09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬਰਨਾਲਾ ਵਿਚ ਵਿਕਾਸ ਕਾਰਜਾਂ ਦੇ ਨਾਂਅ ’ਤੇ ਵੱਡੀ ਘਪਲੇਬਾਜ਼ੀ ਆ ਰਹੀ ਸਾਹਮਣੇ

ਬਰਨਾਲਾ, 8 ਸਤੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਨਗਰ ਨਿਗਮ ਬਰਨਾਲਾ ਵਲੋਂ ਸ਼ਹਿਰ ਦੇ ਵਿਕਾਸ ਦੇ ਨਾਮ ’ਤੇ ਕਰਵਾਏ ਜਾ ਰਹੇ ਕੰਮਾਂ ’ਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਅਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਸੇਖਾ ਰੋਡ ’ਤੇ ਸਥਿਤ ਗਲੀ ਨੰਬਰ 5 ਦੀ ਇਕ ਸਬ-ਗਲੀ ਵਿਚੋਂ ਬਿਲਕੁਲ ਵਧੀਆ ਹਾਲਤ ’ਚ ਲੱਗੀਆਂ ਇੰਟਰਲਾਕ ਟਾਈਲਾਂ ਨੂੰ ਬਿਨਾਂ ਕਿਸੇ ਠੋਸ ਵਜ੍ਹਾ ਦੇ ਪੁੱਟਿਆ ਜਾ ਰਿਹਾ ਹੈ, ਜਿਸ ਨਾਲ ਨਗਰ ਨਿਗਮ ਬਰਨਾਲਾ ਦੇ ਪ੍ਰਬੰਧਕਾਂ ਅਤੇ ਅਧਿਕਾਰੀਆਂ ਉੱਪਰ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਬਰਨਾਲਾ, 8 ਸਤੰਬਰ (ਗੁਰਪ੍ਰੀਤ ਸਿੰਘ ਲਾਡੀ, ਰਾਜ ਪਨੇਸਰ)- ਨਗਰ ਨਿਗਮ ਬਰਨਾਲਾ ਵਲੋਂ ਸ਼ਹਿਰ ਦੇ ਵਿਕਾਸ ਦੇ ਨਾਮ ’ਤੇ ਕਰਵਾਏ ਜਾ ਰਹੇ ਕੰਮਾਂ ’ਚ ਵੱਡੇ ਪੱਧਰ ’ਤੇ ਘਪਲੇਬਾਜ਼ੀ ਅਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਸੇਖਾ ਰੋਡ ’ਤੇ ਸਥਿਤ ਗਲੀ ਨੰਬਰ 5 ਦੀ ਇਕ ਸਬ-ਗਲੀ ਵਿਚੋਂ ਬਿਲਕੁਲ ਵਧੀਆ ਹਾਲਤ ’ਚ ਲੱਗੀਆਂ ਇੰਟਰਲਾਕ ਟਾਈਲਾਂ ਨੂੰ ਬਿਨਾਂ ਕਿਸੇ ਠੋਸ ਵਜ੍ਹਾ ਦੇ ਪੁੱਟਿਆ ਜਾ ਰਿਹਾ ਹੈ, ਜਿਸ ਨਾਲ ਨਗਰ ਨਿਗਮ ਬਰਨਾਲਾ ਦੇ ਪ੍ਰਬੰਧਕਾਂ ਅਤੇ ਅਧਿਕਾਰੀਆਂ ਉੱਪਰ ਵੱਡੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਗਲੀ ਕੁੱਝ ਸਾਲ ਪਹਿਲਾਂ ਹੀ ਤਿਆਰ ਕੀਤੀ ਗਈ ਸੀ ਅਤੇ ਇਸ ਵਿਚ 80 ਐਮ.ਐਮ. ਦੀਆਂ ਇੰਟਰਲਾਕ ਟਾਈਲਾਂ ਲੱਗੀਆਂ ਹੋਈਆਂ ਹਨ, ਜੋ ਕਿ ਹਾਲੇ ਵੀ ਬਿਲਕੁਲ ਵਧੀਆ ਅਤੇ ਵਰਤੋਂ ਯੋਗ ਹਾਲਤ ਵਿਚ ਹਨ। ਪਰ ਅਚਾਨਕ ਇਨ੍ਹਾਂ ਟਾਈਲਾਂ ਨੂੰ ਪੁੱਟ ਕੇ ਟਰਾਲੀਆਂ ਵਿਚ ਭਰਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਟਾਈਲਾਂ ਨੂੰ ਕਿਸ ਦੇ ਆਦੇਸ਼ ’ਤੇ ਪੁੱਟਿਆ ਜਾ ਰਿਹਾ ਹੈ, ਇਸ ਬਾਰੇ ਨਾ ਤਾਂ ਕੰ ਮ ਕਰ ਰਹੇ ਮਜ਼ਦੂਰਾਂ/ਟਰਾਲੀ ਚਾਲਕਾਂ ਕੋਲ ਕੋਈ ਜਵਾਬ ਹੈ ਅਤੇ ਨਾ ਹੀ ਨਗਰ ਨਿਗਮ ਦੇ ਕਿਸੇ ਜ਼ਿੰਮੇਵਾਰ ਅਧਿਕਾਰੀ ਕੋਲ। ਨਿਯਮਾਂ ਮੁਤਾਬਕ ਜਦੋਂ ਵੀ ਕਿਸੇ ਸਰਕਾਰੀ ਗਲੀ ’ਚੋਂ ਪੁਰਾਣੀਆਂ ਟਾਈਲਾਂ ਪੁੱਟੀਆਂ ਜਾਂਦੀਆਂ ਹਨ ਤਾਂ ਮੌਕੇ ’ਤੇ ਨਗਰ ਨਿਗਮ ਦਾ ਕੋਈ ਅਧਿਕਾਰੀ ਜਾਂ ਕਰਮਚਾਰੀ ਮੌਜੂਦ ਹੋਣਾ ਲਾਜ਼ਮੀ ਹੁੰਦਾ ਹੈ, ਪਰ ਇੱਥੇ ਕੋਈ ਵੀ ਪ੍ਰਸ਼ਾਸਨਿਕ ਨੁਮਾਇੰਦਾ ਮੌਜੂਦ ਨਹੀਂ ਸੀ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਗਲੀ ’ਚੋਂ ਪੁੱਟੀਆਂ ਜਾ ਰਹੀਆਂ ਵਧੀਆ ਹਾਲਤ ਦੀਆਂ ਟਾਈਲਾਂ ਨੂੰ ਟਰਾਲੀਆਂ ’ਚ ਲੱਦ ਕੇ ਕਿਸੇ ਨਿੱਜੀ ਵਿਅਕਤੀ ਦੇ ਖ਼ਾਲੀ ਪਲਾਟ ਵਿਚ ਰੱਖਿਆ ਜਾ ਰਿਹਾ ਹੈ ਅਤੇ ਇਨ੍ਹਾਂ ਸਰਕਾਰੀ ਟਾਈਲਾਂ ਨੂੰ ਅੱਗੇ ਪ੍ਰਾਈਵੇਟ ਤੌਰ ’ਤੇ ਵੇਚ ਕੇ ਕਮਾਈ ਕੀਤੀ ਜਾ ਰਹੀ ਹੈ। ਸਰਕਾਰੀ ਪ੍ਰਾਪਰਟੀ ਦੀ ਇਸ ਤਰ੍ਹਾਂ ਸ਼ਰੇਆਮ ਲੁੱਟ ਅਤੇ ਖੁਰਦ-ਬੁਰਦ ਕਰਨਾ ਸਿੱਧੇ ਤੌਰ ’ਤੇ ਵਿਭਾ ਗੀ ਅਧਿਕਾਰੀਆਂ ਦੀ ਮਿਲੀਭੁਗਤ ਵੱਲ ਇਸ਼ਾਰਾ ਕਰਦਾ ਹੈ। ਇਸ ਸਬੰਧੀ ਜਦੋਂ ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਦੂਜੇ ਪਾਸੇ ਨਗਰ ਨਿਗਮ ਦੇ ਜੇ.ਈ. ਨਿਖਿਲ ਕੌਸ਼ਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਗਲੀ ਨੂੰ ਪੁੱਟਣ ਜਾਂ ਨਵੀਂ ਬਣਾਉਣ ਸਬੰਧੀ ਨਗਰ ਨਿਗਮ ਕੋਲ ਕੋਈ ਐਸਟੀਮੇਟ ਪਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਠੇਕੇਦਾਰ ਜਾਂ ਪ੍ਰਾਈਵੇਟ ਵਿਅਕਤੀ ਗੈਰ-ਕਾਨੂੰਨੀ ਢੰਗ ਨਾਲ ਵਧੀਆ ਟਾਈਲਾਂ ਪੁੱਟ ਰਿਹਾ ਹੈ, ਤਾਂ ਮਾਮਲੇ ਦੀ ਤੁਰੰਤ ਜਾਂਚ ਕਰਵਾ ਕੇ ਦੋਸ਼ੀਆਂ ਵਿਰੁੱਧ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੋ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਖੁੱਲ੍ਹੇਆਮ ਹੋ ਰਹੀ ਸਰਕਾਰੀ ਖ਼ਜ਼ਾਨੇ ਦੀ ਲੁੱਟ ’ਤੇ ਕੀ ਕਾਰਵਾਈ ਕਰਦਾ ਹੈ ਜਾਂ ਫਿਰ ਇਹ ਮਾਮਲਾ ਵੀ ਕਾਗ਼ਜ਼ੀ ਜਾਂਚਾਂ ਤੱਕ ਹੀ ਸੀਮਤ ਰਹਿ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸੈਨਿਕਾਂ ਨੇ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਈ ਪੁਲਿਸ ਪ੍ਰਸ਼ਾਸਨ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਵਲੋਂ ਚੌਥਾ ਸਾਲਾਨਾ ਸਾਹਿਤਕ ਸਮਾਗਮ
Ad Position 24