ਕੀਟਨਾਸ਼ਕ ਦਵਾਈਆਂ ਦੇ ਗੋਦਾਮ ਵਿਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
ਲੌਂਗੋਵਾਲ, 30 ਅਗਸਤ (ਵਿਨੋਦ, ਖੰਨਾ) - ਅੱਜ ਇਥੇ ਡਰੇਨ ਦੇ ਪੁਲ ਨੇੜੇ ਇਕ ਕੀਟਨਾਸ਼ਕ ਦਵਾਈਆਂ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਖ਼ਦਸ਼ਾ ਹੈ। ਸੰਤ ਅਤਰ ਸਿੰਘ ਖੇਤੀਬਾੜੀ ਸੈਂਟਰ ਦੇ ਮਾਲਕ ਗੁਰਮੇਲ ਸਿੰਘ ਬਟੂਹਾ ਨੇ ਦੱਸਿਆ ਕਿ ਉਸ ਨੇ ਆਪਣੀ ਦੁਕਾਨ ਦੇ ਪਿੱਛੇ ਗੋਦਾਮ ਬਣਾਇਆ ਹੋਇਆ ਹੈ।
ਲੌਂਗੋਵਾਲ, 30 ਅਗਸਤ (ਵਿਨੋਦ, ਖੰਨਾ) - ਅੱਜ ਇਥੇ ਡਰੇਨ ਦੇ ਪੁਲ ਨੇੜੇ ਇਕ ਕੀਟਨਾਸ਼ਕ ਦਵਾਈਆਂ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਖ਼ਦਸ਼ਾ ਹੈ। ਸੰਤ ਅਤਰ ਸਿੰਘ ਖੇਤੀਬਾੜੀ ਸੈਂਟਰ ਦੇ ਮਾਲਕ ਗੁਰਮੇਲ ਸਿੰਘ ਬਟੂਹਾ ਨੇ ਦੱਸਿਆ ਕਿ ਉਸ ਨੇ ਆਪਣੀ ਦੁਕਾਨ ਦੇ ਪਿੱਛੇ ਗੋਦਾਮ ਬਣਾਇਆ ਹੋਇਆ ਹੈ। ਜਿਸ ਵਿਚ ਅੱਜ ਬਿਜਲੀ ਵਾਲੇ ਬੋਰਡ ’ਚੋਂ ਸਪਾਰਕਿੰਗ ਕਾਰਨ ਅਚਾਨਕ ਭਿਆਨਕ ਅੱਗ ਲੱਗ ਗਈ। ਜਿਸ ਨਾਲ 50 ਲੱਖ ਰੁਪਏ ਕੀਮਤ ਦੀਆਂ ਕੀਟਨਾਸ਼ਕ ਦਵਾਈਆਂ ਸਵਾਹ ਹੋ ਗਈਆਂ। ਦੁਕਾਨ ਮਾਲਕ ਨੇ ਅੱਗੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਪਹਿਲਾ ਨੇੜਲੇ ਗੁਆਂਢੀਆਂ ਨੇ ਯਤਨ ਕੀਤੇ ਅਤੇ ਬਾਅਦ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਉੱਤੇ ਪੂਰੀ ਤਰਾਂ ਕਾਬੂ ਪਾਇਆ।