ਮੁਰਹਾ ਪੀ.ਟੀ ਸਕੀਮ ਤਹਿਤ ਕਾਫ਼ ਰੈਲੀ ਕਰਵਾਈ ਗਈ ਅਤੇ ਪਸ਼ੂਆਂ ਦੀ ਨਸਲ ਸੁਧਾਰ ਬਾਰੇ ਕੀਤਾ ਜਾਗਰੂਕ
ਧਨੌਲਾ, 14 ਨਵੰਬਰ (ਜਤਿੰਦਰ ਸਿੰਘ ਧਨੌਲਾ)-ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਡਾ: ਕਰਮਜੀਤ ਸਿੰਘ ਅਤੇ ਡਾ: ਗਗਨ ਬਜਾਜ ਕੋਆਰਡੀਨੇਟਰ ਮੁਰਹਾ ਪੀ. ਟੀ ਪ੍ਰੋਜੈਕਟ ਪੰਜਾਬ ਦੇ ਦਿਸ਼ਾ-ਨਿਰਦੇਸਾ ਅਨੁਸਾਰ ਅਤੇ ਡਾ: ਸੁਖਹਰਮਨਦੀਪ ਸਿੰਘ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਪੀ.
ਧਨੌਲਾ, 14 ਨਵੰਬਰ (ਜਤਿੰਦਰ ਸਿੰਘ ਧਨੌਲਾ)-ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਬਰਨਾਲਾ ਡਾ: ਕਰਮਜੀਤ ਸਿੰਘ ਅਤੇ ਡਾ: ਗਗਨ ਬਜਾਜ ਕੋਆਰਡੀਨੇਟਰ ਮੁਰਹਾ ਪੀ.ਟੀ ਪ੍ਰੋਜੈਕਟ ਪੰਜਾਬ ਦੇ ਦਿਸ਼ਾ-ਨਿਰਦੇਸਾ ਅਨੁਸਾਰ ਅਤੇ ਡਾ: ਸੁਖਹਰਮਨਦੀਪ ਸਿੰਘ ਬਤੌਰ ਜ਼ਿਲ੍ਹਾ ਕੋਆਰਡੀਨੇਟਰ ਪੀ.ਟੀ ਮੁਰਹਾ ਸਕੀਮ ਬਰਨਾਲਾ ਦੀ ਦੇਖ-ਰੇਖ ਹੇਠ ਸਿਵਲ ਪਸ਼ੂ ਹਸਪਤਾਲ ਕੱਟੂ ਵਿਖੇ ਕਾਫ਼ ਰੈਲੀ ਕਰਵਾਈ ਗਈ। ਮੁਕਾਬਲੇ ਵਿਚ ਕੁੱਲ 41 ਸਰਕਾਰੀ ਸੀਮਨ ਤੋਂ ਪੈਂਦਾ ਹੋਈਆਂ ਕੱਟੀਆਂ ਨੂੰ ਲੈ ਕੇ ਪਸ਼ੂ ਪਾਲਕਾਂ ਵੀਰਾਂ ਨੇ ਭਾਗ ਲਿਆ। ਮੁਕਾਬਲੇ ਵਿਚ ਸ: ਸਰਬਜੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਕੱਟੂ ਦੀ ਕੱਟੀ ਨੇ ਪਹਿਲਾ, ਸੁਖਚੈਨ ਸਿੰਘ ਪੁੱਤਰ ਮਹਿੰਦਰ ਸਿੰਘ ਕੱਟੂ ਦੀ ਕੱਟੀ ਨੇ ਦੂਸਰਾ ਅਤੇ ਸੁਖਦੇਵ ਸਿੰਘ ਪੁੱਤਰ ਮਹਿੰਦਰ ਸਿੰਘ ਕੱਟੂ ਦੀ ਕੱਟੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਕਾਫ਼ ਰੈਲੀ ਵਿਚ ਪਹੁੰਚੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਡਾ: ਸੁਖਹਰਮਨਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਨੇ ਪਸ਼ੂਆਂ ਦੀ ਨਸਲ ਸੁਧਾਰ ਬਾਰੇ ਅਤੇ ਪ੍ਰੋਜੈਕਟ ਦੁਆਰਾ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਪਸ਼ੂ ਪਾਲਕਾਂ ਨੂੰ ਜਾਣੂ ਕਰਵਾਇਆ। ਇਸ ਮੌਕੇ ਸੀਨੀਅਰ ਵੈਟਰਨਰੀ ਅਫ਼ਸਰ ਡਾ: ਮੁਹੰਮਦ ਸਲੀਮ ਨੇ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਉਨ੍ਹਾਂ ਦੇ ਰੱਖ ਰੱਖਾਵ ਅਤੇ ਪਸ਼ੂਆਂ ਦੇ ਘਰੇਲੂ ਉਪਚਾਰ ਸਬੰਧੀ ਪਸ਼ੂ ਪਾਲਕਾਂ ਨਾਲ ਗੱਲਬਾਤ ਕੀਤੀ। ਡਾ: ਗਗਨਜੋਤ ਸਿੰਘ ਵੈਟਨਰੀ ਅਫ਼ਸਰ ਬਰਨਾਲਾ, ਡਾ: ਨਿਤੀਸ਼ ਗੋਇਲ ਵੈਟਰਨਰੀ ਅਫ਼ਸਰ ਕੈਰੇ ਅਤੇ ਡਾ: ਅਸ਼ੋਕ ਕਾਂਸਲ ਵੈਟਰਨਰੀ ਅਫ਼ਸਰ ਠੀਕਰੀਵਾਲ ਨਾਲ ਮਿਲ ਕੇ ਬਤੌਰ ਜੱਜ ਅਹਿਮ ਭੂਮਿਕਾ ਨਿਭਾਈ। ਕਾਫ਼ ਰੈਲੀ ਦਾ ਪੂਰਾ ਪ੍ਰਬੰਧ ਡਾ: ਮਲਕੀਤ ਸਿੰਘ ਵੈਟਰਨਰੀ ਅਫ਼ਸਰ ਕੱਟੂ ਨੇ ਕੀਤਾ। ਮੁਰਹਾ ਪੀ.ਟੀ ਸਕੀਮ ਵਲੋਂ ਆਪਣੀਆਂ ਯੋਗ ਸੇਵਾਵਾਂ ਦੇਣ ਬਦਲੇ ਵੈਟਰਨਰੀ ਅਫ਼ਸਰ ਕੱਟੂ ਡਾ: ਮਲਕੀਤ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕਾਫ਼ ਰੈਲੀ ਮੌਕੇ ਪਿੰਡ ਦੇ ਸਰਪੰਚ ਬਲਜੀਤ ਕੌਰ, ਦਰਸ਼ਨ ਸਿੰਘ ਮੈਂਬਰ, ਅਜੀਤ ਸਿੰਘ ਗਿੱਲ, ਅਮਨਦੀਪ ਸਿੰਘ, ਕਾਲਾ ਕੱਟੂ, ਮਨਜੀਤ ਸਿੰਘ ਮਿਲਕ ਰਿਕਾਰਡਰ, ਪਰਮਿੰਦਰ ਸ਼ਰਮਾ ਮਿਲਕ ਰਿਕਾਰਡਰ ਤੋਂ ਇਲਾਵਾ ਪੀ.ਟੀ ਸਟਾਫ਼ ਬਰਨਾਲਾ ਵਲੋਂ ਸੁਪ ਰਵਾਈਜ਼ਰ ਸਤਨਾਮ ਸਿੰਘ, ਮਿਲਕ ਟੈਸਟਰ ਕਮਲਦੀਪ ਸਿੰਘ ਹਾਜ਼ਰ ਰਹੇ।