12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਟੋਲ ਪਲਾਜ਼ਾ ਬਡਬਰ ਵਲੋਂ ਬਣਾਏ ਗਏ ਪਖਾਨੇ ਖਾਨਾ ਪੂਰਤੀ ਤੱਕ ਸੀਮਤ

ਧਨੌਲਾ, 12 ਸਤੰਬਰ (ਜਤਿੰਦਰ ਸਿੰਘ ਧਨੌਲਾ)-ਮੋਟੇ ਟੈਕਸ ਵਸੂਲਣ ਦੇ ਬਾਵਜੂਦ ਬਡਬਰ ਟੋਲ ਪਲਾਜ਼ਾ ਵਲੋਂ ਰਾਹਗੀਰਾਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਖਾਨਾਪੂਰਤੀ ਕਰਨ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ। ਜ਼ਿਕਰਯੋਗ ਹੈ ਕਿ ਟੋਲ ਪਲਾਜ਼ਾ ਨਜ਼ਦੀਕ ਮੁਸਾਫ਼ਰਾਂ ਲਈ ਬਣਾਏ ਗਏ ਬਾਥਰੂਮ ਮਹਿਜ਼ ਇੱਕ ਦਿਖਾਵਾ ਬਣ ਕੇ ਰਹਿ ਗਏ ਹਨ।

Ad Position 21
repet_subhas-goyals [Copy P29]
ਪਖਾਨਿਆਂ ਦੇ ਅੰਦਰਲੀ ਖਸਤਾ ਹਾਲਤ ਅਤੇ ਟੁੱਟੇ ਦਰਵਾਜ਼ਿਆਂ ਦੀ ਮੂੰਹ ਬੋਲਦੀ ਤਸਵੀਰ। ਤਸਵੀਰ : ਜਤਿੰਦਰ ਸਿੰਘ ਧਨੌਲਾ 13-09-2026
ਧਨੌਲਾ, 12 ਸਤੰਬਰ (ਜਤਿੰਦਰ ਸਿੰਘ ਧਨੌਲਾ)-ਮੋਟੇ ਟੈਕਸ ਵਸੂਲਣ ਦੇ ਬਾਵਜੂਦ ਬਡਬਰ ਟੋਲ ਪਲਾਜ਼ਾ ਵਲੋਂ ਰਾਹਗੀਰਾਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਖਾਨਾਪੂਰਤੀ ਕਰਨ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ। ਜ਼ਿਕਰਯੋਗ ਹੈ ਕਿ ਟੋਲ ਪਲਾਜ਼ਾ ਨਜ਼ਦੀਕ ਮੁਸਾਫ਼ਰਾਂ ਲਈ ਬਣਾਏ ਗਏ ਬਾਥਰੂਮ ਮਹਿਜ਼ ਇੱਕ ਦਿਖਾਵਾ ਬਣ ਕੇ ਰਹਿ ਗਏ ਹਨ। ਬਾਥਰੂਮਾਂ ਦੇ ਅੰਦਰ ਜਾ ਕੇ ਦੇਖਿਆ ਨਾ ਇੱਥੇ ਕੋਈ ਪਾਣੀ ਦੀ ਸੁਵਿਧਾ ਹੈ। ਫ਼ਲੱਸ਼ ਸੀਟਾਂ, ਯੂਰੀਨਲ ਸੀਟਾਂ ਟੁੱਟੀਆਂ ਪਈਆਂ ਹਨ। ਹੋਰ ਤਾਂ ਹੋਰ ਪਖਾਨਿਆਂ ਦੇ ਬਾਹਰ ਲਗਾਏ ਗਏ ਗੇਟ ਵੀ ਟੁੱਟੇ ਪਏ ਹਨ। ਅਣਸੁਰੱਖਿਅਤ ਹੋਣ ਕਰ ਕੇ ਮੁਸਾਫ਼ਰ ਇੱਥੇ ਪਹੁੰਚ ਕੇ ਵੀ ਇਨ੍ਹਾਂ ਨੂੰ ਵਰਤ ਨਹੀਂ ਸਕਦੇ ਤੇ ਮਜਬੂਰੀ ਵੱਸ ਵਾਪਸ ਚਲੇ ਜਾਂਦੇ ਹਨ। ਇੱਥੇ ਟੂਟੀਆਂ ਤਾਂ ਲੱਗੀਆਂ ਹਨ ਪਰ ਕਿਸੇ ਵੀ ਟੈਪ ਵਿਚ ਕੋਈ ਪਾਣੀ ਨਹੀਂ ਹੈ। ਹਜ਼ਾਰਾਂ ਦੀ ਗਿਣਤੀ ਵਿਚ ਵਾਹਨ ਰੋਜ਼ਾਨਾ ਇੱਥੋਂ ਦੀ ਗੁਜ਼ਰਦੇ ਹਨ। ਜਿਨ੍ਹਾਂ ਪਾਸੋਂ ਮੋਟੇ ਟੋਲ ਟੈਕਸ ਦੀ ਉਗਰਾਹੀ ਕੀਤੀ ਜਾਂਦੀ ਹੈ। ਪ੍ਰੰਤੂ ਠੇਕੇਦਾਰਾਂ ਵਲੋਂ ਰਾਹਗੀਰਾਂ ਨੂੰ ਰਾਖਵੇਂ ਤੌਰ ’ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਸਿਰਫ਼ ਦਿਖਾਵਾ ਅਤੇ ਖਾਨਾ ਪੂਰਤੀ ਤੱਕ ਸੀਮਤ ਹੋ ਕੇ ਰਹਿ ਗਈਆਂ ਹਨ। ਅਚੰਭਾ ਇਸ ਗੱਲ ਦਾ ਵੀ ਹੈ ਵੀ ਜੋ ਅਧਿਕਾਰੀ ਇਨ੍ਹਾਂ ਸ਼ਰਤਾਂ ਦੀ ਪਾਸਿੰਗ ਕਰਨ ਲਈ ਬਾਰ-ਬਾਰ ਵਿਜ਼ਟ ਕਰਦੇ ਹਨ। ਉਨ੍ਹਾਂ ਦੀਆਂ ਅਜਿਹੀਆਂ ਕੀ ਮਜਬੂਰੀਆਂ ਹਨ ਜਿਹੜੇ ਹਰ ਵਾਰੀ ਇੱਥੋਂ ਦੇ ਪ੍ਰਬੰਧਾਂ ਨੂੰ ਹਰੀ ਝੰਡੀ ਦੇ ਕੇ ਚੱਲਦੇ ਬਣਦੇ ਹਨ। ਚਰਚਾ ਇਹ ਵੀ ਸੁਣੀ ਗਈ ਕਿ ਉੱਪਰ ਤੋਂ ਹੇਠਾਂ ਤੱਕ ਗੁਪਤ ਗੰਢ ਤੁੱਪ ਹੋਣ ਕਰ ਕੇ ਕੋਈ ਸਖ਼ਤ ਐਕਸ਼ਨ ਨਹੀਂ ਲਿਆ ਜਾ ਰਿਹਾ। ਇਲਾਕਾ ਭਰ ਦੇ ਲੋਕਾਂ ਦੀ ਡਿਪਟੀ ਕਮਿਸ਼ਨਰ ਬਰਨਾਲਾ ਪਾਸੋਂ ਪੁਰਜ਼ੋਰ ਮੰਗ ਹੈ ਕਿ ਜਾਂ ਤਾਂ ਇਸ ਟੋਲ ਪਲਾਜ਼ਾ ਨੂੰ ਚੁੱਕ ਕੇ ਲੋਕਾਂ ਤੋਂ ਉਗਰਾਹੇ ਜਾਣ ਵਾਲੇ ਟੈਕਸ ਬੰਦ ਕੀਤੇ ਜਾਣ, ਜਾਂ ਰਾਹਗੀਰਾਂ ਲਈ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਉੱਚ ਪੱਧਰੀ ਪੜਤਾਲ ਕਰਵਾ ਕੇ ਵਰਤੀ ਜਾ ਰਹੀ ਲਾਪਰਵਾਹੀ ਸਬੰਧੀ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸਰਵੋਤਮ ਅਕੈਡਮੀ ਦੇ ਗੁਰਮਤਿ ਮੁਕਾਬਲਿਆਂ ਵਿਚੋਂ ਜੇਤੂ ਵਿਦਿਆਰਥੀ ਕੀਤੇ ਸਨਮਾਨਿਤ ਅਗਲੀ ਖ਼ਬਰ ਕਾਰ ਅਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਦੀ ਮੌਤ
Ad Position 24