 ਨਾਮਾਲੂਮ ਵਿਅਕਤੀਆਂ ਅਤੇ ਕੋਰਟ ਚੌਂਕ ਬਰਨਾਲਾ ਵਿਖੇ ਐਡਵਰਟਾਈਜਮੈਂਟ ਬੋਰਡ ਪਰ ਲੱਗੇ ਫਲੈਕਸ ਨੂੰ ਪਾੜਨ ਦੇ ਮਾਮਲੇ ਵਿਚ 15-16 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਜਨਤਕ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦੀ ਰੋਕਥਾਮ ਐਕਟ, 1994 ਦੀ ਧਾਰਾ 3 ਤੇ 4, 324 (4) ਅਤੇ 326 (ਐਫ਼) ਬੀ.ਐਨ.ਐਸ. ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਵਲੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਤਿੰਨ ਬੱਸਾਂ ਰਵਾਨਾ ਅਗਲੀ ਖ਼ਬਰ ਪਿੰਡ ਦੀਵਾਨਾ ਵਿਖੇ ਪਵਿੱਤਰ ਕੁਰਾਨ ਸ਼ਰੀਫ਼ ਦੀ ਤਿਲਾਵਤ (ਪਾਠ) ਕੀਤੀ
Ad Position 24