ਨਸ਼ਾ ਤਸਕਰੀ ਦੇ ਮਾਮਲੇ ’ਚ ਦੋ ਨੂੰ 10-10 ਸਾਲ ਦੀ ਕੈਦ
ਇੱਕ-ਇੱਕ ਲੱਖ ਰੁਪਏ ਜੁਰਮਾਨਾ
ਬਰਨਾਲਾ, 13 ਅਕਤੂਬਰ (ਨਰਿੰਦਰ ਅਰੋੜਾ)-ਵਧੀਕ ਸੈਸ਼ਨ ਜੱਜ-ਜੇ. ਐਸ.
ਬਰਨਾਲਾ, 13 ਅਕਤੂਬਰ (ਨਰਿੰਦਰ ਅਰੋੜਾ)-ਵਧੀਕ ਸੈਸ਼ਨ ਜੱਜ-ਜੇ.ਐਸ.ਸੀ. ਬਰਨਾਲਾ ਸ੍ਰੀ ਬਿਕਰਮਜੀਤ ਸਿੰਘ ਦੀ ਅਦਾਲਤ ਵਲੋਂ ਨਸ਼ਾ ਤਸਕਰੀ ਦੇ ਇੱਕ ਅਹਿਮ ਮਾਮਲੇ ਵਿਚ ਵੱਡਾ ਫ਼ੈਸਲਾ ਸੁਣਾਉਂਦਿਆਂ ਦੋ ਦੋਸ਼ੀਆਂ ਨੂੰ 10-10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਵਲੋਂ ਜਾਰੀ ਕਨਵਿਕਸ਼ਨ ਵਰੰਟ ਅਨੁਸਾਰ ਦੋਸ਼ੀ ਨਵਦੀਪ ਗੋਇਲ ਵਾਸੀ ਸ਼ਹੀਦ ਜੀਤਾ ਸਿੰਘ ਨਗਰ ਬਰਨਾਲਾ ਅਤੇ ਬਿੰਦਰ ਸਿੰਘ ਵਾਸੀ ਪੱਕਾ ਕਾਲਜ ਰੋਡ, ਬਰਨਾਲਾ ਨੂੰ ਇਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੇਸ ਨੰਬਰ ਐਨ.ਡੀ.ਪੀ.ਐਸ.154/2022, ਸਿਰਲੇਖ ਸਟੇਟ ਬਨਾਮ ਨਵਦੀਪ ਗੋਇਲ ਉਰਫ ਟੋਨੀ ਅਤੇ ਬਿੰਦਰ ਸਿੰਘ ਨਾਲ ਸਬੰਧਿਤ ਹੈ, ਜਿਸ ਦੀ ਐਫ਼.ਆਈ.ਆਰ. ਨੰਬਰ 275 ਮਿਤੀ 19 ਜੂਨ 2022 ਅਧੀਨ ਧਾਰਾ 223, 29 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਬਰਨਾਲਾ ਵਿਚ ਦਰਜ ਹੋਈ ਸੀ। ਇਸ ਮਾਮਲੇ ਵਿਚ ਜ਼ਿਲ੍ਹਾ ਅਟਾਰਨੀ ਗਗਨਦੀਪ ਭਾਰਦਵਾਜ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਵਕੀਲ ਦਿਲਪ੍ਰੀਤ ਸਿੰਘ ਸੰਧੂ ਵਲੋਂ ਪੇਸ਼ ਕੀਤੀਆਂ ਗਈਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦਿਆਂ ਹੋਇਆਂ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ। ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਧਾਰਾ 22 ਐਨ.ਡੀ.ਪੀ.ਐਸ. ਐਕਟ ਤਹਿਤ ਦੋਸ਼ੀ ਕਰਾਰ ਦਿੰਦਿਆਂ 10-10 ਸਾਲ ਦੀ ਸਖ਼ਤ ਕੈਦ ਅਤੇ 1,00,000-1,00,000 ਰੁਪਏ (ਇੱਕ-ਇੱਕ ਲੱਖ) ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਦੋਵਾਂ ਨੂੰ ਇੱਕ-ਇੱਕ ਸਾਲ ਦੀ ਹੋਰ ਸਖ਼ਤ ਕੈ ਦ ਭੁਗਤਣੀ ਪਵੇਗੀ।