11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨਸ਼ਾ ਇੱਕ ਅਜਿਹਾ ਜ਼ਹਿਰ ਹੈ, ਜੋ ਘਰਾਂ ਦੇ ਘਰ ਤਬਾਹ ਕਰ ਦਿੰਦਾ ਹੈ-ਡੀ.ਐਸ.ਪੀ. ਬਰਾੜ

ਤਪਾ ਮੰਡੀ, 11 ਸਤੰਬਰ (ਪ੍ਰਵੀਨ ਗਰਗ)-ਨਸ਼ਾ ਇੱਕ ਅਜਿਹਾ ਜ਼ਹਿਰ ਹੈ, ਜੋ ਘਰਾਂ ਦੇ ਘਰ ਤਬਾਹ ਕਰ ਦਿੰਦਾ ਹੈ ਜਿਸ ਲਈ ਨਸ਼ਿਆਂ ਦਾ ਲੱਕ ਤੋੜਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀ.

Ad Position 21
repet_subhas-goyals [Copy P29]
ਡੀ.ਐਸ.ਪੀ. ਤਪਾ ਜਸਕਰਨ ਸਿੰਘ ਬਰਾੜ ਦੀ ਅਗਵਾਈ ’ਚ ਸੁੰਨਸਾਨ ਥਾਵਾਂ ’ਤੇ ਸਰਚ ਦੌਰਾਨ ਪੁਲਿਸ। ਤਸਵੀਰ : ਪ੍ਰਵੀਨ ਗਰਗ 12-09-2026
ਤਪਾ ਮੰਡੀ, 11 ਸਤੰਬਰ (ਪ੍ਰਵੀਨ ਗਰਗ)-ਨਸ਼ਾ ਇੱਕ ਅਜਿਹਾ ਜ਼ਹਿਰ ਹੈ, ਜੋ ਘਰਾਂ ਦੇ ਘਰ ਤਬਾਹ ਕਰ ਦਿੰਦਾ ਹੈ ਜਿਸ ਲਈ ਨਸ਼ਿਆਂ ਦਾ ਲੱਕ ਤੋੜਨ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀ.ਐਸ.ਪੀ. ਤਪਾ ਜਸਕਰਨ ਸਿੰਘ ਬਰਾੜ ਨੇ ਪੰਜਾਬ ਵਿਚ ਨਸ਼ਿਆਂ ਵਿਰੁੱਧ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਤਪਾ ਸ਼ਹਿਰ ਦੀਆਂ ਅਵਿਕਸਿਤ ਥਾਵਾਂ, ਖ਼ਾਲੀ ਪਲਾਟਾਂ ਵਿਚ ਸਰਚ ਅਭਿਆਨ ਚਲਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਪੁਲਿਸ ਨੇ ਖ਼ਾਲੀ ਪਲਾਟਾਂ, ਸੁੰਨਸਾਨ ਥਾਵਾਂ ਦੀ ਬਾਰੀਕੀ ਨਾਲ ਸਰਚ ਕੀਤੀ, ਜਿੱਥੇ ਨਸ਼ੇੜੀ ਆਮ ਤੌਰ ’ਤੇ ਲੁਕ-ਛਿਪ ਕੇ ਨਸ਼ਾ ਕਰਦੇ ਜਾਂ ਨਸ਼ੇ ਦੀ ਸਪਲਾਈ ਕਰਦੇ ਹਨ। ਪੁਲਿਸ ਵਲੋਂ ਜੇ.ਸੀ.ਬੀ. ਮਸ਼ੀਨ ਨਾਲ ਢਿਲਵਾਂ ਰੋਡ ’ਤੇ ਸਥਿਤ ਇੱਕ ਖ਼ਾਲੀ ਪਏ ਪਲਾਟ ’ਚ ਕਮਰਾ ਵੀ ਢਹਾਇਆ ਗਿਆ। ਡੀ.ਐਸ.