ਮੌੜਾਂ ਸਕੂਲ ਦੀਆਂ ਸਟੇਟ ਜੇਤੂ ਨੈਟਬਾਲ ਲੜਕੀਆਂ ਦੀ ਟੀਮ ਦਾ ਪੰਚਾਇਤਾਂ ਵਲੋਂ ਸਨਮਾਨ
ਸ਼ਹਿਣਾ, 10 ਅਕਤੂਬਰ (ਸੁਰੇਸ਼ ਗੋਗੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੀਆਂ 10 ਖਿਡਾਰਨਾਂ ਜੋ ਅੰਡਰ-19 ਨੈੱਟਬਾਲ ਦੀ ਪੰਜਾਬ ਟੀਮ ’ਚ ਜਿੱਤ ਦੇ ਝੰਡੇ ਗੱਡ ਕੇ ਵਾਪਸ ਪਰਤੀਆਂ ਹਨ। ਉਕਤ ਲੜਕੀਆਂ ਦਾ ਮੌੜਾਂ ਨਾਲ ਸੰਬੰਧਿਤ ਸਮੂਹ ਪੰਚਾਇਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਸ਼ਹਿਣਾ, 10 ਅਕਤੂਬਰ (ਸੁਰੇਸ਼ ਗੋਗੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌੜਾਂ ਦੀਆਂ 10 ਖਿਡਾਰਨਾਂ ਜੋ ਅੰਡਰ-19 ਨੈੱਟਬਾਲ ਦੀ ਪੰਜਾਬ ਟੀਮ ’ਚ ਜਿੱਤ ਦੇ ਝੰਡੇ ਗੱਡ ਕੇ ਵਾਪਸ ਪਰਤੀਆਂ ਹਨ। ਉਕਤ ਲੜਕੀਆਂ ਦਾ ਮੌੜਾਂ ਨਾਲ ਸੰਬੰਧਿਤ ਸਮੂਹ ਪੰਚਾਇਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੀ ਅੰਡਰ-19 ਨੈੱਟਬਾਲ ਟੀਮ ਵਿਚ ਸੈਕੰਡਰੀ ਸਕੂਲ ਮੌੜਾਂ ਦੀਆਂ 10 ਖਿਡਾਰਨਾਂ ਨੇ ਭਾਗ ਲਿਆ। ਸੁਨਿੰਦਰ ਸਿੰਘ ਡੀ.ਈ.ਓ, ਸਿਮਰਦੀਪ ਸਿੰਘ ਸਪੋਰਟਸ ਡੀ.ਐਮ, ਮਨਜੀਤ ਸਿੰਘ ਟੀਮ ਇੰਚਾਰਜ, ਟੀਮ ਕੋਚ ਤੇਜਿੰਦਰ ਸਿੰਘ, ਟੀਮ ਮੈਨੇਜਰ ਸੁਖਰਾਜ ਕੌਰ ਅਤੇ ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਪ੍ਰਾਪਤ ਕੀਤੀ। ਪੰਚਾਇਤੀ ਆਗੂਆਂ ਨੇ ਦੱਸਿਆ ਕਿ ਟੀਮ ਦੇ ਕੋਚ ਤੇਜਿੰਦਰ ਸਿੰਘ ਵਲੋਂ ਖਿਡਾਰਨਾਂ ਨੂੰ ਕਰਵਾਈ ਮਿਹਨਤ ਸਦਕਾ ਪਿੰਡ ਦਾ ਨਾਂਅ ਸੂਬਾ ਪੱਧਰ ’ਤੇ ਚਮਕਿਆ ਹੈ। ਖਿਡਾਰਨਾਂ ਦਾ ਪਿੰਡ ਪਹੁੰਚਣ ’ਤੇ ਗਿਆਨੀ ਇੰਦਰ ਸਿੰਘ ਸੇਵਾ ਸੁਸਾਇਟੀ, ਲੋਕ ਭਲਾਈ ਕਲੱਬ, ਮੌੜਾਂ ਦੀਆਂ ਸਮੁੱਚੀਆਂ ਪੰਚਾਇਤਾਂ ਨੇ ਜਿੱਥੇ ਖਿਡਾਰਨਾਂ ਦਾ ਸਵਾਗਤ ਕੀਤਾ, ਉੱਥੇ ਐਲਾਨ ਕੀਤਾ ਕਿ ਪੰਚਾਇਤਾਂ ਵਲੋਂ ਹੀ ਇਨ੍ਹਾਂ ਖਿਡਾਰਨਾਂ ਨੂੰ ਸਨਮਾਨ ਦਿੱਤਾ ਜਾਵੇਗਾ।