05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸ੍ਰੀ ਨਿਰਾਲੇ ਬਾਬਾ ਗਊ ਧਾਮ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਮਨਾਇਆ

ਭਦੌੜ, 4 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ੍ਰੀ ਨਿਰਾਲੇ ਬਾਬਾ ਗਊ ਧਾਮ ਭਦੌੜ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਹਰ ਸਾਲ ਦੀ ਤਰ੍ਹਾਂ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ। ਜਿਸ ਦੌਰਾਨ ਜੋਤੀ ਪ੍ਰਚੰਡ ਕਰਨ ਦੀ ਰਸਮ ਹਰਵਿੰਦਰ ਜਿੰਦਲ ਮਹਿਲ ਕਲਾਂ ਵਲੋਂ ਨਿਭਾਈ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਭਦੌੜ, 4 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ੍ਰੀ ਨਿਰਾਲੇ ਬਾਬਾ ਗਊ ਧਾਮ ਭਦੌੜ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਦਿਹਾੜਾ ਹਰ ਸਾਲ ਦੀ ਤਰ੍ਹਾਂ ਪੂਰੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ। ਜਿਸ ਦੌਰਾਨ ਜੋਤੀ ਪ੍ਰਚੰਡ ਕਰਨ ਦੀ ਰਸਮ ਹਰਵਿੰਦਰ ਜਿੰਦਲ ਮਹਿਲ ਕਲਾਂ ਵਲੋਂ ਨਿਭਾਈ ਗਈ। ਇਸ ਮੌਕੇ ਜੈ ਦੁਰਗਾ ਲੇਡੀਜ਼ ਭਜਨ ਮੰਡਲੀ ਦੀ ਸੰਚਾਲਕ ਪ੍ਰਵੀਨ ਕੁਮਾਰੀ ਪੱਪੀ ਅਤੇ ਉਨ੍ਹਾਂ ਦੀਆਂ ਸਾਥਣਾਂ ਨੇ ਗਣੇਸ਼ ਵੰਦਨਾ ਗਾ ਕੇ ਕੀਰਤਨ ਦਾ ਸ਼ੁੱਭ ਅਰੰਭ ਕੀਤਾ ਅਤੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੇ ਵੱਖ-ਵੱਖ ਭਜਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਆਰਤੀ ਕਰਨ ਉਪਰੰਤ ਆਏ ਭਗਤਾਂ ਨੂੰ ਮਿਸ਼ਰੀ, ਮੱਖਣ, ਫਲ, ਖਿਡਾਉਣੇ ਪ੍ਰਸ਼ਾਦ ਦੇ ਰੂਪ ਵਿਚ ਦਿੱਤੇ ਗਏ ਤੇ ਟਰੱਸਟ ਵਲੋਂ ਨਵ ਬੱਚਿਆਂ ਨੂੰ ਕੜੇ ਪਾਉਣ ਦੀ ਰਸਮ ਵੀ ਕੀਤੀ ਗਈ। ਹਰਵਿੰਦਰ ਜਿੰਦਲ ਮਹਿਲ ਕਲਾਂ ਵਲੋਂ ਟਰੱਸਟ ਨੂੰ 51000 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ। ਇਸ ਮੌਕੇ ਟਰੱਸਟ ਦੇ ਆਗੂ ਵਿਜੈ ਕੁਮਾਰ ਗਰਗ ਅਤੇ ਰਘੂਨਾਥ ਜੈਨ ਨੇ ਬੋਲਦਿਆਂ ਕਿਹਾ ਕਿ ਟਰੱਸਟ ਵਲੋਂ ਜਿੱਥੇ ਗਊਆਂ ਦੀ ਸਾਂਭ ਸੰਭਾਲ ਬੀੜਾ ਚੁੱਕਿਆ ਹੋਇਆ ਹੈ ਉੱਥੇ ਗਊਸ਼ਾਲਾ ਅੰਦਰ ਬਣ ਰਹੇ ਹਾਲ ਅਤੇ ਬਰਾਂਡੇ ਦੀ ਉਸਾਰੀ ਲਈ ਸਹਿਯੋਗ ਦੀ ਅਪੀਲ ਕੀਤੀ ਅਤੇ ਟਰੱਸਟ ਵਲੋਂ ਪੁੱਜੀਆਂ ਸ਼ਖ਼ਸੀਅਤਾਂ ਅਤੇ ਦਾਨੀ ਸੱਜਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਬਾਬਾ ਭੋਲਾ ਦਾਸ ਦਰਵੇਸ਼ ਆਸ਼ਰਮ, ਅਗਰਵਾਲ ਸਭਾ ਦੇ ਪ੍ਰਧਾਨ ਹਰੀਸ਼ ਕੁਮਾਰ ਗਰਗ, ਧਰਮਿੰਦਰ ਗਰਗ ਪੱਪੂ ਭੱਠੇ ਵਾਲੇ, ਬੀਰਬਲ ਦਾਸ ਗਰਗ, ਸੁਰਜੀਤ ਸਿੰਘ ਸੰਘੇੜਾ, ਮੱਘਰ ਸਿੰਘ ਰਾਮਗੜ੍ਹੀਆ, ਪ੍ਰਦੀਪ ਕੁਮਾਰ ਰਿੰਕਾ, ਦੀਪਕ ਬਜਾਜ ਦੀਪਕ ਕੁਮਾਰ ਬੋਨੀ ਸ਼ਰਮਾ, ਵਿਜੈ ਕੁਮਾਰ ਸਿੰਗਲਾ, ਵਿਨੋਦ ਕੁਮਾਰ ਸਿੰਗਲਾ, ਸੁਧੀਰ ਜੈਨ, ਬਾਘ ਸਿੰਘ ਮਾਨ, ਜਗਸੀਰ ਸਿੰਘ ਗੱਗੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਔਰਤਾਂ ਕਾਬੂ
Ad Position 24