ਮਹਾਰਾਜਾ ਅਗਰਸੈਨ ਦੀ ਜੈਅੰਤੀ ਸਬੰਧੀ ਕੱਢੀ ਸ਼ੋਭਾ ਯਾਤਰਾ
ਵਿਜੈ ਇੰਦਰ ਸਿੰਗਲਾ, ਅਵਤਾਰ ਈਲਵਾਲ ਸਮੇਤ ਕਈਆਂ ਨੇ ਕੀਤੀ ਸ਼ਮੂਲੀਅਤ
ਸੰਗਰੂਰ, 10 ਅਕਤੂਬਰ (ਧੀਰਜ ਪਸ਼ੌਰੀਆ)-ਅਗਰਵਾਲ ਸਭਾ ਸੰਗਰੂਰ ਵਲੋਂ ਮਹਾਰਾਜਾ ਅਗਰਸੈਨ ਦੀ 5151 ਦੀ ਜੈਅੰਤੀ ਦੇ ਸਬੰਧ ਵਿੱਚ ਸੰਗਰੂਰ ਦੇ ਬਾਜ਼ਾਰਾਂ ਵਿੱਚੋਂ ਦੀ ਸ਼ੋਭਾ ਯਾਤਰਾ ਕੱਢੀ ਗਈ। ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਸੈਕਟਰੀ ਸੀਸ਼ਨ ਕੁਮਾਰ, ਖਜਾਨਚੀ ਅਭਿਮਨੂੰ ਜਿੰਦਲ, ਚੇਅਰਮੈਨ ਰਾਜੀਵ ਜਿੰਦਲ ਅਤੇ ਚੇਅਰਮੈਨ ਗੋਪਾਲ ਦਾਸ ਦੀ ਅਗਵਾਈ ਵਿੱਚ ਕੱਢੀ ਗਈ ਇਸ ਯਾਤਰਾ ਦੌਰਾਨ ਸਾਬਕਾ ਕੈਬਿਨਟ ਮੰਤਰੀ ਵਿਜੈ ਇੰਦਰ ਸਿੰਗਲਾ, ਭਾਜਪਾ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਵਿਧਾਇਕਾ ਨਰਿੰਦਰ ਕੌਰ ਦੇ ਪਿਤਾ ਗੁਰਨਾਮ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ, ਸਾਬਕਾ ਵਿਧਾਇਕ ਅਰਵਿੰਦ ਖੰਨਾ ਦੇ ਪੀ.
ਸੰਗਰੂਰ, 10 ਅਕਤੂਬਰ (ਧੀਰਜ ਪਸ਼ੌਰੀਆ)-ਅਗਰਵਾਲ ਸਭਾ ਸੰਗਰੂਰ ਵਲੋਂ ਮਹਾਰਾਜਾ ਅਗਰਸੈਨ ਦੀ 5151 ਦੀ ਜੈਅੰਤੀ ਦੇ ਸਬੰਧ ਵਿੱਚ ਸੰਗਰੂਰ ਦੇ ਬਾਜ਼ਾਰਾਂ ਵਿੱਚੋਂ ਦੀ ਸ਼ੋਭਾ ਯਾਤਰਾ ਕੱਢੀ ਗਈ। ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਸੈਕਟਰੀ ਸੀਸ਼ਨ ਕੁਮਾਰ, ਖਜਾਨਚੀ ਅਭਿਮਨੂੰ ਜਿੰਦਲ, ਚੇਅਰਮੈਨ ਰਾਜੀਵ ਜਿੰਦਲ ਅਤੇ ਚੇਅਰਮੈਨ ਗੋਪਾਲ ਦਾਸ ਦੀ ਅਗਵਾਈ ਵਿੱਚ ਕੱਢੀ ਗਈ ਇਸ ਯਾਤਰਾ ਦੌਰਾਨ ਸਾਬਕਾ ਕੈਬਿਨਟ ਮੰਤਰੀ ਵਿਜੈ ਇੰਦਰ ਸਿੰਗਲਾ, ਭਾਜਪਾ ਜ਼ਿਲ੍ਹਾ ਪ੍ਰਧਾਨ ਸਰਜੀਵਨ ਜਿੰਦਲ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਵਿਧਾਇਕਾ ਨਰਿੰਦਰ ਕੌਰ ਦੇ ਪਿਤਾ ਗੁਰਨਾਮ ਸਿੰਘ, ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ, ਸਾਬਕਾ ਵਿਧਾਇਕ ਅਰਵਿੰਦ ਖੰਨਾ ਦੇ ਪੀ.