04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਵਿਸ਼ਾਲ ਚੇਤਨਾ ਮਾਰਚ (ਨਗਰ ਕੀਰਤਨ) ਦਾ ਭਦੌੜ ਦੀਆਂ ਸੰਗਤਾਂ ਵਲੋਂ ਭਰਵਾਂ ਸਵਾਗਤ

ਭਦੌੜ, 3 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼ਹੀਦ ਬਾਬਾ ਬੀਰ ਸਿੰਘ ਧੀਰ ਸਿੰਘ ਫਾਊਂਡੇਸ਼ਨ ਵਲੋਂ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਹਾੜੇ, ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 100 ਸਾਲਾ ਬਰਸੀ ਸਮਾਗਮ ਨੂੰ ਸਮਰਪਿਤ ਸਾਲਾਨਾ ਚੇਤਨਾ ਮਾਰਚ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਭਦੌੜ ਤੋਂ ਅਰਦਾਸ ਬੇਨਤੀ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ ਅਤੇ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਤਪ ਅਸਥਾਨ ਬਾਬਾ ਜੀਵਨ ਸਿੰਘ ਨੇੜੇ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 5 ਸਤੰਬਰ ਨੂੰ ਸਮਾਪਤ ਹੋਵੇਗਾ। ਨਗਰ ਕੀਰਤਨ ਦੌਰਾਨ ਸ਼ਹੀਦ ਬਾਬਾ ਬੀਰ ਸਿੰਘ ਧੀਰ ਸਿੰਘ ਫਾਊਂਡੇਸਨ ਦੇ ਚੇਅਰਮੈਨ ਕੁਲਦੀਪ ਸਿੰਘ ਸੇਖਾ, ਗੋਕਲ ਸਿੰਘ ਸਹੋਤਾ ਵਾਇਸ ਚੇਅਰਮੈਨ, ਜਸਵਿੰਦਰ ਸਿੰਘ ਖਜਾਨਚੀ, ਲਾਭ ਸਿੰਘ ਭਦੌੜ ਮੀਤ ਸਕੱਤਰ ਨੇ ਦੱਸਿਆ ਕਿ ਫਾਊਂਡੇਸ਼ਨ ਵਲੋਂ ਚੇਤਨਾ ਮਾਰਚ ਗੁਰਮਤਿ ਸਮਾਗਮ ਲਈ ਸਮੁੱਚੀਆਂ ਹੀ ਸਿੱਖ ਸੰਗਤਾਂ ’ਚ ਭਾਰੀ ਉਤਸ਼ਾਹ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 04-09-2026
ਭਦੌੜ, 3 ਸਤੰਬਰ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼ਹੀਦ ਬਾਬਾ ਬੀਰ ਸਿੰਘ ਧੀਰ ਸਿੰਘ ਫਾਊਂਡੇਸ਼ਨ ਵਲੋਂ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 365ਵੇਂ ਜਨਮ ਦਿਹਾੜੇ, ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ 650 ਸਾਲਾ ਜਨਮ ਦਿਹਾੜੇ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੀ 100 ਸਾਲਾ ਬਰਸੀ ਸਮਾਗਮ ਨੂੰ ਸਮਰਪਿਤ ਸਾਲਾਨਾ ਚੇਤਨਾ ਮਾਰਚ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਭਦੌੜ ਤੋਂ ਅਰਦਾਸ ਬੇਨਤੀ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਰਵਾਨਾ ਹੋਇਆ ਅਤੇ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਤਪ ਅਸਥਾਨ ਬਾਬਾ ਜੀਵਨ ਸਿੰਘ ਨੇੜੇ ਕਿਲ੍ਹਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 5 ਸਤੰਬਰ ਨੂੰ ਸਮਾਪਤ ਹੋਵੇਗਾ। ਨਗਰ ਕੀਰਤਨ ਦੌਰਾਨ ਸ਼ਹੀਦ ਬਾਬਾ ਬੀਰ ਸਿੰਘ ਧੀਰ ਸਿੰਘ ਫਾਊਂਡੇਸਨ ਦੇ ਚੇਅਰਮੈਨ ਕੁਲਦੀਪ ਸਿੰਘ ਸੇਖਾ, ਗੋਕਲ ਸਿੰਘ ਸਹੋਤਾ ਵਾਇਸ ਚੇਅਰਮੈਨ, ਜਸਵਿੰਦਰ ਸਿੰਘ ਖਜਾਨਚੀ, ਲਾਭ ਸਿੰਘ ਭਦੌੜ ਮੀਤ ਸਕੱਤਰ ਨੇ ਦੱਸਿਆ ਕਿ ਫਾਊਂਡੇਸ਼ਨ ਵਲੋਂ ਚੇਤਨਾ ਮਾਰਚ ਗੁਰਮਤਿ ਸਮਾਗਮ ਲਈ ਸਮੁੱਚੀਆਂ ਹੀ ਸਿੱਖ ਸੰਗਤਾਂ ’ਚ ਭਾਰੀ ਉਤਸ਼ਾਹ ਹੈ। ਨਗਰ ਕੀਰਤਨ ਦੀ ਰਵਾਨਗੀ ਸਮੇਂ ਸਾਬਕਾ ਸੰਸਦ ਸਕੱਤਰ ਸੰਤ ਬਾਬਾ ਬਲਵੀਰ ਸਿੰਘ ਘੁੰਨਸ, ਜਥੇਦਾਰ ਬਲਦੇਵ ਸਿੰਘ ਚੂੰਘਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਅਮਰ ਸਿੰਘ ਬੀ.ਏ, ਮੈਨੇਜਰ ਜਗਦੇਵ ਸਿੰਘ, ਰਾਜਵਿੰਦਰ ਸਿੰਘ ਸੀਤਲ, ਅਰੁਣਪ੍ਰਤਾਪ ਸਿੰਘ ਢਿੱਲੋਂ , ਸਟੇਟ ਕੌਂਸਲ ਮੈਂਬਰ ਜਸਵੀਰ ਸਿੰਘ ਧੰਮੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨੀਸ਼ ਗਰਗ, ਸ਼ਹਿਰੀ ਪ੍ਰਧਾਨ ਅਮਨਿੰਦਰ ਸਿੰਘ ਗੋਲਡੀ ਭੁੱਲਰ, ਪ੍ਰਧਾਨ ਬਲਵਿੰਦਰ ਸਿੰਘ ਲਧਰੋਈਆ ਸਮੇਤ ਵੱਡੀ ਗਿਣਤੀ ’ਚ ਸਿੱਖ ਸੰਗਤਾਂ ਨੇ ਪੰਜ ਪਿਆਰੇ ਸਹਿਬਾਨ ਅਤੇ ਪ੍ਰਬੰਧਕਾਂ ਨੂੰ ਸਿਰੋਪਾਓ ਸਾਹਿਬ ਭੇਟ ਕੀਤੇ । ਇਸ ਵਿਸ਼ਾਲ ਨਗਰ ਕੀਰਤਨ ਦਾ ਗੁਰਦੁਆਰਾ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਭਦੌੜ, ਨੈਣੇਵਾਲ ਰੋਡ ਉਪਰ ਮਾਰਕੀਟ ਕਮੇਟੀ ਭਦੌੜ ਦੇ ਸਾਬਕਾ ਚੇਅਰਮੈਨ ਅਜੇ ਕੁਮਾਰ, ਸਾਬਕਾ ਪ੍ਰਧਾਨ ਮਨੀਸ਼ ਗਰਗ, ਕੌਂਸਲਰ ਸਿਰਾਜ ਗਰਗ, ਕੋਠੇ ਬਾਬਾ ਭਾਨ ਸਿੰਘ ਵਿਖੇ ਸੰਤ ਬਾਬਾ ਚਮਕੌਰ ਸਿੰਘ, ਸਾਬਕਾ ਸਰਪੰਚ ਕਰਮਜੀਤ ਸਿੰਘ ਕੰਮਾ, ਵਿੱਕੀ ਸਿੰਘ ਸਰਪੰਚ,ਪਿੰਡ ਨੈਣੇਵਾਲ ਵਿਖੇ ਪ੍ਰਧਾਨ ਗੁਰਤੇਜ ਸਿੰਘ ਸੰਧੂ, ਸਾਬਕਾ ਗੁਰਸੇਵਕ ਸਿੰਘ ਨੈਣੇਵਾਲੀਆ, ਕਰਨੈਲ ਸਿੰਘ ਸਰਾਂ, ਬਲਜੀਤ ਸਿੰਘ, ਜਗਤਾਰ ਤਾਰੀ ਬਾਬਾ ਸਮੇਤ ਸਮੂਹ ਪਿੰਡ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ । ਉਥੇ ਸਕੂਲੀ ਬੱਚਿਆਂ ਵਲੋਂ ਪਾਲਕੀ ਸਾਹਿਬ ਉਪਰ ਫੁੱਲਾਂ ਦੀ ਵਰਖਾ ਕੀਤੀ ਗਈ । ਬੀਬੀ ਪਰਮਜੀਤ ਕੌਰ ਭੁੱਚੋ ਕਲਾਂ ਵਾਲਿਆਂ ਦੇ ਢਾਡੀ ਜਥੇ ਵਲੋਂ ਇਤਹਾਸਿਕ ਵਾਰਾਂ ਨਾਲ ਮਾਰਚ ਵਿਚ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਧਾਲੀਵਾਲ ਹਲਕਾ ਆਗੂ ਭਦੌੜ, ਸੁਖਦੇਵ ਸਿੰਘ, ਰਾਮ ਸਿੰਘ ਪ੍ਰਧਾਨ, ਸੁਖਚਰਨ ਸਿੰਘ ਪੰਮਾ, ਨਾਹਰ ਸਿੰਘ ਔਲਖ, ਸੁਖਪਾਲ ਸਿੰਘ ਪਾਲੀ, ਚਮਕੌਰ ਸਿੰਘ ਕੋਟ ਦੁੱਨਾ, ਚਰਨਜੀਤ ਸਿੰਘ, ਗੁਰਜੀਤ ਸਿੰਘ ਪੰਧੇਰ ,ਸੇਵਕ ਸਿੰਘ ਰੰਗੀਆਂ, ਸੇਰ ਸਿੰਘ ਸੇਰੀ, ਵਕੀਲ ਸਿੰਘ, ਜੱਗਾ ਸਿੰਘ ਸਹਿਣਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਟੇਟ ਐਵਾਰਡੀ ਭੋਲਾ ਸਿੰਘ ਵਿਰਕ ਨੇ ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਦਾ ਜਾਣਿਆ ਹਾਲ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ 7 ਤੱਕ ਮਨਾਇਆ ਜਾ ਰਿਹਾ ਹੈ ਕੌਮੀ ਖੁਰਾਕ ਹਫ਼ਤਾ
Ad Position 24