10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ ਵਲੋਂ ਬਾਲ ਸ਼ਾਇਰਾਂ ਦੀ ਸਾਹਿਤ ਸਿਰਜਣ ਵਰਕਸ਼ਾਪ ਅਤੇ ਕਵੀ ਦਰਬਾਰ ਕਰਵਾਇਆ

ਬਰਨਾਲਾ, 9 ਅਗਸਤ (ਅਸ਼ੋਕ ਭਾਰਤੀ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਵਲੋਂ ਜ਼ਿਲ੍ਹੇ ਦੇ ਬਾਲ ਸ਼ਾਇਰਾਂ ਨੂੰ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਸਾਵਣ ਮਹੀਨੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 10-08-2026
ਬਰਨਾਲਾ, 9 ਅਗਸਤ (ਅਸ਼ੋਕ ਭਾਰਤੀ)-ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਵਲੋਂ ਜ਼ਿਲ੍ਹੇ ਦੇ ਬਾਲ ਸ਼ਾਇਰਾਂ ਨੂੰ ਸਕੂਲ ਆਫ਼ ਐਮੀਨੈਂਸ ਬਰਨਾਲਾ ਵਿਖੇ ਸਾਵਣ ਮਹੀਨੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਉੱਘੇ ਲੇਖਕ ਮਾਲਵਿੰਦਰ ਸ਼ਾਇਰ ਜੀ ਦੀ ਬੇਵਕਤੀ ਮੌਤ ’ਤੇ ਅਫ਼ਸੋਸ ਅਤੇ ਸ਼ਰਧਾਂਜਲੀ ਪ੍ਰਗਟ ਕਰਦਿਆਂ 2 ਮਿੰਟ ਦਾ ਮੌਨ ਧਾਰਨ ਕੀਤੀ ਗਈ। ਸਮਾਗਮ ਦੌਰਾਨ ਸਾਹਿਤ ਸਭਾ ਨਾਲ ਜੁੜੇ ਬੱਚਿਆਂ ਦਾ ਕਵੀ ਦਰਬਾਰ ਕਰਵਾਇਆ ਗਿਆ। ਬੱਚਿਆਂ ਦੀਆਂ 10-10 ਕਵਿਤਾਵਾਂ ਅਤੇ ਸਭਾ ਦੇ ਸਾਰੇ ਮੈਂਬਰਾਂ ਨੇ ਸ਼ਬਦ ਜੋੜ ਦਰੁਸਤੀਆਂ ਕੀਤੀਆਂ ਗਈਆਂ। ਉਨ੍ਹਾਂ ਦੀ ਕਵਿਤਾਵਾਂ ਦੀ ਲੈਅ, ਸ਼ਬਦਾਵਲੀ ਦੀ ਚੋਣ, ਵਿਸ਼ਿਆਂ ਦੀ ਚੋਣ, ਸਮਾਜਿਕ ਮੁੱਦਿਆਂ ਪ੍ਰਤੀ ਚੇਤਨਤਾ ਆਦਿ ਉੱਤੇ ਵਿਚਾਰ ਚਰਚਾ ਕੀਤੀ ਗਈ। ਬੱਚਿਆਂ ਨੇ ਇੱਕ ਦੂਸਰੇ ਦੀ ਕਵਿਤਾ ਉੱਪਰ ਅਲੋਚਨਾਤਮਕ ਅਤੇ ਸੁਲੋਚਨਾਤਮਕ ਆਪਣੇ ਆਪਣੇ ਵਿਚਾਰ ਖੁੱਲ੍ਹ ਕੇ ਪ੍ਰਗਟ ਕੀਤੇ। ਬੱਚਿਆਂ ਦੀਆਂ ਉਨ੍ਹਾਂ ਰਚਨਾਵਾਂ ਨੂੰ ਸੋਧਿਆ ਗਿਆ। ਇਸ ਮੌਕੇ ਸੁਖਮਨ ਸ਼ਰਮਾ, ਸਿਮਰਪ੍ਰੀਤ ਕੌਰ, ਲਵਦੀਪ ਕੌਰ, ਮੰਨਤ, ਖੁਸ਼ਪ੍ਰੀਤ ਕੌਰ, ਸੁਮਨਪ੍ਰੀਤ ਕੌਰ, ਅਹਿਸਾਸ ਗਰਗ, ਜਸਕਰਨ ਸਿੰਘ ਹਾਂਸ, ਹਰਸ਼ਕਿਤਾ, ਹੁਸਨਪ੍ਰੀਤ ਕੌਰ ਆਦਿ 10 ਬਾਲ ਸ਼ਾਇਰਾਂ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਮੌਕੇ ਸਭਾ ਦੇ ਪ੍ਰਧਾਨ ਅੰਜਨਾ ਮੈਨਨ ਨੇ ਸਭਾ ਵਲੋਂ ਸੰਪਾਦਿਤ ਕੀਤੀ ਜਾ ਰਹੀ ਬਾਲ ਸ਼ਾਇਰਾਂ ਦੀ ਸਾਂਝੀ ਕਾਵਿ ਪੁਸਤਕ ਵਾਰੇ ਜਾਣਕਾਰੀ ਦਿੱਤੀ। ਸਕੂਲ ਪ੍ਰਿੰਸੀਪਲ ਸ੍ਰੀ ਹਰੀਸ਼ ਕੁਮਾਰ ਨੇ ਬੱਚਿਆਂ ਨੂੰ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਨਾਲ ਅੱਗੇ ਵਧਣ ਸਬੰਧੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ। ਉਨ੍ਹਾਂ ਨੇ ਪੁੰਗਰਦੀਆਂ ਕਲਮਾਂ ਨੂੰ ਸ਼ੁੱਭ ਇੱਛਾਵਾਂ ਅਤੇ ਵਧਾਈ ਦਿੱਤੀ। ਇਸ ਮੌਕੇ ਸਭਾ ਦੇ ਮੀਤ ਪ੍ਰਧਾਨ ਮਨਦੀਪ ਕੌਰ ਭਦੌੜ, ਖ਼ਜ਼ਾਨਚੀ ਸੁਖਪਾਲ ਕੌਰ ਬਾਠ ਨੇ ਬੱਚਿਆਂ ਨੂੰ ਸਿਰਜਣਾ ਦੇ ਨਵੇਂ ਨੁਕਤਿਆਂ ਵਾਰੇ ਜਾਗ੍ਰਿਤ ਕੀਤਾ। ਇਸ ਸਮਾਗਮ ਦੇ ਅਗਲੇ ਪੜਾਅ ਵਿਚ ਸਭਾ ਦੀ ਮੀਟਿੰਗ ਦੌਰਾਨ ਗੁਰਜੀਤ ਕੌਰ ਰਾਣੂ ਨੂੰ ਪ੍ਰਬੰਧਕੀ ਕਮੇਟੀ ਵਿਚ ਸ਼ਾਮਲ ਕੀਤਾ ਗਿਆ ਅਤੇ ਸਤੰਬਰ ਮਹੀਨੇ ਦੇ ਸਾਲਾਨਾ ਸਮਾਗਮ ਦੀ ਰੂਪ ਰੇਖਾ ਤਿਆਰ ਕੀਤੀ ਗਈ। ਇਸ ਮੌਕੇ ਸਭਾ ਦੀ ਮੀਡੀਆ ਇੰਚਾਰਜ ਰੁਪਿੰਦਰ ਕੌਰ ਸ਼ਹਿਣਾ, ਪ੍ਰਬੰਧਕੀ ਟੀਮ ਇਕਬਾਲ ਕੌਰ ਉਦਾਸੀ, ਜਸਪ੍ਰੀਤ ਕੌਰ ਬੱਬੂ, ਨਰਿੰਦਰ ਕੌਰ, ਰਜਿੰਦਰ ਕੌਰ, ਬਲਵੀਰ ਕੌਰ, ਗੁਰਜੀਤ ਕੌਰ ਰਾਣੂ ਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਅਤੇ ਪਾਣੀ ਦੇ ਚਲ੍ਹਿਆਂ ਨੇ ਲੋਕਾਂ ਨੂੰ ਕੀਤਾ ਹਾਲੋਂ ਬੇਹਾਲ ਅਗਲੀ ਖ਼ਬਰ ਪਿੰਡ ਰਾਏਸਰ ਵਿਖੇ ਮਜ਼ਦੂਰ ਭਾਈਚਾਰੇ ਦੀਆਂ ਭਖਦੀਆਂ ਮੰਗਾਂ ਸਬੰਧੀ ਭਰਵੀਂ ਇਕੱਤਰਤਾ ਅੱਜ
Ad Position 24