09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪਿੰਡ ਉੱਗੋਕੇ ਵਿਖੇ ਤੀਆਂ ਦਾ ਦੂਜਾ ਸੱਭਿਆਚਾਰ ਮੇਲਾ ਕਰਵਾਇਆ

ਸ਼ਹਿਣਾ, 9 ਅਗਸਤ (ਸੁਰੇਸ਼ ਗੋਗੀ)-ਪਿੰਡ ਉੱਗੋਕੇ ਵਿਖੇ ਨੌਜਵਾਨ ਆਗੂ ਲਛਮਣ ਸਿੰਘ ਲੱਛੂ ਧਾਲੀਵਾਲ, ਲਵੀ ਧਾਲੀਵਾਲ 379 ਬਰਾਂਡ ਵਾਲਿਆਂ ਵਲੋਂ ਗ੍ਰਾਮ ਪੰਚਾਇਤ ਉੱਗੋਕੇ ਦੇ ਸਹਿਯੋਗ ਨਾਲ ਤੀਆਂ ਤੀਜ ਦੀਆਂ ਦੇ ਨਾਂਅ ’ਤੇ ਸਭਿਆਚਾਰਕ ਮੇਲਾ ਕਰਵਾਇਆ ਗਿਆ। ਦੁਪਹਿਰ ਤੋਂ ਦੇਰ ਸ਼ਾਮ ਤੱਕ ਚੱਲੇ ਇਸ ਸਭਿਆਚਾਰਕ ਮੇਲੇ ਵਿਚ ਗਾਇਕ ਸੁੱਖ ਸਾਬ, ਮਨਤਾਰ ਗਿੱਲ, ਕੋਮਲ ਗਿੱਲ ਐਂਡ ਪਾਰਟੀ ਬਠਿੰਡਾ ਵਲੋਂ ਪੰਜਾਬੀ ਸਭਿਆਚਾਰਕ ਗੀਤ ਗਾ ਕੇ ਤੀਆਂ ਵਿਚ ਆਈਆਂ ਔਰਤਾਂ ਦਾ ਮਨੋਰੰਜਨ ਕੀਤਾ ਅਤੇ ਲੋਕ ਬੋਲੀਆਂ ਰਾਹੀਂ ਧਮਾਲ ਪਾਈ।

Ad Position 21
No active advertisement
ਅਜੀਤ ਡੈਸਕ 10-08-2026
ਸ਼ਹਿਣਾ, 9 ਅਗਸਤ (ਸੁਰੇਸ਼ ਗੋਗੀ)-ਪਿੰਡ ਉੱਗੋਕੇ ਵਿਖੇ ਨੌਜਵਾਨ ਆਗੂ ਲਛਮਣ ਸਿੰਘ ਲੱਛੂ ਧਾਲੀਵਾਲ, ਲਵੀ ਧਾਲੀਵਾਲ 379 ਬਰਾਂਡ ਵਾਲਿਆਂ ਵਲੋਂ ਗ੍ਰਾਮ ਪੰਚਾਇਤ ਉੱਗੋਕੇ ਦੇ ਸਹਿਯੋਗ ਨਾਲ ਤੀਆਂ ਤੀਜ ਦੀਆਂ ਦੇ ਨਾਂਅ ’ਤੇ ਸਭਿਆਚਾਰਕ ਮੇਲਾ ਕਰਵਾਇਆ ਗਿਆ। ਦੁਪਹਿਰ ਤੋਂ ਦੇਰ ਸ਼ਾਮ ਤੱਕ ਚੱਲੇ ਇਸ ਸਭਿਆਚਾਰਕ ਮੇਲੇ ਵਿਚ ਗਾਇਕ ਸੁੱਖ ਸਾਬ, ਮਨਤਾਰ ਗਿੱਲ, ਕੋਮਲ ਗਿੱਲ ਐਂਡ ਪਾਰਟੀ ਬਠਿੰਡਾ ਵਲੋਂ ਪੰਜਾਬੀ ਸਭਿਆਚਾਰਕ ਗੀਤ ਗਾ ਕੇ ਤੀਆਂ ਵਿਚ ਆਈਆਂ ਔਰਤਾਂ ਦਾ ਮਨੋਰੰਜਨ ਕੀਤਾ ਅਤੇ ਲੋਕ ਬੋਲੀਆਂ ਰਾਹੀਂ ਧਮਾਲ ਪਾਈ। ਹਾਸਰਸ ਕਲਾਕਾਰ ਬੀਬੋ ਭੂਆ ਉਰਫ ਅੰਮ੍ਰਿਤ ਆਲਮ ਨੇ ਵੀ ਆਪਣੇ ਟੋਟਕਿਆਂ ਰਾਹੀਂ ਹੱਸਣ ਲਈ ਮਜਬੂਰ ਕੀਤਾ। ਜ਼ਿਕਰਯੋਗ ਹੈ ਕਿ ਤੀਆਂ ਦੇ ਮੇਲੇ ਵਿਚ ਵਿਅਕਤੀਆਂ ’ਤੇ ਪੂਰਨ ਤੌਰ ’ਤੇ ਪਾਬੰਦੀ ਰਹੀ ਅਤੇ ਸਿਰਫ਼ ਔਰਤਾਂ ਨੂੰ ਹੀ ਸ਼ਿਰਕਤ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨੌਜਵਾਨ ਵਰਗ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ। ਥਾਣਾ ਮੁਖੀ ਮੈਡਮ ਰੇਨੂੰ ਪਰੋਚਾ, ਗੁਰਮੰਦਰ ਸਿੰਘ ਥਾਣਾ ਮੁਖੀ ਰੂੜੇਕੇ, ਲਵਦੀਪ ਸਿੰਘ ਭਗਤਪੁਰਾ, ਸਰਪੰਚ ਰਾਮ ਸਿੰਘ ਦਿਉਲ, ਸੁਖਚੈਨ ਸਿੰਘ ਫ਼ੌਜੀ, ਹਰਲੀਨ ਸਿੰਘ ਚੰਨੀ, ਅਵਤਾਰ ਸਿੰਘ ਖਾਲਸਾ, ਚਰਨਜੀਤ ਸਿੰਘ ਫ਼ੌਜੀ, ਬਿੱਟੂ ਧਾਲੀਵਾਲ, ਜਗਸੀਰ ਸਿੰਘ ਬੱਬੂ, ਦਲਜੀਤ ਸਿੰਘ, ਸੂਬੇਦਾਰ ਰਘੁਵੀਰ ਸਿੰਘ, ਭਿੰਦਰ ਸਿੰਘ, ਖ਼ੁਸ਼ੀ ਧਾਲੀਵਾਲ, ਸੁਰਿੰਦਰ ਸਿੰਘ ਬੰਪੀ ਤੋਂ ਇਲਾਵਾ ਸਮੁੱਚੀ ਪੰਚਾਇਤ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਲਵਾ ਸਾਹਿਤ ਸਭਾ ਬਰਨਾਲਾ ਵਲੋਂ ਡਾ. ਗੁਰਮੀਤ ਸਿੰਘ ਕੱਲਰ ਮਾਜਰੀ ਦਾ ਸਨਮਾਨ ਅਗਲੀ ਖ਼ਬਰ ਫਾਰਮੇਸੀ ਕਾਲਜ ਸ਼ਹਿਣਾ ਦੇ ਵਿਦਿਆਰਥੀਆਂ ਨੇ ਪਹਿਲੀਆਂ ਪੁਜ਼ੀਸ਼ਨਾਂ ਕੀਤੀਆਂ ਪ੍ਰਾਪਤ
Ad Position 24