30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਪੰਜਾਬੀ ਸਾਹਿਤ ਸਭਾ ਵਲੋਂ ਪੁਸਤਕ ਲੋਕ ਅਰਪਣ ਅਤੇ ਰੂਬਰੂ ਸਮਾਗਮ ਕਰਵਾਇਆ

ਬਰਨਾਲਾ, 30 ਅਗਸਤ (ਅਸ਼ੋਕ ਭਾਰਤੀ)-ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਰਾਮ ਸਰੂਪ ਅਣਖੀ ਦੀ ਯਾਦ ਨੂੰ ਸਮਰਪਿਤ ਪੁਸਤਕ ਲੋਕ ਅਰਪਣ ਅਤੇ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਬਿਰਜ ਲਾਲ ਗੋਇਲ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 31-08-2026
ਬਰਨਾਲਾ, 30 ਅਗਸਤ (ਅਸ਼ੋਕ ਭਾਰਤੀ)-ਪੰਜਾਬੀ ਸਾਹਿਤ ਸਭਾ ਬਰਨਾਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਰਾਮ ਸਰੂਪ ਅਣਖੀ ਦੀ ਯਾਦ ਨੂੰ ਸਮਰਪਿਤ ਪੁਸਤਕ ਲੋਕ ਅਰਪਣ ਅਤੇ ਰੂਬਰੂ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ੍ਰੀ ਬਿਰਜ ਲਾਲ ਗੋਇਲ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਵਲੋਂ ਰਾਮ ਸਰੂਪ ਅਣਖੀ ਦੇ ਜੀਵਨ ਅਤੇ ਉਨ੍ਹਾਂ ਦੀ ਸਾਹਿਤਕ ਦੇਣ ਬਾਰੇ ਸੰਖੇਪ ਵਿਚ ਚਾਨਣਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਵੱਡੇ ਦਰੱਖਤ ਹੇਠ ਕੋਈ ਹੋਰ ਰੁੱਖ ਨਹੀਂ ਉੱਗਦਾ ਪਰ ਅਣਖੀ ਨੇ ਲੇਖਕਾਂ ਦੀ ਇਕ ਟਕਸਾਲ ਪੈਦਾ ਕੀਤੀ। ਡਾ: ਭੁਪਿੰਦਰ ਸਿੰਘ ਬੇਦੀ ਵਲੋਂ ਇਟਲੀ ਫੇਰੀ ਸਬੰਧੀ ਆਪਣੇ ਅਨੁਭਵ ਲੇਖਕਾਂ ਅਤੇ ਪਾਠਕਾਂ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਇਟਲੀ ਦੇ ਸਭਿਆਚਾਰ ਸਮਾਜ ਧਾਰਮਿਕ ਆਸਥਾ ਅਤੇ ਜਿਊਣ ਸ਼ੈਲੀ ਨੂੰ ਬੜੇ ਭਾਵਪੂਰਤ ਸ਼ਬਦਾਂ ਵਿਚ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਉੱਥੇ ਗਏ ਲੋਕਾਂ ਨੇ ਆਪਣੇ ਯਤਨਾਂ ਸਦਕਾ ਦੂਜੀ ਸੰਸਾਰ ਜੰਗ ਦੇ ਸਿੱਖ ਰੈਜੀਮੈਂਟ ਦੇ ਸ਼ਹੀਦਾਂ ਦੀਆਂ ਯਾਦਗਾਰਾਂ ਬਣਾਈਆਂ ਹਨ। ਸਮਾਗਮ ਦੇ ਦੂਸਰੇ ਪੜਾਅ ਵਿਚ ਪਵਨ ਗਿੱਲਾਂ ਵਾਲਾ ਦੇ ਕਾਵਿ ਸੰਗ੍ਰਹਿ ‘ਕਾਲੇ ਅੱਖਰਾਂ ਦਾ ਚਾਨਣ’ ਅਤੇ ‘ਕਣੀਆਂ ਦੀ ਗੁਫ਼ਤਗੂ’ ਰਾਮ ਮੂਰਤ ਸਿੰਘ ਵਰਮਾ ਦੀ ਬਾਲ ਪੁਸਤਕ ‘ਬਾਲਵਾੜੀ’ ਅਤੇ ਬੁੱਧਬਾਣੀ, ਰਮਨ ਧਾਲੀਵਾਲ ਦੇ ਕਾਵਿ ਸੰਗ੍ਰਹਿ ਚੁੱਪ ਦੀ ‘ਜ਼ੁਬਾਨ’, ਪ੍ਰੋ: ਸਵਰਨਜੀਤ ਕੌਰ ਦੇ ਕਾਵਿ ਸੰਗ੍ਰਹਿ ‘ਫੁੱਲਾਂ ਤੋਂ ਹੌਲਾ’ ਅਤੇ ਅਵਤਾਰ ਸਿੰਘ ਸਿੱਧੂ ਦੇ ਕਾਵਿ ਸੰਗ੍ਰਹਿ ‘ਦਿਲ ਦੇ ਅਲਫਾਜ਼’ ਦਾ ਲੋਕ ਅਰਪਣ ਕੀਤਾ ਗਿਆ। ਰਾਮ ਮੂਰਤ ਵਰਮਾ ਦੀਆਂ ਪੁਸਤਕਾਂ ਬਾਲਵਾੜੀ ਤੇ ਬੁੱਧਬਾਣੀ ਬਾਰੇ ਰਾਮ ਸਰੂਪ ਸ਼ਰਮਾ ਨੇ ਜਾਣ ਪਛਾਣ ਕਰਵਾਉਂਦੇ ਦੱਸਿਆ ਕਿ ਵਰਮਾ ਨੇ ਸਫਰਨਾਮਾ ਤੇ ਕੋਸ਼ਕਾਰੀ ਤੋਂ ਬਾਅਦ ਬੱਚਿਆਂ ਲਈ ਇਹ ਪੁਸਤਕਾਂ ਲਿਖੀਆਂ ਹਨ। ਡਾ: ਜਸਵੀਰ ਸਿੰਘ ਔਲਖ ਨੇ ਆਪਣੇ ਗੁਰੂ ਰਾਮ ਮੂਰਤ ਵਰਮਾ ਬਾਰੇ ਕਿਹਾ ਕਿ ਇਹ ਮੇਰੇ ਗੁਰੂ ਜੀ ਹਨ ਜੋ ਹਮੇਸ਼ਾ ਹੀ ਅਗਾਂਹ ਵਧੂ ਸੋਚ ਦੇ ਧਾਰਨੀ ਰਹੇ ਹਨ। ਰਮਨ ਧਾਲੀਵਾਲ ਦੀ ਪੁਸਤਕ ਚੁੱਪ ਦੀ ਜ਼ੁਬਾਨ ਬਾਰੇ ਡਾ: ਸੰਪੂਰਨ ਸਿੰਘ ਟੱਲਵਾਲੀਆ ਨੇ ਕਿਹਾ ਕਿ ਇਸ ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਵਿਚ ਬਿਰਹਾਂ ਦੀ ਚੀਸ ਸਾਫ਼ ਝਲਕਦੀ ਹੈ। ਰਮਨ ਧਾਲੀਵਾਲ ਇਕ ਪੌ੍ਰੜ੍ਹ ਕਵਿੱਤਰੀ ਦੇ ਤੌਰ ’ਤੇ ਸਾਡੇ ਸਾਹਮਣੇ ਉੱਭਰ ਕੇ ਆਈ ਹੈ। ਸਵਰਨਜੀਤ ਕੌਰ ਦੀ ਪੁਸਤਕ ਬਾਰੇ ਡਾ: ਰਾਮਪਾਲ ਨੇ ਦੱਸਿਆ ਕਿ ਇਹ ਕਵਿਤਾ ਕੋਮਲ ਅਹਿਸਾਸ, ਮੁਹੱਬਤ ਅਤੇ ਦਿਲ ਦੇ ਵਲਵਲੇ ਪੇਸ਼ ਕਰਦੀ ਕਵਿਤਾ ਹੈ।