ਹਰਪ੍ਰੀਤ ਸਿੰਘ ਰਾਜੀਆ ਹਲਕਾ ਭਦੌੜ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਇੰਚਾਰਜ ਨਿਯੁਕਤ
ਤਪਾ ਮੰਡੀ, 13 ਅਕਤੂਬਰ (ਪ੍ਰਵੀਨ ਗਰਗ)-ਪੰਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਆਪਣੀਆਂ ਜਥੇਬੰਦਕ ਸਰਗਰਮੀਆਂ ਨੂੰ ਮਜ਼ਬੂਤ ਕਰਨ ਲਈ ਹਰਪ੍ਰੀਤ ਸਿੰਘ ਰਾਜੀਆ ਨੂੰ ਵਿਧਾਨ ਸਭਾ ਹਲਕਾ ਭਦੌੜ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਲਈ ਹਰਪ੍ਰੀਤ ਸਿੰਘ ਰਾਜੀਆ ਨੇ ਪਾਰਟੀ ਪ੍ਰਧਾਨ ਸਿੰਘ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਐੱਸ.
ਹ
ਹਰਪ੍ਰੀਤ ਸਿੰਘ ਰਾਜੀਆ
14-10-2026
ਤਪਾ ਮੰਡੀ, 13 ਅਕਤੂਬਰ (ਪ੍ਰਵੀਨ ਗਰਗ)-ਪੰਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਆਪਣੀਆਂ ਜਥੇਬੰਦਕ ਸਰਗਰਮੀਆਂ ਨੂੰ ਮਜ਼ਬੂਤ ਕਰਨ ਲਈ ਹਰਪ੍ਰੀਤ ਸਿੰਘ ਰਾਜੀਆ ਨੂੰ ਵਿਧਾਨ ਸਭਾ ਹਲਕਾ ਭਦੌੜ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਲਈ ਹਰਪ੍ਰੀਤ ਸਿੰਘ ਰਾਜੀਆ ਨੇ ਪਾਰਟੀ ਪ੍ਰਧਾਨ ਸਿੰਘ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਐੱਸ.ਜੀ.ਪੀ.ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਗਗਨਦੀਪ ਸਿੰਘ ਬਰਨਾਲਾ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਦੀ ਹੋਈ ਇਸ ਨਿਯੁਕਤੀ ’ਤੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਰਵਿੰਦਰ ਸਿੰਘ ਰੰਮੀ ਢਿੱਲੋਂ, ਜ਼ਿਲ੍ਹਾ ਪ੍ਰਧਾਨ (ਦਿਹਾਤੀ) ਤਰਨਜੀਤ ਸਿੰਘ ਦੁੱਗਲ, ਪੰਜਾਬ ਜਨਰਲ ਕੌਂਸਲ ਦੇ ਮੈਂਬਰ ਰਣਜੀਤ ਸਿੰਘ ਤਾਜੋਕੇ, ਸਰਕਲ ਪ੍ਰਧਾਨ ਬਿੰਦਰ ਸਿੰਘ ਉੱਗੋਕੇ, ਸਰਕਲ ਪ੍ਰਧਾਨ ਬਲਵੰਤ ਸਿੰਘ ਤਪਾ, ਸਰਕਲ ਪ੍ਰਧਾਨ ਬਹਾਦਰ ਸਿੰਘ ਰੂੜੇਕੇ ਕਲਾਂ, ਸੂਬਾ ਪ੍ਰਧਾਨ ਸਰਬਜੀਤ ਸਿੰਘ ਭੁੱਲਰ, ਅਮਰ ਸਿੰਘ ਬੀ.ਏ, ਹਰਦੀਪ ਸਿੰਘ ਘੁੰਨਸ ਅਤੇ ਹਰਦੇਵ ਸਿੰਘ ਧਨੌਲਾ, ਗੁਰਤੇਜ ਸਿੰਘ ਪੱਖੋ, ਨੈਬ ਸਿੰਘ ਪੱਖੋ, ਦਰਸ਼ਨ ਪਾਲ ਸਿੰਘ, ਸਾਬਕਾ ਸਰਪੰਚ ਬਹਾਦਰ ਸਿੰਘ ਪੱਖੋਂ ਕਲਾਂ, ਡਾ: ਬਲਵੀਰ ਸਿੰਘ ਧੌਲਾ (ਸਾਬਕਾ ਸਰਪੰਚ), ਜੱਗੀ ਸਿੰਘ ਮੈਂਬਰ ਧੌਲਾ, ਕਮਲਦੀਪ ਸਿੰਘ ਤਪਾ, ਜਥੇਦਾਰ ਜਰਨੈਲ ਸਿੰਘ ਸੇਖੋਂ ਸ਼ਹਿਣਾ, ਸੁਦਾਗਰ ਸਿੰਘ ਨੰਬਰਦਾਰ ਰਾਜੀਆ, ਨਛੱਤਰ ਸਿੰਘ ਰਾਜੀਆ, ਸ਼ਿੰਗਾਰਾ ਸਿੰਘ ਰਾਜੀਆ, ਹਰਪਾਲ ਸਿੰਘ ਰਾਜੀਆ, ਸੱਜਣ ਸਿੰਘ, ਜੰਟਾ ਸਿੰਘ ਮੈਂਬਰ ਅਤੇ ਦਰਸ਼ਨ ਸਿੰਘ ਕਾਹਨੇਕੇ ਸਮੇਤ ਕਈ ਆਗੂਆਂ ਅਤੇ ਵਰਕਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ।