30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

‘ ਆਪ’ ਸਰਕਾਰ ਨੇ ਲੋਕਾਂ ਦੀਆਂ ਉਮੀਦਾਂ ’ਤੇ ਫੇਰਿਆ ਪਾਣੀ, ਪੰਜਾਬ ਨੂੰ ਸਿਰਫ਼ ਕਰਜ਼ਾਈ ਕੀਤਾ-ਵਿਧਾਇਕ ਕੁਲਦੀਪ ਸਿੰਘ ਢਿੱਲੋਂ

ਮਹਿਲ ਕਲਾਂ, 29 ਅਗਸਤ (ਗੁਰਪ੍ਰੀਤ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਹਰ ਫ਼ਰੰਟ ’ਤੇ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਨੇ ਇੱਥੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸ਼ੰਮੀ ਦੀ ਅਗਵਾਈ ਹੇਠ ਹੋਈ ਬਲਾਕ ਪੱਧਰੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।

Ad Position 21
No active advertisement
ਕਾਂਗਰਸ ਪਾਰਟੀ ਦੀ ਬਲਾਕ ਪੱਧਰੀ ਮੀਟਿੰਗ ’ਚ ਅਹਿਮ ਵਿਚਾਰਾਂ 30-08-2026
ਮਹਿਲ ਕਲਾਂ, 29 ਅਗਸਤ (ਗੁਰਪ੍ਰੀਤ ਸਿੰਘ ਅਣਖੀ)-ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਹਰ ਫ਼ਰੰਟ ’ਤੇ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਦੀਪ ਸਿੰਘ ਢਿੱਲੋਂ ਨੇ ਇੱਥੇ ਬਲਾਕ ਪ੍ਰਧਾਨ ਪਰਮਿੰਦਰ ਸਿੰਘ ਸ਼ੰਮੀ ਦੀ ਅਗਵਾਈ ਹੇਠ ਹੋਈ ਬਲਾਕ ਪੱਧਰੀ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਸੂਬਾ ਸਰਕਾਰ ਦੀਆਂ ਨੀਤੀਆਂ ’ਤੇ ਤਿੱਖਾ ਹਮਲਾ ਬੋਲਦਿਆਂ ਆਖਿਆ ਕਿ ਮੌਜੂਦਾ ਹੁਕਮਰਾਨ ਸਿਰਫ਼ ਖ਼ੋਖਲੀਆਂ ਮਸ਼ਹੂਰੀਆਂ, ਇਸ਼ਤਿਹਾਰਬਾਜ਼ੀ ਅਤੇ ਡਰਾਮੇਬਾਜ਼ੀ ਤੱਕ ਸੀਮਤ ਹੋ ਕੇ ਰਹਿ ਗਏ ਹਨ ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਪੰਜਾਬ ਨੂੰ ਭਾਰੀ ਕਰਜ਼ੇ ਦੀ ਦਲਦਲ ਵਿੱਚ ਧੱਕਣ ਤੋਂ ਸਿਵਾਏ ਸਰਕਾਰ ਨੇ ਪੱਲੇ ਕੁਝ ਨਹੀਂ ਪਾਇਆ। ਅੱਜ ਪੰਜਾਬ ਦਾ ਹਰ ਨਾਗਰਿਕ ਮੌਜੂਦਾ ਸ਼ਾਸਨ ਤੋਂ ਪੂਰੀ ਤਰ੍ਹਾਂ ਅੱਕ ਚੁੱਕਾ ਹੈ ਅਤੇ ਸੂਬੇ ਵਿਚ ਮੁੜ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਲਈ ਤਿਆਰ ਬੈਠਾ ਹੈ। ਕਾਲਾ ਢਿੱਲੋਂ ਨੇ ਕਿਹਾ ਕਿ ਹੁਣ ਸਮੇਂ ਦੀ ਮੁੱਖ ਲੋੜ ਹੈ ਕਿ ਕਿਸੇ ਕਾਰਨ ਨਿਰਾਸ਼ ਹੋ ਕੇ ਘਰਾਂ ਵਿਚ ਬੈਠੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਮੁੜ ਪੂਰੀ ਤਾਕਤ ਨਾਲ ਸਰਗਰਮ ਕੀਤਾ ਜਾਵੇ। ਹਰ ਇੱਕ ਬੂਥ ਪੱਧਰ ’ਤੇ ਮੋਰਚਾਬੰਦੀ ਕਰਕੇ ਚੋਣ ਮੈਦਾਨ ਸੰਭਾਲਿਆ ਜਾਵੇ, ਵੋਟਰ ਸੂਚੀਆਂ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਵੇ ਤਾਂ ਜੋ ਕਿਸੇ ਵੀ ਵੋਟਰ ਦਾ ਨਾਮ ਸਾਜ਼ਿਸ਼ ਤਹਿਤ ਕੱਟਿਆ ਨਾ ਜਾ ਸਕੇ। ਪਿੰਡ-ਪਿੰਡ ਜਾ ਕੇ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਠੋਸ ਜ਼ਿੰਮੇਵਾਰੀਆਂ ਸੌਂਪੀਆਂ ਜਾਣ, ਬੂਥ ਟੀਮਾਂ ਨੂੰ ਚੁਸਤ-ਦਰੁਸਤ ਬਣਾਇਆ ਜਾਵੇ ਅਤੇ ਇਕੱਲੀ-ਇਕੱਲੀ ਵੋਟ ’ਤੇ ਪਹਿਰਾ ਦੇ ਕੇ ਕਾਂਗਰਸ ਪਾਰਟੀ ਦੇ ਹੱਕ ਵਿੱਚ ਭੁਗਤਾਉਣ ਲਈ ਲਾਮਬੰਦੀ ਤੇਜ਼ ਕੀਤੀ ਜਾਵੇ। ਟਿਕਟਾਂ ਦੇ ਚਾਹਵਾਨ ਸਾਰੇ ਦਾਅਵੇਦਾਰਾਂ ਨੂੰ ਆਪਸੀ ਮੱਤਭੇਦ ਭੁਲਾ ਕੇ ਪਾਰਟੀ ਦੀ ਮਜ਼ਬੂਤੀ ਲਈ ਇਮਾਨਦਾਰੀ ਤੇ ਤਨਦੇਹੀ ਨਾਲ ਮਿਹਨਤ ਕਰਨੀ ਚਾਹੀਦੀ ਹੈ, ਕਿਉਂਕਿ ਪਾਰਟੀ ਹਾਈਕਮਾਂਡ ਵਲੋਂ ਜਿਸ ਵੀ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ, ਸਮੁੱਚੀ ਲੀਡਰਸ਼ਿਪ ਇੱਕਜੁੱਟ ਹੋ ਕੇ ਉਸ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਲਈ ਕੰਮ ਕਰੇਗੀ। ਇਸ ਮੌਕੇ ਐਡਵੋਕੇਟ ਗੁਰਮੁੱਖ ਸਿੰਘ, ਗੁਰਮੇਲ ਸਿੰਘ ਮੌੜ, ਬੀਬੀ ਕਾਂਤਾ ਕੁਠਾਲਾ, ਕਮਲਜੀਤ ਸਿੰਘ ਚੱਕ, ਜਸਵੀਰ ਸਿੰਘ ਖੇੜੀ, ਬੰਨੀ ਖਹਿਰਾ, ਜਸਮੇਲ ਸਿੰਘ ਡੇਅਰੀਵਾਲੇ, ਸਰਬਜੀਤ ਕੌਰ ਖੁੱਡੀ, ਨਿਰਮਲ ਸਿੰਘ ਪੰਡੋਰੀ, ਡਾ. ਅਮਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਆੜ੍ਹਤੀਆ, ਬਲਵੰਤ ਸ਼ਰਮਾ ਹਮੀਦੀ, ਉਜਾਗਰ ਸਿੰਘ ਛਾਪਾ, ਬੱਗਾ ਸਿੰਘ ਮਹਿਲ ਕਲਾਂ, ਹਰਨੇਕ ਸਿੰਘ ਛਾਪਾ, ਜਸਪਾਲ ਸਿੰਘ ਕੁਰੜ, ਪਲਵਿੰਦਰ ਸਿੰਘ ਕਲਾਲ ਮਾਜਰਾ, ਤੇਜਪਾਲ ਸਿੰਘ ਸੱਦੋਵਾਲ, ਗੁਰਮੇਲ ਸਿੰਘ ਸਹਿਜੜਾ, ਗੁਰਪ੍ਰੀਤ ਸਿੰਘ ਕਲਾਲ ਮਾਜਰਾ, ਰੂਲਦੂ ਸਿੰਘ ਧਨੇਰ, ਬਾਬੂ ਰੋਸ਼ਨ ਲਾਲ ਬਾਂਸਲ, ਸੋਹਣ ਸਿੰਘ ਬੀਹਲਾ ਖ਼ੁਰਦ, ਸੁਖਵੀਰ ਸਿੰਘ ਸੁੱਖੀ, ਰਾਜਿੰਦਰ ਸਿੰਘ ਰਾਜੂ, ਪ੍ਰੀਤਮ ਸਿੰਘ ਬੀਹਲਾ, ਜਸਕਰਨ ਸਿੰਘ ਸੰਧੂ, ਹਲਕਾ ਪ੍ਰਧਾਨ ਗੁਰੀ ਔਲਖ, ਮੀਤ ਪ੍ਰਧਾਨ ਜਸ਼ਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਚੇਅਰਮੈਨ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਬੱਸਾਂ ਕੀਤੀਆਂ ਰਵਾਨਾ
Ad Position 24