07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪਿੰਡ ਚੀਮਾ ਵਿਖੇ ਨਹੀਂ ਰੁਕ ਰਿਹਾ ਕੇਬਲ ਤਾਰਾਂ ਚੋਰੀਆਂ ਦਾ ਸਿਲਸਿਲਾ

ਟੱਲੇਵਾਲ, 7 ਸਤੰਬਰ (ਸੋਨੀ ਚੀਮਾ)- ਇਲਾਕੇ ’ਚ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਰਿਹਾ । ਜਿਸ ਦੀ ਮਿਸਾਲ ਪਿੰਡ ਚੀਮਾ ਵਿਖੇ ਦੇਖਣ ਨੂੰ ਮਿਲੀ, ਜਦ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਕੋ ਰਾਤ ਵਿਚ 15 ਕਿਸਾਨਾਂ ਦੇ ਖੇਤਾਂ ਵਿਚ ਲੱਗੀਆਂ ਮੋਟਰਾਂ ਤੋਂ ਲੱਖਾਂ ਰੁਪਏ ਦੀਆਂ ਕੇਬਲ ਤਾਰਾਂ ਚੋਰੀ ਕਰ ਲਈਆਂ ।

Ad Position 21
repet_subhas-goyals [Copy P29]
ਪਿੰਡ ਚੀਮਾ ਵਿਖੇ ਪੀੜਤ ਕਿਸਾਨਾਂ ਚੋਰਾਂ ਵਲੋਂ ਵੱਢੀਆਂ ਗਈਆਂ ਕੇਬਲ ਤਾਰਾਂ ਸਬੰਧੀ ਜਾਣਕਾਰੀ ਦੇਣ ਮੌਕੇ। ਤਸਵੀਰ : ਸੋਨੀ ਚੀਮਾ 08-09-2026
ਟੱਲੇਵਾਲ, 7 ਸਤੰਬਰ (ਸੋਨੀ ਚੀਮਾ)- ਇਲਾਕੇ ’ਚ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਹੁਣ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਰਿਹਾ । ਜਿਸ ਦੀ ਮਿਸਾਲ ਪਿੰਡ ਚੀਮਾ ਵਿਖੇ ਦੇਖਣ ਨੂੰ ਮਿਲੀ, ਜਦ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਇਕੋ ਰਾਤ ਵਿਚ 15 ਕਿਸਾਨਾਂ ਦੇ ਖੇਤਾਂ ਵਿਚ ਲੱਗੀਆਂ ਮੋਟਰਾਂ ਤੋਂ ਲੱਖਾਂ ਰੁਪਏ ਦੀਆਂ ਕੇਬਲ ਤਾਰਾਂ ਚੋਰੀ ਕਰ ਲਈਆਂ । ਪੀੜਤ ਕਿਸਾਨਾਂ ਰਾਜ ਸਿੰਘ, ਜਰਨੈਲ ਸਿੰਘ ਚੀਮਾ, ਗੋਗਾ ਸਿੰਘ, ਲਵਪ੍ਰੀਤ ਸਿੰਘ ਲੱਭੂ, ਪੱਪੂ ਥਿੰਦ, ਨਿੱਕਾ ਥਿੰਦ, ਭੋਲਾ ਥਿੰਦ, ਨਾਜਰ ਸਿੰਘ, ਬਹਾਦਰ ਸਿੰਘ, ਗੁਰਲਾਲ ਸਿੰਘ, ਨਛੱਤਰ ਸਿੰਘ, ਗੇਲਾ ਸਿੰਘ ਆਦਿ ਮੁਤਾਬਕ ਚੋਰੀ ਹੋਈਆਂ ਇਨ੍ਹਾਂ ਤਾਰਾਂ ਦੀ ਕੁੱਲ ਕੀਮਤ ਕਰੀਬ ਡੇਢ ਲੱਖ ਰੁਪਏ ਦੇ ਕਰੀਬ ਹੈ । ਕਿਸਾਨਾਂ ਨੇ ਦੱਸਿਆ ਕਿ ਇਸ ਘਟਨਾ ਦਾ ਪਤਾ ਕਿਸਾਨਾਂ ਨੂੰ ਸਵੇਰੇ ਉਸ ਵੇਲੇ ਲੱਗਿਆ, ਜਦੋਂ ਕਿਸਾਨ ਆਪਣੇ ਖੇਤਾਂ ਵਿਚ ਗੇੜਾ ਮਾਰਨ ਅਤੇ ਫ਼ਸਲਾਂ ਨੂੰ ਪਾਣੀ ਲਾਉਣ ਲਈ ਪਹੁੰਚੇ । ਮੋਟਰਾਂ ਦੀਆਂ ਤਾਰਾਂ ਕੱਟੀਆਂ ਦੇਖ ਕੇ ਕਿਸਾਨਾਂ ਦੇ ਹੋਸ਼ ਉੱਡ ਗਏ । ਚੋਰਾਂ ਨੇ ਕਿਸੇ ਇਕ ਘਰ ਜਾਂ ਖੇਤ ਨੂੰ ਨਹੀਂ, ਸਗੋਂ ਲਾਈਨ ਵਿਚ ਆਉਂਦੇ ਤਕਰੀਬਨ 15 ਕਿਸਾਨਾਂ ਦੀਆਂ ਮੋਟਰਾਂ ਨੂੰ ਨਿਸ਼ਾਨਾ ਬਣਾਇਆ ਹੈ । ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਪਹਿਲਾਂ ਹੀ ਖੇਤੀ ਲਾਗਤਾਂ ਵਧਣ ਕਾਰਨ ਕਿਸਾਨੀ ਆਰਥਿਕ ਮੰਦਹਾਲੀ ਦੇ ਦੌਰ ’ਚੋਂ ਗੁਜ਼ਰ ਰਹੀ ਹੈ, ਉੱਪਰੋਂ ਅਜਿਹੀਆਂ ਚੋਰੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ । ਹੁਣ ਉਨ੍ਹਾਂ ਨੂੰ ਦੁਬਾਰਾ ਹਜ਼ਾਰਾਂ ਰੁਪਏ ਖ਼ਰਚ ਕੇ ਨਵੀਆਂ ਕੇਬਲ ਤਾਰਾਂ ਪਵਾਉਣੀਆਂ ਪੈਣਗੀਆਂ, ਜਿਸ ਨਾਲ ਉਨ੍ਹਾਂ ’ਤੇ ਆਰਥਿਕ ਬੋਝ ਹੋਰ ਵਧੇਗਾ । ਕਿਸਾਨਾਂ ਨੇ ਦੱਸਿਆ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ, ਕਿ ਉਹ ਉਕਤ ਸਾਰੇ ਖੇਤਾਂ ਵਿਚ ਕਮਰਿਆਂ ਦੇ ਜਿੰਦਰੇ ਤੋੜ ਕੇ ਸਟਾਰਟਰ ਕੋਲੋ ਤਾਰਾਂ ਵੱਢੀਆਂ ਗਈਆਂ ਅਤੇ ਤਾਰਾਂ ਨੂੰ ਬਹਾਦਰ ਸਿੰਘ ਕਿਸਾਨ ਦੇ ਖੇਤ ਵਿਚ ਅੱਗ ਲਗਾ ਕੇ ਤਾਂਬਾ ਕੱਢ ਕੇ ਲੈ ਗਏ ਹਨ । ਇਸ ਵਾਰਦਾਤ ਤੋਂ ਬਾਅਦ ਪਿੰਡ ਵਾਸੀਆਂ ਅਤੇ ਕਿਸਾਨਾਂ ਵਿਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ । ਪਿੰਡ ਵਾਸੀਆਂ ਨੇ ਸਥਾਨਕ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ਵਿਚ ਰਾਤ ਸਮੇਂ ਗਸ਼ਤ ਵਧਾਈ ਜਾਵੇ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਕੇ ਕਿਸਾਨਾਂ ਦਾ ਹੋਇਆ ਨੁਕਸਾਨ ਪੂਰਾ ਕਰਵਾਇਆ ਜਾਵੇ । ਇਸ ਸਬੰਧੀ ਪੁਲਿਸ ਚੌਂਕੀ ਪੱਖੋ ਕੈਂਚੀਆਂ ਦੇ ਮੁਲਾਜ਼ਮਾਂ ਨੇ ਵੀ ਮੌਕਾ ਦੇਖਿਆ ਅਤੇ ਜਲਦ ਚੋਰਾਂ ਨੂੰ ਕਾਬੂ ਕਰਨ ਦਾ ਭਰੋਸਾ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਗਗਨ ਇੰਟਰਨੈਸ਼ਨਲ ਸਕੂਲ ਪੁਰਾਣਾ ਸ਼ਾਲਾ ਵਿਖੇ ਜਨਮ ਅਸ਼ਟਮੀ ਮਨਾਈ ਅਗਲੀ ਖ਼ਬਰ ਨਸ਼ੀਲਾ ਪਦਾਰਥ (ਹੈਰੋਇਨ) ਸਣੇ ਇੱਕ ਕਾਬੂ, ਮਾਮਲਾ ਦਰਜ
Ad Position 24