ਏ. ਪਰਦੁਮਨ ਸ਼ਰਮਾ, ਭਾਜਪਾ ਅਮਨ ਪੂਨੀਆ ਸਮੇਤ ਕਈ ਰਾਜਨੀਤਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਮਾਤਾ ਕਾਲੀ ਦੇਵੀ ਮੰਦਿਰ ਵਿਖੇ ਨਤਮਸਤਕ ਹੋਣ ਤੋਂ ਬਾਅਦ ਸ਼ੁਰੂ ਹੋਈ ਇਸ ਸ਼ੋਭਾ ਯਾਤਰਾ ਦਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਅਗਰਵਾਲ ਕਾਲੋਨੀ ਵਿਖੇ ਸਰਜੀਵਨ ਜਿੰਦਲ ਦੀ ਅਗਵਾਈ ਵਿੱਚ ਅਤੇ ਪਟਿਆਲਾ ਗੇਟ ਬਾਜ਼ਾਰ, ਸਦਰ ਬਾਜ਼ਾਰ,ਧੂਰੀ ਗੇਟ ਬਜਾਰ , ਬਗੀਚੀ ਵਾਲਾ ਮੰਦਿਰ,ਪ੍ਰੇਮ ਬਸਤੀ ਰੋਡ, ਸੁਨਾਮੀ ਗੇਟ, ਸੁਰਿੰਦਰ ਦੀ ਹੱਟੀ ਆਦਿ ਥਾਵਾਂ ਤੇ ਸ਼ੋਭਾ ਯਾਤਰਾ ਲਈ ਭੰਡਾਰੇ ਲਗਾਏ ਹੋਏ ਸਨ। ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ (ਸੁਰਿੰਦਰ ਦੀ ਹੱਟੀ) ਵਲੋਂ ਸ਼ੋਭਾ ਯਾਤਰਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਉਦੇਸ਼ ਗੋਇਲ,ਮੋਹਨ ਲਾਲ ਸਬਜੀ ਮੰਡੀ ਵਾਲੇ, ਨਰੇਸ਼ ਕੁਮਾਰ ਗਊਸ਼ਾਲਾ ਵਾਲੇ, ਕੈਲਾਸ ਬਾਂਸਲ ਮੰਡੀ ਵਾਲੇ, ਕ੍ਰਿਸ਼ਨ ਗਰਗ ਸਾਬਕਾ ਐਮਸੀ, ਰੋਮੀ ਗੋਇਲ, ਅਨਿਲ ਘੀਚਾ ਸਾਬਕਾ ਚੇਅਰਮੈਨ, ਪ੍ਰਿੰਸੀਪਲ ਮੰਜ਼ਲਾ ਸ਼ਰਮਾ, ਸੁਰਿੰਦਰ ਸ਼ਰਮਾ ਨਸੀਬ ਮਿੱਤਲ, ਰਿਸ਼ੀ ਜਿਦਲ, ਯੋਗੇਸ਼ ਗਰਗ, ਅਨੀਤਾ ਰਾਣੀ, ਉਰਮਿਲ ਜਿੰਦਲ, ਸਾਰਿਤਾ ਗਰਗ,ਅਲਪੂ ਸਿੰਗਲਾ, ਸੁਨੀਤਾ ਜਿੰਦਲ, ਜਿਆ ਜਿੰਦਲ ਅਤੇ ਹੋਰ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਸਨ।