14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਸਿਵਲ ਹਸਪਤਾਲ ਵਿਖੇ ਵਿਸ਼ਵ ਸ਼ੂਗਰ ਦਿਵਸ ਮੌਕੇ ਮਰੀਜ਼ਾਂ ਨੂੰ ਕੀਤਾ ਜਾਗਰੂਕ

ਬਰਨਾਲਾ, 14 ਨਵੰਬਰ (ਨਰਿੰਦਰ ਅਰੋੜਾ)-ਵਿਸ਼ਵ ਸ਼ੂਗਰ ਦਿਵਸ ਮੌਕੇ ਬਰਨਾਲਾ ਦੇ ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਜਾਗਰੂਕ ਕਰਦੇ ਹੋਏ ਡਾ: ਦੀਪ ਲੇਖ ਬਾਜਵਾ ਨੇ ਦੱਸਿਆ ਕਿ ਵਿਸ਼ਵ ਸ਼ੂਗਰ ਦਿਵਸ ਦੀ ਸ਼ੁਰੂਆਤ 1991 ’ਚ ਅੰਤਰਰਾਸ਼ਟਰੀ ਡਾਇਬਟੀਜ ਫਾਊਂਡੇਸ਼ਨ ਅਤੇ ਵਿਸ਼ਵ ਸਿਹਤ ਸੰਗਠਨ ਨੇ ਕੀਤੀ ਸੀ। 14 ਨਵੰਬਰ ਦੇ ਦਿਨ ਸਰ ਫਰੈਡਿਰਕ ਬੈਟਿੰਗ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਸ਼ੂਗਰ ਦੇ ਇਲਾਜ ਲਈ ਇਨਸੁਲਿਨ ਦੀ ਖੋਜ ’ਚ ਅਹਿਮ ਭੂਮਿਕਾ ਨਿਭਾਈ ਸੀ।

Ad Position 21
No active advertisement
ਸਿਵਲ ਹਸਪਤਾਲ ਬਰਨਾਲਾ ਵਿਖੇ ਵਿਸ਼ਵ ਸ਼ੂਗਰ ਦਿਵਸ ਮੌਕੇ ਜਾਗਰੂਕ ਕਰਦੇ ਹੋਏ ਡਾ: ਦੀਪ ਲਿਖ ਬਾਜਵਾ। ਤਸਵੀਰ : ਰਿੰਪੀ ਸਟੂਡੀਓ 15-11-2026
ਬਰਨਾਲਾ, 14 ਨਵੰਬਰ (ਨਰਿੰਦਰ ਅਰੋੜਾ)-ਵਿਸ਼ਵ ਸ਼ੂਗਰ ਦਿਵਸ ਮੌਕੇ ਬਰਨਾਲਾ ਦੇ ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਜਾਗਰੂਕ ਕਰਦੇ ਹੋਏ ਡਾ: ਦੀਪ ਲੇਖ ਬਾਜਵਾ ਨੇ ਦੱਸਿਆ ਕਿ ਵਿਸ਼ਵ ਸ਼ੂਗਰ ਦਿਵਸ ਦੀ ਸ਼ੁਰੂਆਤ 1991 ’ਚ ਅੰਤਰਰਾਸ਼ਟਰੀ ਡਾਇਬਟੀਜ ਫਾਊਂਡੇਸ਼ਨ ਅਤੇ ਵਿਸ਼ਵ ਸਿਹਤ ਸੰਗਠਨ ਨੇ ਕੀਤੀ ਸੀ। 14 ਨਵੰਬਰ ਦੇ ਦਿਨ ਸਰ ਫਰੈਡਿਰਕ ਬੈਟਿੰਗ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਸ਼ੂਗਰ ਦੇ ਇਲਾਜ ਲਈ ਇਨਸੁਲਿਨ ਦੀ ਖੋਜ ’ਚ ਅਹਿਮ ਭੂਮਿਕਾ ਨਿਭਾਈ ਸੀ। ਸ਼ੂਗਰ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਟਾਈਪ-1 ਸ਼ੂਗਰ ਦੇ ਲੱਛਣ ਤੁਰੰਤ ਦਿਖਾਈ ਦੇਣ ਲੱਗਦੇ ਹਨ ਜਦਕਿ ਟਾਈਪ-2 ਸ਼ੂਗਰ ਦੇ ਲੱਛਣ ਕਈ ਦਿਨਾਂ ਬਾਅਦ ਨਜ਼ਰ ਆਉਂਦੇ ਹਨ। ਉਨ੍ਹਾਂ ਸ਼ੂਗਰ ਦੇ ਲੱਛਣਾਂ ਬਾਰੇ ਦੱਸਿਆ ਕਿ ਵਾਰ-ਵਾਰ ਪਿਸ਼ਾਬ ਆਉਣਾ, ਮੂੰਹ ਸੁੱਕਣਾ, ਖੁਜਲੀ ਹੋਣਾ, ਥਕਾਵਟ ਹੋਣਾ, ਭਾਰ ਘੱਟ ਹੋਣਾ ਆਦਿ ਕੋਈ ਵੀ ਲੱਛਣ ਹੋਵੇ ਤਾਂ ਤੁਰੰਤ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣਾ ਖਾਣ ਪੀਣ ਸਹੀ ਰੱਖਣਾ ਚਾਹੀਦਾ ਹੈ, ਨੀਂਦ ਘੱਟੋ ਘੱਟ ਅੱਠ ਘੰਟੇ ਜ਼ਰੂਰ ਲੈਣੀ ਚਾਹੀਦੀ ਹੈ।
Ad Position 22
No active advertisement
ਪਿਛਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਹੋਈ ਟੱਕਰ ’ਚ ਤਿੰਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਰੋਜ਼ਵੈਲੀ ਇੰਟਰਨੈਸ਼ਨਲ ਪਬਲਿਕ ਸਕੂਲ ਚੀਮਾ ਵਿਖੇ ‘ਬਾਲ ਦਿਵਸ’ ਮਨਾਇਆ
Ad Position 24