ਸੂਬਾ ਪੱਧਰ ਲਈ ਚੋਣ ਹੋਣ ’ਤੇ ਖਿਡਾਰਨਾਂ ਬਾਬਾ ਮੱਠ ਵਿਖੇ ਹੋਈਆਂ ਨਤਮਸਤਕ
ਤਪਾ ਮੰਡੀ, 4 ਅਕਤੂਬਰ (ਪ੍ਰਵੀਨ ਗਰਗ)-ਕੋਚ ਰਾਮ ਸਿੰਘ ਨਾਮਧਾਰੀ ਦੇ ਯਤਨਾਂ ਸਦਕਾ ਖੇਡਾਂ ਵਤਨ ਪੰਜਾਬ ਦੀਆਂ ’ਚ ਵੱਖ-ਵੱਖ ਪਿੰਡਾਂ ਦੀਆਂ ਖਿਡਾਰਨਾਂ ਨੇ ਭਾਗ ਲਿਆ। ਉਨ੍ਹਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਸੂਬਾ ਪੱਧਰ ਲਈ ਚੋਣ ਹੋਈ।
ਤਪਾ ਮੰਡੀ, 4 ਅਕਤੂਬਰ (ਪ੍ਰਵੀਨ ਗਰਗ)-ਕੋਚ ਰਾਮ ਸਿੰਘ ਨਾਮਧਾਰੀ ਦੇ ਯਤਨਾਂ ਸਦਕਾ ਖੇਡਾਂ ਵਤਨ ਪੰਜਾਬ ਦੀਆਂ ’ਚ ਵੱਖ-ਵੱਖ ਪਿੰਡਾਂ ਦੀਆਂ ਖਿਡਾਰਨਾਂ ਨੇ ਭਾਗ ਲਿਆ। ਉਨ੍ਹਾਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਸੂਬਾ ਪੱਧਰ ਲਈ ਚੋਣ ਹੋਈ। ਖਿਡਾਰਨਾਂ ਚੋਣ ਹੋਣ ’ਤੇ ਤਪਾ ਦੇ ਧਾਰਮਿਕ ਸਥਾਨ ਬਾਬਾ ਮੱਠ ਵਿਖੇ ਨਤਮਸਤਕ ਹੋਈਆਂ। ਜਿੱਥੇ ਕੋਚ ਰਾਮ ਸਿੰਘ ਨਾਮਧਾਰੀ ਸਮੇਤ ਪਹੁੰਚੀਆਂ ਹੋਰ ਸ਼ਖ਼ਸੀਅਤਾਂ ਨੇ ਖਿਡਾਰਨਾਂ ਦੇ ਗਲਾਂ ’ਚ ਹਾਰ ਪਾ ਕੇ ਮੈਡਲਾਂ ਨਾਲ ਸਨਮਾਨਿਤ ਕੀਤਾ। ਉਪਰੰਤ ਨਗਰ ਕੌਂਸਲ ਦੇ ਮੀਤ ਪ੍ਰਧਾਨ ਮਨੀਸ਼ ਗਰਗ, ਸਮਾਜ ਸੇਵੀ ਪ੍ਰਦੀਪ ਮੌੜ, ਕੌਂਸਲਰ ਰਿਸ਼ੂ ਰੰਗੀ, ਸੇਵਾ ਮੁਕਤ ਅਧਿਆਪਕ ਵਰਿੰਦਰ, ਮਾਸਟਰ ਕ੍ਰਿਸ਼ਨ ਕੁਮਾਰ, ਮੇਲਾ ਕਾਲੀਆ ਅਤੇ ਰਾਜੂ ਮੌੜ ਆਦਿ ਨੇ ਬੋਲਦਿਆਂ ਕਿਹਾ ਕਿ ਕੋਚ ਰਾਮ ਸਿੰਘ ਨਾਮਧਾਰੀ ਨੇ ਹਮੇਸ਼ਾ ਹੀ ਖਿਡਾਰੀਆ ਨੂੰ ਸਮਾਜਿਕ ਕੁਰੀਤੀਆਂ ਤੇ ਨਸ਼ਿਆਂ ਤੋਂ ਦੂਰ ਰਹਿ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਹੈ, ਜਿਸ ਦਾ ਨਤੀਜਾ ਅੱਜ ਸਾਡੇ ਸਭ ਦੇ ਸਾਹਮਣੇ ਹੈ। ਉਹ ਕੋਚ ਰਾਮ ਸਿੰਘ ਨਾਮਧਾਰੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਮੁਬਾਰਕਬਾਦ ਆਖਦੇ ਹਨ। ਅੰਤ ਵਿਚ ਕੋਚ ਰਾਮ ਸਿੰਘ ਨਾਮਧਾਰੀ ਨੇ ਹੌਸਲਾ ਅਫ਼ਜਾਈ ਕਰਨ ਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।