ਪੀ. ਬਰਾੜ ਨੇ ਦੱਸਿਆ ਕਿ ਇਹ ਕਾਰਵਾਈ ਪੰਜਾਬ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕੀਤੀ ਜਾ ਰਹੀ ਹੈ, ਜਿਸ ਦਾ ਮੁੱਖ ਉਦੇਸ਼ ਪਿੰਡਾਂ ਤੇ ਸ਼ਹਿਰਾਂ ਦੀਆਂ ਉਨ੍ਹਾਂ ਥਾਵਾਂ ’ਤੇ ਨਜ਼ਰ ਰੱਖਣਾ ਹੈ। ਉਨ੍ਹਾਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ, ਖ਼ਰੀਦਦਾ, ਰੱਖਦਾ ਜਾਂ ਵਰਤਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਤਪਾ ਪੁਲਿਸ ਵਲੋਂ 1 ਜਨਵਰੀ ਤੋਂ ਲੈ ਕੇ ਹੁਣ ਤੱਕ 113 ਮੁਕੱਦਮੇ ਦਰਜ ਕਰ ਕੇ 325 ਦੇ ਕਰੀਬ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ। ਜਿਸ ਤਹਿਤ ਪੁਲਿਸ ਨੇ 8560 ਨਸ਼ੀਲੀਆਂ ਗੋਲੀਆਂ, 1 ਲੱਖ 12 ਹਜ਼ਾਰ ਦੇ ਕਰੀਬ ਕੈਪਸੂਲ, 5 ਕਿੱਲੋ ਭੁੱਕੀ ਅਤੇ ਡੇਢ ਕਿੱਲੋ ਦੇ ਕਰੀਬ ਚਿੱਟਾ ਦੀ ਰਿਕਵਰੀ ਕੀਤੀ ਹੈ। ਇਸ ਮੌਕੇ ਥਾਣਾ ਮੁਖੀ ਤਪਾ ਅਮਰੀਕ ਸਿੰਘ ਗਰੇਵਾਲ, ਥਾਣਾ ਮੁਖੀ ਭਦੌੜ ਹਰਸਿਮਰਨਜੀਤ ਸਿੰਘ, ਥਾਣਾ ਮੁਖੀ ਸ਼ਹਿਣਾ ਰੇਨੂੰ ਪਰੋਚਾ, ਥਾਣਾ ਮੁਖੀ ਗੁਰਮੰਦਰ ਸਿੰਘ ਰੂੜੇਕੇ ਕਲਾਂ ਅਤੇ ਸਿਟੀ ਇੰਚਾਰਜ ਕੁਲਵੰਤ ਸਿੰਘ, ਸਹਾਇਕ ਥਾਣੇਦਾਰ ਮੁਕੇਸ਼ ਕੁਮਾਰ, ਸਹਾਇਕ ਥਾਣੇਦਾਰ ਜਗਪਾਲ ਸਿੰਘ, ਸਹਾਇਕ ਥਾਣੇਦਾਰ ਬੂਟਾ ਸਿੰਘ, ਸਹਾਇਕ ਥਾਣੇਦਾਰ ਸਤਿਗੁਰ ਸਿੰਘ, ਸਹਾਇਕ ਥਾਣੇਦਾਰ ਸਤਨਾਮ ਸਿੰਘ ਰੀਡਰ ਡੀ.ਐਸ.ਪੀ. ਤਪਾ ਤੋਂ ਇਲਾਵਾ ਵੱਡੀ ਗਿਣਤੀ ’ਚ ਪੁਲਿਸ ਮੁਲਾਜ਼ਮ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਹੰਡਿਆਇਆ ਵਿਖੇ ਦੇਸ਼ ਵਿਆਪੀ ਹੜਤਾਲ ਕਾਰਨ ਬੈਂਕਾਂ ਰਹੀਆਂ ਬੰਦ ਅਗਲੀ ਖ਼ਬਰ ਬੈਂਕ ਕਰਮਚਾਰੀਆਂ ਨੇ 5-ਦਿਨਾਂ ਬੈਂਕਿੰਗ ਅਤੇ ਪੀ.ਐਲ.ਆਈ. ਦੀ ਮੰਗ ਨੂੰ ਲੈ ਕੇ ਕੀਤੀ ਹੜਤਾਲ
Ad Position 24