12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਆਰੀਆਭੱਟਾ ਕਾਲਜ ਵਿਖੇ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ

ਬਰਨਾਲਾ, 11 ਸਤੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਵਿਖੇ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਚੇਅਰਮੈਨ ਡਾ: ਰਾਕੇਸ਼ ਗੁਪਤਾ, ਡਾਇਰੈਕਟਰ ਡਾ: ਅਜੈ ਮਿੱਤਲ ਨੇ ਕਿਹਾ ਕਿ ਅੰਤਰਰਾਸ਼ਟਰੀ ਸਾਖਰਤਾ ਦਿਵਸ ਸਾਖਰਤਾ ਦੀ ਪਰਿਵਰਤਨਸ਼ੀਲ ਸ਼ਕਤੀ ਅਤੇ ਵਿਅਕਤੀਆਂ, ਭਾਈਚਾਰਿਆਂ ਅਤੇ ਸਮਾਜ ਦੇ ਵਿਕਾਸ ਵਿਚ ਇਸ ਦੇ ਯੋਗਦਾਨ ਬਾਰੇ ਵਿਚਾਰ ਕਰਨ ਦਾ ਇਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਬਰਨਾਲਾ, 11 ਸਤੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਕਾਲਜ ਬਰਨਾਲਾ ਵਿਖੇ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਗਿਆ। ਇਸ ਮੌਕੇ ਸੰਸਥਾ ਚੇਅਰਮੈਨ ਡਾ: ਰਾਕੇਸ਼ ਗੁਪਤਾ, ਡਾਇਰੈਕਟਰ ਡਾ: ਅਜੈ ਮਿੱਤਲ ਨੇ ਕਿਹਾ ਕਿ ਅੰਤਰਰਾਸ਼ਟਰੀ ਸਾਖਰਤਾ ਦਿਵਸ ਸਾਖਰਤਾ ਦੀ ਪਰਿਵਰਤਨਸ਼ੀਲ ਸ਼ਕਤੀ ਅਤੇ ਵਿਅਕਤੀਆਂ, ਭਾਈਚਾਰਿਆਂ ਅਤੇ ਸਮਾਜ ਦੇ ਵਿਕਾਸ ਵਿਚ ਇਸ ਦੇ ਯੋਗਦਾਨ ਬਾਰੇ ਵਿਚਾਰ ਕਰਨ ਦਾ ਇਕ ਮਹੱਤਵਪੂਰਨ ਮੌਕਾ ਪ੍ਰਦਾਨ ਕਰਦਾ ਹੈ। ਸਾਖਰਤਾ ਸਿਰਫ਼ ਪੜ੍ਹਨ ਅਤੇ ਲਿਖਣ ਦੀ ਯੋਗਤਾ ਹੀ ਨਹੀਂ ਹੈ, ਸਗੋਂ ਜਾਣਕਾਰੀ ਨੂੰ ਸਮਝਣ, ਪ੍ਰਭਾਵਸ਼ਾਲੀ ਢੰਗ ਨਾਲ ਸੰਚਾਰ ਕਰਨ, ਆਲੋਚਨਾਤਮਿਕ ਸੋਚ ਵਿਕਸਿਤ ਕਰਨ, ਗਿਆਨ ਪ੍ਰਾਪਤ ਕਰਨ, ਸੂਝ-ਬੂਝ ਨਾਲ ਫ਼ੈਸਲੇ ਲੈਣ ਅਤੇ ਸਮਾਜ ਵਿਚ ਜ਼ਿੰਮੇਵਾਰੀ ਨਾਲ ਭਾਗ ਲੈਣ ਦੀ ਯੋਗਤਾ ਵੀ ਹੈ। ਇਸ ਮੌਕੇ ’ਤੇ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਡਾ: ਭਵੇਤ ਗਰਗ, ਡਾ: ਜਸ਼ਨ ਜੋਤ, ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਰਾਜੀਵ ਮੰਗਲਾ, ਵਿੱਕੀ ਸਿੰਗਲਾ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ, ਅਸ਼ਵਨੀ ਕੁਮਾਰ, ਭਾਵੁਕਤਾ ਸ਼ਰਮਾ, ਡਿੰਪੀ ਕੌਰ, ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਕੂਲ ਦੀ ਨਵੀਂ ਇਮਾਰਤ ਬਣਨ ਨਾਲ ਇਲਾਕੇ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਅਤੇ ਬਿਹਤਰ ਸਹੂਲਤਾਂ ਮਿਲਣਗੀਆਂ-ਤਰਲੋਚਨ ਬਾਂਸਲ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਬਰਨਾਲਾ ਤੋਂ ਖਾਟੂ ਸ਼ਿਆਮ ਅਤੇ ਸਾਲਾਸਰ ਲਈ ਬੱਸ ਨੂੰ ਐਮ.ਪੀ. ਮੀਤ ਹੇਅਰ ਨੇ ਕੀਤਾ ਰਵਾਨਾ
Ad Position 24