ਡਾ: ਅੰਬੇਡਕਰ ਮੈਡੀਕਲ ਏਡ ਸਕੀਮ ਤਹਿਤ ਐਸ.ਸੀ./ਐਸ.ਟੀ. ਸ਼੍ਰੇਣੀਆਂ ਦੇ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਮੈਡੀਕਲ ਸਹਾਇਤਾ
-ਸਾਲਾਨਾ ਪੰਜ ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰ ਲੈ ਸਕਦੇ ਹਨ ਸਕੀਮ ਦਾ ਲਾਭ
ਬਰਨਾਲਾ, 11 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਅਧੀਨ ਡਾ: ਅੰਬੇਡਕਰ ਫਾਊਂਡੇਸ਼ਨ ਵਲੋਂ ਡਾ: ਅੰਬੇਡਕਰ ਮੈਡੀਕਲ ਏਡ ਸਕੀਮ ਤਹਿਤ ਅਨੁਸੂਚਿਤ ਜਾਤੀਆਂ (ਐਸ. ਸੀ.)
ਬਰਨਾਲਾ, 11 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਅਧੀਨ ਡਾ: ਅੰਬੇਡਕਰ ਫਾਊਂਡੇਸ਼ਨ ਵਲੋਂ ਡਾ: ਅੰਬੇਡਕਰ ਮੈਡੀਕਲ ਏਡ ਸਕੀਮ ਤਹਿਤ ਅਨੁਸੂਚਿਤ ਜਾਤੀਆਂ (ਐਸ.ਸੀ.) ਅਤੇ ਅਨੁਸੂਚਿਤ ਕਬੀਲੇ (ਐਸ.ਟੀ.) ਭਾਈਚਾਰੇ ਦੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਨੂੰ ਆਰਥਿਕ/ਮੈਡੀਕਲ ਸਹਾਇਤਾ ਦਿੱਤੀ ਜਾਂਦੀ ਹੈ ਤਾਂ ਜੋ ਗ਼ਰੀਬ ਪਰਿਵਾਰ ਨਾਲ ਸਬੰਧਿਤ ਵਿਅਕਤੀ ਇਲਾਜ ਤੋਂ ਵਾਂਝਾ ਨਾ ਰਹੇ। ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਕੀਮ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਭਾਈਚਾਰਿਆਂ ਨਾਲ ਸਬੰਧਿਤ ਮਰੀਜ਼ਾਂ ਲਈ ਹੈ ਜੋ ਕਿ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ, ਜਿਨ੍ਹਾਂ ਵਿਚ ਅੰਗਾਂ ਦੇ ਟਰਾਂਸਪਲਾਂਟ, ਰੀੜ੍ਹ ਦੀ ਹੱਡੀ ਦੀ ਸਰਜਰੀ, ਗੁਰਦੇ, ਕੈਂਸਰ ਅਤੇ ਦਿਮਾਗ਼ ਨਾਲ ਸਬੰਧਿਤ ਬਿਮਾਰੀਆਂ ਆਦਿ ਸ਼ਾਮਿਲ ਹਨ ਅਤੇ ਜਿਨ੍ਹਾਂ ਦੀ ਸਾਲਾਨਾ ਪਰਿਵਾਰਕ ਆਮਦਨ 5,00,000/- (ਪੰਜ ਲੱਖ ਰੁਪਏ) ਤੋਂ ਘੱਟ ਹੈ। ਇਸ ਸਕੀਮ ਤਹਿਤ ਦਿਲ ਦੀ ਸਰਜਰੀ ਲਈ ਵੱਧ ਤੋਂ ਵੱਧ 1.50 ਲੱਖ ਰੁਪਏ, ਗੁਰਦੇ ਦੀ ਸਰਜਰੀ/ਡਾਇਲੈਸਿਸ ਲਈ 3.50 ਲੱਖ ਰੁਪਏ, ਕੈਂਸਰ, ਸਰਜਰੀ, ਕੀਮੋਥੈਰੇਪੀ, ਰੇਡੀਓਥੈਰੇਪੀ ਲਈ 2.50 ਲੱਖ ਰੁਪਏ, ਦਿਮਾਗ਼ ਦੀ ਸਰਜਰੀ ਲਈ 2.00 ਲੱਖ ਰੁਪਏ, ਗੁਰਦਾ ਜਾਂ ਅੰਗ ਟਰਾਂਸਪਲਾਂਟ ਲਈ 3.50 ਲੱਖ ਰੁਪਏ, ਰੀੜ੍ਹ ਦੀ ਹੱਡੀ ਦੀ ਸਰਜਰੀ ਲਈ 1.50 ਲੱਖ ਰੁਪਏ ਅਤੇ ਹੋਰ ਜੀਵਨ ਨੂੰ ਖ਼ਤਰੇ ਵਿਚ ਪਾਉਣ ਵਾਲੀਆਂ ਬਿਮਾਰੀਆਂ ਲਈ 2.00 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਦੀ ਸੀਮਾ ਨਿਰਧਾਰਿਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮੈਡੀਕਲ ਏਡ ਸਕੀਮ ਨੂੰ ਹੋਰ ਲੋਕ ਭਲਾਈ ਲਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਾਲ 2026 ਵਿਚ ਵਿਆਪਕ ਤੌਰ ’ਤੇ ਸੋਧਿਆ ਗਿਆ ਹੈ। ਇਨ੍ਹਾਂ ਸੋਧਾਂ ਵਿਚ ਯੋਗਤਾ ਦੇ ਮਾਪਦੰਡਾਂ ਅਤੇ ਸੂਚੀਬੱਧ ਹਸਪਤਾਲਾਂ ਦੀ ਗਿਣਤੀ ਅਤੇ ਦਾਇਰੇ ਦਾ ਵਿਸਥਾਰ ਕੀਤਾ ਗਿਆ ਹੈ। ਯੋਗ ਉਮੀਦਵਾਰ ਡਾਕ ਰਾਹੀਂ ਮੈਡੀਕਲ ਸਹਾਇਤਾ ਲਈ ਅਰਜ਼ੀ ਦੇ ਸਕਦੇ ਹਨ।