12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਬੱਸ ਬਾਡੀ ਵਰਕਸ਼ਾਪ ਦੇ ਮੁਲਾਜ਼ਮ ਨੇ ਲੈਣ-ਦੇਣ ਦੇ ਮਾਮਲੇ ’ਚ ਰਾਤ ਸਮੇਂ ਵਰਕਸ਼ਾਪ ਅੰਦਰ ਕੀਤੀ ਭੰਨਤੋੜ

ਭਦੌੜ, 11 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬੀਤੀ ਰਾਤ ਭਦੌੜ ਵਿਖੇ ਇਕ ਵਰਕਸ਼ਾਪ ਦੇ ਮੁਲਾਜ਼ਮ ਦੁਆਰਾ ਵਰਕਸ਼ਾਪ ਅੰਦਰ ਦਾਖ਼ਲ ਹੋ ਕੇ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਜਿਸ ਸਬੰਧੀ ਭਦੌੜ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਇੱਥੋਂ ਦੀ ਬਰਨਾਲਾ ਰੋਡ ਉਪਰ ਸਥਿਤ ਉਕਾਂਰ ਮੋਟਰਜ਼ ਵਰਕਸ਼ਾਪ ਦੇ ਮਾਲਕ ਕਰਮਜੀਤ ਸਿੰਘ ਭਦੌੜ ਅਤੇ ਬਲਰਾਜ ਸਿੰਘ ਗਿੱਲ ਮਾਣੂੰਕੇ ਦੱਸਿਆ ਕਿ ਰਾਤ ਤਕਰੀਬਨ 9 ਵਜੇ ਦੇ ਕਰੀਬ ਸਾਡੀ ਵਰਕਸ਼ਾਪ ਦਾ ਹੀ ਪੁਰਾਣਾ ਮੁਲਾਜ਼ਮ ਵਰਕਸ਼ਾਪ ਕੋਲ ਆਇਆ ਤੇ ਚੌਕੀਦਾਰ ਤੋਂ ਦਰਵਾਜ਼ਾ ਖੁਲ੍ਹਵਾ ਕੇ ਅੰਦਰ ਆਇਆ ਤੇ ਅਚਾਨਕ ਹੀ ਸਮਾਨ ਦੀ ਤੋੜ-ਭੰਨ ਕਰਨ ਲੱਗ ਪਿਆ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਭਦੌੜ, 11 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਬੀਤੀ ਰਾਤ ਭਦੌੜ ਵਿਖੇ ਇਕ ਵਰਕਸ਼ਾਪ ਦੇ ਮੁਲਾਜ਼ਮ ਦੁਆਰਾ ਵਰਕਸ਼ਾਪ ਅੰਦਰ ਦਾਖ਼ਲ ਹੋ ਕੇ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਜਿਸ ਸਬੰਧੀ ਭਦੌੜ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਇੱਥੋਂ ਦੀ ਬਰਨਾਲਾ ਰੋਡ ਉਪਰ ਸਥਿਤ ਉਕਾਂਰ ਮੋਟਰਜ਼ ਵਰਕਸ਼ਾਪ ਦੇ ਮਾਲਕ ਕਰਮਜੀਤ ਸਿੰਘ ਭਦੌੜ ਅਤੇ ਬਲਰਾਜ ਸਿੰਘ ਗਿੱਲ ਮਾਣੂੰਕੇ ਦੱਸਿਆ ਕਿ ਰਾਤ ਤਕਰੀਬਨ 9 ਵਜੇ ਦੇ ਕਰੀਬ ਸਾਡੀ ਵਰਕਸ਼ਾਪ ਦਾ ਹੀ ਪੁਰਾਣਾ ਮੁਲਾਜ਼ਮ ਵਰਕਸ਼ਾਪ ਕੋਲ ਆਇਆ ਤੇ ਚੌਕੀਦਾਰ ਤੋਂ ਦਰਵਾਜ਼ਾ ਖੁਲ੍ਹਵਾ ਕੇ ਅੰਦਰ ਆਇਆ ਤੇ ਅਚਾਨਕ ਹੀ ਸਮਾਨ ਦੀ ਤੋੜ-ਭੰਨ ਕਰਨ ਲੱਗ ਪਿਆ। ਉਕਾਂਰ ਮੋਟਰਜ਼ ਦੇ ਮਾਲਕਾਂ ਨੇ ਦੱਸਿਆ ਕਿ ਉਕਤ ਵਿਅਕਤੀ ਸਾਡਾ ਪੁਰਾਣਾ ਮੁਲਾਜ਼ਮ ਹੈ ਜੋ ਕੰਮ ਕੰਮ ਪ੍ਰਤੀ ਜ਼ਿੰਮੇਵਾਰ ਵਿਅਕਤੀ ਨਹੀਂ ਸੀ ਜਿਸ ਨਾਲ ਸਾਡਾ ਕੁੱਝ ਪੈਸਿਆਂ ਦਾ ਲੈਣ ਦੇਣ ਹੈ ਤੇ ਜਿਸ ਕਾਰਨ ਉਸ ਨੇ ਮੋਬਾਈਲ ’ਤੇ ਧਮਕੀ ਭਰਿਆ ਜਾਨੋਂ ਮਾਰਨ ਦਾ ਮੈਸੇਜ ਵੀ ਭੇਜਿਆ ਤੇ ਵਰਕਸ਼ਾਪ ਅੰਦਰ ਖੜ੍ਹੀ ਬੱਸ ਦਾ ਸ਼ੀਸ਼ਾ ਤੇ ਹੋਰ ਬਾਕੀ ਪਏ ਸ਼ੀਸ਼ਿਆਂ ਤੋਂ ਇਲਾਵਾ ਦਫ਼ਤਰ ਤੇ ਬਾਹਰੀ ਗੇਟ ਦੀ ਵੀ ਭੰਨਤੋੜ ਕੀਤੀ ਤੇ ਫ਼ਰਾਰ ਹੋ ਗਿਆ। ਉਸ ਦੀ ਇਸ ਹਰਕਤ ਨਾਲ ਸਾਡਾ ਲੱਖ ਰੁਪਏ ਤੋਂ ਉਪਰ ਦਾ ਆਰਥਿਕ ਨੁਕਸਾਨ ਹੋਇਆ ਹੈ। ਜਿਸ ਸਬੰਧੀ ਅਸੀਂ ਥਾਣਾ ਭਦੌੜ ਵਿਖੇ ਲਿਖਤੀ ਸ਼ਿਕਾਇਤ ਵੀ ਦਰਜ਼ ਕਰਵਾ ਚੁੱਕੇ ਹਾਂ ਤੇ ਪੁਲਿਸ ਵਲੋਂ ਮੌਕਾ ਵੀ ਦੇਖਿਆ ਗਿਆ ਹੈ। ਇਸ ਸਬੰਧੀ ਜਦੋਂ ਥਾਣਾ ਮੁਖੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਪੀ.ਆਰ.ਟੀ.ਸੀ. ਵਰਕਰ ਯੂਨੀਅਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਜ਼ਿਲ੍ਹਾ ਵੈਦ ਮੰਡਲ ਬਰਨਾਲਾ ਦੀ ਮੀਟਿੰਗ ਭਲਕੇ
Ad Position 24