12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਸਿਟੀ ਇੰਚਾਰਜ ਦੀ ਮੁਸਤੈਦੀ ਸਦਕਾ ਚੋਰ ਕਾਬੂ ਦੋ ਐਲ.ਸੀ.ਡੀਜ਼ ਤੇ ਚਾਂਦੀ ਦੇ ਸਿੱਕੇ ਬਰਾਮਦ

ਤਪਾ ਮੰਡੀ, 12 ਸਤੰਬਰ (ਪ੍ਰਵੀਨ ਗਰਗ)-ਇਲਾਕੇ ਅੰਦਰ ਹੋਈਆਂ ਚੋਰੀਆਂ ਨੂੰ ਠੱਲ੍ਹ ਪਾਉਂਦਿਆਂ ਸਿਟੀ ਇੰਚਾਰਜ ਤਪਾ ਕੁਲਵੰਤ ਸਿੰਘ ਦੀ ਮੁਸਤੈਦੀ ਸਦਕਾ ਢਿਲਵਾਂ ਰੋਡ ’ਤੇ ਸਥਿਤ ਗੈਸ ਏਜੰਸੀ ’ਚ ਹੋਈ ਚੋਰੀ ਦਿਨਾਂ ’ਚ ਟਰੇਸ ਕਰ ਕੇ ਚੋਰ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਿਸ ’ਤੇ ਪੁਲਿਸ ਨੇ ਚੋਰ ਵਲੋਂ ਚੋਰੀ ਕੀਤੀਆਂ ਦੋ ਐੱਲ.

Ad Position 21
repet_subhas-goyals [Copy P29]
ਅਜੀਤ ਡੈਸਕ 13-09-2026
ਤਪਾ ਮੰਡੀ, 12 ਸਤੰਬਰ (ਪ੍ਰਵੀਨ ਗਰਗ)-ਇਲਾਕੇ ਅੰਦਰ ਹੋਈਆਂ ਚੋਰੀਆਂ ਨੂੰ ਠੱਲ੍ਹ ਪਾਉਂਦਿਆਂ ਸਿਟੀ ਇੰਚਾਰਜ ਤਪਾ ਕੁਲਵੰਤ ਸਿੰਘ ਦੀ ਮੁਸਤੈਦੀ ਸਦਕਾ ਢਿਲਵਾਂ ਰੋਡ ’ਤੇ ਸਥਿਤ ਗੈਸ ਏਜੰਸੀ ’ਚ ਹੋਈ ਚੋਰੀ ਦਿਨਾਂ ’ਚ ਟਰੇਸ ਕਰ ਕੇ ਚੋਰ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਜਿਸ ’ਤੇ ਪੁਲਿਸ ਨੇ ਚੋਰ ਵਲੋਂ ਚੋਰੀ ਕੀਤੀਆਂ ਦੋ ਐੱਲ.ਸੀ.ਡੀਜ, ਕੁੱਝ ਚਾਂਦੀ ਦੇ ਸਿੱਕੇ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਗੈਸ ਏਜੰਸੀ ਦੇ ਮੈਨੇਜਰ ਰੋਹਿਤ ਬਾਂਸਲ ਪੁੱਤਰ ਮਿੱਠੁਨ ਬਾਂਸਲ ਵਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ 2 ਸਤੰਬਰ ਦੀ ਰਾਤ ਨੂੰ ਚੋਰਾਂ ਨੇ ਗੈਸ ਏਜੰਸੀ ਦੇ ਦਫ਼ਤਰ ਵਿਚ ਦਾਖਲ ਹੋ ਕੇ ਕਾਊਂਟਰ ਦੇ ਗੱਲੇ ਵਿਚੋਂ ਨਕਦੀ ਅਤੇ ਸਿੱਕੇ ਚੋਰੀ ਕਰ ਲਏ ਸਨ। ਇਸ ਤੋਂ ਇਲਾਵਾ ਦਫ਼ਤਰ ਵਿਚ ਰੱਖੇ ਗੋਲਕ ’ਚੋਂ ਵੀ ਨਕਦੀ, ਸਿੱਕੇ ਅਤੇ ਸੀ.ਸੀ.ਟੀ.ਵੀ ਕੈਮਰੇ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਕੈਮਰੇ ਨਾਲ ਜੁੜੀ ਸੈਮਸੰਗ ਕੰਪਨੀ ਦੀ ਐੱਲ.ਸੀ.ਡੀਜ ਵੀ ਚੋਰੀ ਕਰ ਲਈ ਗਈ ਸੀ। ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਵਾਰਦਾਤ ਨੂੰ ਗੋਲਡੀ ਕੁਮਾਰ ਪੁੱਤਰ ਜਗਵਿੰਦਰ ਪਾਲ ਵਾਸੀ ਗੁਰੂ ਗੋਬਿੰਦ ਸਿੰਘ ਨਗਰ, ਢਿਲਵਾਂ ਰੋਡ ਤਪਾ ਨੇ ਅੰਜਾਮ ਦਿੱਤਾ ਹੈ। ਚੌਂਕੀ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ’ਚ ਥਾਣੇਦਾਰ ਸਤਿਗੁਰ ਸਿੰਘ ਦੀ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆਂ ਗੋਲਡੀ ਕੁਮਾਰ ਨੂੰ ਢਿਲਵਾਂ ਰੋਡ ਸਥਿਤ ਗੰਦੇ ਨਾਲੇ ਦੀ ਪਟੜੀ ਤੋਂ ਮੂੰਹ ਬੰਨ੍ਹੇ ਫਿਰ ਰਹੇ ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਉਸ ਕੋਲੋਂ ਚੋਰੀ ਕੀਤੀਆਂ ਦੋ ਐੱਲ.ਸੀ.ਡੀਜ, ਕੁੱਝ ਚਾਂਦੀ ਦੇ ਸਿੱਕੇ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ। ਪੁਲਿਸ ਵਲੋਂ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਅਨੁਸਾਰ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਚੋਰੀ ਦੀਆਂ ਹੋਰ ਵਾਰਦਾਤਾਂ ਸਬੰਧੀ ਵੀ ਜਾਣਕਾਰੀ ਮਿਲਣ ਦੀ ਉਮੀਦ ਹੈ। ਇਸ ਮੌਕੇ ਗੁਰਜੀਤ ਸਿੰਘ, ਗੁਰਮੇਲ ਸਿੰਘ ਆਦਿ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ‘ ਆਪ’ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਸੂਬੇ ’ਚ ਬਿਜਲੀ ਦਾ ਗੰਭੀਰ ਸੰਕਟ- ਨੀਟਾ ਅਗਲੀ ਖ਼ਬਰ ਸਰਾਭਾ ਨਗਰ ਵਿਖੇ ਕੁੱਝ ਮਹੀਨਿਆਂ ’ਚ ਹੀ ਧਸਣ ਲੱਗੀਆਂ ਇੰਟਰਲਾਕ ਟਾਈਲਾਂ, ਕਈ ਗਲੀ ਚੈਂਬਰ ਵੀ ਟੁੱਟੇ
Ad Position 24