ਪਵਨ ਗਿੱਲਾਂ ਵਾਲਾ ਦੀ ਪੁਸਤਕ ਕਣੀਆਂ ਦੀ ਗੁਫਤਗੂ ਬਾਰੇ ਡਾ: ਸੁਰਿੰਦਰ ਭੱਠਲ ਨੇ ਕਿਹਾ ਕਿ ਇਹ ਕਵਿਤਾ ਕੇਵਲ ਪ੍ਰਵਾਸ ਦੀ ਨਾ ਹੋ ਕੇ ਪੰਜਾਬੀ ਸਭਿਆਚਾਰ ਦੀ ਤਰਜਮਾਨੀ ਕਰਦੀ ਹੈ। ਅਵਤਾਰ ਸਿੰਘ ਸਿੱਧੂ ਦੀ ਕਾਵਿ ਪੁਸਤਕ ਬਾਰੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਅਵਤਾਰ ਦੀ ਕਵਿਤਾ ਸੰਵੇਦਨਸ਼ੀਲ ਅਤੇ ਸਮਾਜਿਕ ਯਥਾਰਥ ਦੇ ਨੇੜੇ ਹੈ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਕਹਾਣੀਕਾਰ ਪਵਨ ਪਰਿੰਦਾ, ਭੋਲਾ ਸਿੰਘ ਸੰਘੇੜਾ, ਤਰਸੇਮ, ਲਛਮਣ ਦਾਸ ਮੁਸਾਫਰ, ਡਾ: ਉਜਾਗਰ ਸਿੰਘ ਮਾਨ, ਜਗਤਾਰ ਸਿੰਘ ਕੱਟੂ, ਡਾ: ਤਰਸਪਾਲ ਕੌਰ ਅਤੇ ਡਾ: ਅਮਨਦੀਪ ਸਿੰਘ ਟੱਲੇਵਾਲੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕਵੀ ਦਰਬਾਰ ਵਿਚ ਪਾਲ ਸਿੰਘ ਲਹਿਰੀ, ਰਾਮ ਸਰੂਪ ਸ਼ਰਮਾ, ਅਰਪਿਤ ਕੌਰ ਚੌਹਾਨ, ਰਾਮ ਸਿੰਘ ਬੀਹਲਾ, ਮੇਜਰ ਸਿੰਘ ਸਹੌਰ, ਪ੍ਰੋ: ਗਗਨਦੀਪ ਭੱਠਲ, ਸ਼ਿੰਦਰ ਧੌਲਾ, ਰਘਬੀਰ ਸਿੰਘ ਗਿੱਲ ਕੱਟੂ, ਹਾਕਮ ਸਿੰਘ ਰੂੜੇਕੇ, ਐਸ.ਐਸ ਗਿੱਲ, ਸੁਦਰਸ਼ਨ ਗੁੱਡੂ, ਪਰਮਜੀਤ ਸਿੰਘ ਰਾਜਗੜ੍ਹ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਬ-ਇੰਸਪੈਕਟਰ ਰਾਜਪਾਲ ਸਿੰਘ, ਮਨਜਿੰਦਰ ਸਿੰਘ ਔਲਖ, ਗੁਰਨੈਬ ਸਿੰਘ ਬਟੂਹਾ, ਸਾਹਿਤ ਪ੍ਰੇਮੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਪਿੰਡਾਂ ’ਚ ਕਿਸਾਨਾਂ ਨਾਲ ਮੀਟਿੰਗ ਅਗਲੀ ਖ਼ਬਰ ਪਿੰਡ ਚੀਮਾ ਦੇ ਖੇਡ ਮੈਦਾਨ ਮੁੜ ਪਰਤੀਆਂ ਰੌਣਕਾਂ, ਕਬੱਡੀ ਕੈਂਪ ਦੀ ਹੋਈ ਸ਼ੁਰੂਆਤ
Ad Position 24