12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਏਸ਼ੀਆ ਦੀ ਸਭ ਤੋਂ ਵੱਡੀ ਪਸ਼ੂ ਮੰਡੀ ਵਜੋਂ ਜਾਣੀ ਜਾਂਦੀ ਧਨੌਲਾ ਮੰਡੀ ਨੇ ਨਰਕ ਦਾ ਰੂਪ ਧਾਰਿਆ ਉੱਚ ਪੱਧਰੀ ਪੜਤਾਲ ਕਰਵਾ ਕੇ ਦਾਰਸ਼ਨਿਕ ਬਣਾਉਣ ਦੀ ਮੰਗ

ਧਨੌਲਾ, 11 ਸਤੰਬਰ (ਜਤਿੰਦਰ ਸਿੰਘ ਧਨੌਲਾ)-ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਧਨੌਲਾ ਪਸ਼ੂ ਮੰਡੀ ਵਪਾਰੀਆਂ ਅਤੇ ਪਸ਼ੂ ਪਾਲਕਾਂ ਨੂੰ ਢੁਕਵੀਂ ਸੁਵਿਧਾ ਉਪਲਬਧ ਨਾ ਕਰਾਉਣ ਕਰ ਕੇ ਨਰਕ ਦਾ ਰੂਪ ਧਾਰ ਕੇ ਰਹਿ ਗਈ ਹੈ। ਮੰਡੀ ਅੰਦਰ ਵੱਡੇ-ਵੱਡੇ ਗਾਜਰ ਬੂਟੀ ਤੇ ਖੱਬਲ ਦੇ ਝੁੰਡ ਅਜਿਹੀ ਤਸਵੀਰ ਪੇਸ਼ ਕਰਦੇ ਦਿਖਾਈ ਦੇ ਰਹੇ ਹਨ ਕਿ ਇੱਥੋਂ ਟੈਕਸਾਂ ਦੇ ਰੂਪ ਵਿਚ ਮੋਟੀ ਉਗਰਾਹੀ ਕਰਨ ਵਾਲੇ ਲੋਕ ਆਪਣੀਆਂ ਤਜੌਰੀਆਂ ਭਰ ਕੇ ਚੱਲਦੇ ਬਣਦੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਧਨੌਲਾ, 11 ਸਤੰਬਰ (ਜਤਿੰਦਰ ਸਿੰਘ ਧਨੌਲਾ)-ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਧਨੌਲਾ ਪਸ਼ੂ ਮੰਡੀ ਵਪਾਰੀਆਂ ਅਤੇ ਪਸ਼ੂ ਪਾਲਕਾਂ ਨੂੰ ਢੁਕਵੀਂ ਸੁਵਿਧਾ ਉਪਲਬਧ ਨਾ ਕਰਾਉਣ ਕਰ ਕੇ ਨਰਕ ਦਾ ਰੂਪ ਧਾਰ ਕੇ ਰਹਿ ਗਈ ਹੈ। ਮੰਡੀ ਅੰਦਰ ਵੱਡੇ-ਵੱਡੇ ਗਾਜਰ ਬੂਟੀ ਤੇ ਖੱਬਲ ਦੇ ਝੁੰਡ ਅਜਿਹੀ ਤਸਵੀਰ ਪੇਸ਼ ਕਰਦੇ ਦਿਖਾਈ ਦੇ ਰਹੇ ਹਨ ਕਿ ਇੱਥੋਂ ਟੈਕਸਾਂ ਦੇ ਰੂਪ ਵਿਚ ਮੋਟੀ ਉਗਰਾਹੀ ਕਰਨ ਵਾਲੇ ਲੋਕ ਆਪਣੀਆਂ ਤਜੌਰੀਆਂ ਭਰ ਕੇ ਚੱਲਦੇ ਬਣਦੇ ਹਨ। ਜਦ ਕਿ ਮੰਡੀ ਅੰਦਰ ਹਮੇਸ਼ਾ ਸਾੜ ਫੈਲਿਆ ਰਹਿੰਦਾ ਹੈ। ਮੰਡੀ ਅੰਦਰ ਥਾਂ-ਥਾਂ ਗੰਦੇ ਪਾਣੀ ਦੇ ਟੋਏ ਸੜ੍ਹਾਂਦ ਫੈਲਾਉਂਦੇ ਦਿਖਾਈ ਦਿੰਦੇ ਹਨ। ਡੰਗਰਾਂ ਦੇ ਪੀਣ ਲਈ ਇੱਕ ਵੀ ਸਾਫ਼ ਪਾਣੀ ਦਾ ਪ੍ਰਬੰਧ ਨਹੀਂ। ਖੇਲਾਂ ਵਿਚ ਵੱਡੀ-ਵੱਡੀ ਜਿਲਬ ਲੱਗੀ ਪਈ ਹੈ ਅਤੇ ਗੰਦਗੀ ਨਾਲ ਭਰੀਆਂ ਪਈਆਂ ਹਨ। ਤਕਰੀਬਨ 10 ਏਕੜ ਤੋਂ ਉੱਪਰ ਰਕਬੇ ਵਿਚ ਫੈਲੀ ਮੰਡੀ ਅੰਦਰ ਗੰਦਗੀ ਦੇ ਢੇਰ ਲੱਗੇ ਪਏ ਹਨ। ਸਥਿਤੀ ਇਸ ਕਦਰ ਨਾਜ਼ੁਕ ਬਣੀ ਹੋਈ ਹੈ ਕਿ ਇੱਥੇ ਕਿਸ ਸਮੇਂ ਕਿਸੇ ਸਮੇਂ ਵੀ ਮਹਾਂਮਾਰੀ ਫੈਲ ਸਕਦੀ ਹੈ। ਡਿਪਟੀ ਕਮਿਸ਼ਨਰ ਬਰਨਾਲਾ ਪਾਸੋਂ ਇਲਾਕਾ ਨਿਵਾਸੀਆਂ ਦੀ ਪੁਰਜ਼ੋਰ ਮੰਗ ਹੈ ਕਿ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਇਸ ਮੰਡੀ ਦੇ ਪ੍ਰਬੰਧਾਂ ਦੀ ਖ਼ੁਦ ਸਮਾਂ ਕੱਢ ਕੇ ਪੜਤਾਲ ਕੀਤੀ ਜਾਵੇ ਤੇ ਇਸ ਮੰਡੀ ਨੂੰ ਦਾਰਸ਼ਨਿਕ ਮੰਡੀ ਵਜੋਂ ਵਿਕਸਿਤ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਵੈਦ ਮੰਡਲ ਬਰਨਾਲਾ ਦੀ ਮੀਟਿੰਗ ਭਲਕੇ ਅਗਲੀ ਖ਼ਬਰ ਭਾਕਿਯੂ ਏਕਤਾ ਉਗਰਾਹਾਂ ਵਲੋਂ ਪੰਜਾਬ ਦੇ ਚਾਰ ਮੰਤਰੀਆਂ ਦੇ ਘਰਾਂ ਦਾ ਘਿਰਾਓ ਅੱਜ
Ad Position 24