10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਚੋਰ ਗਰੋਹ ਨੇ ਤਪਾ ਥਾਣੇ ਦੇ ਨਾਲ ਲਗਦੇ ਸਥਿਤ ਬਿਜਲੀ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਚੋਰੀ

ਤਪਾ ਮੰਡੀ, 9 ਅਗਸਤ (ਪ੍ਰਵੀਨ ਗਰਗ)-ਬੀਤੀ ਰਾਤ ਚੋਰਾਂ ਦੇ ਇੱਕ ਗਿਰੋਹ ਵਲੋਂ ਮੁੱਖ ਮਾਰਗ ’ਤੇ ਤਪਾ ਥਾਣੇ ਦੇ ਨਾਲ ਲੱਗਦੇ ਬਿਜਲੀ ਘਰ ਦੇ ਕਮਰਿਆਂ ਦੇ ਜਿੰਦਰੇ ਭੰਨ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਕੇ ਲੈ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਪਾ ਪਾਵਰਕਾਮ ਦੇ ਜੇ.

Ad Position 21
No active advertisement
ਅਜੀਤ ਡੈਸਕ 10-08-2026
ਤਪਾ ਮੰਡੀ, 9 ਅਗਸਤ (ਪ੍ਰਵੀਨ ਗਰਗ)-ਬੀਤੀ ਰਾਤ ਚੋਰਾਂ ਦੇ ਇੱਕ ਗਿਰੋਹ ਵਲੋਂ ਮੁੱਖ ਮਾਰਗ ’ਤੇ ਤਪਾ ਥਾਣੇ ਦੇ ਨਾਲ ਲੱਗਦੇ ਬਿਜਲੀ ਘਰ ਦੇ ਕਮਰਿਆਂ ਦੇ ਜਿੰਦਰੇ ਭੰਨ ਕੇ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਕੇ ਲੈ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਪਾ ਪਾਵਰਕਾਮ ਦੇ ਜੇ.ਈ. ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਸਵੇਰ ਸਮੇਂ ਰੀਡਿੰਗਾਂ ਲੈਣ ਦੇ ਸਬੰਧ ’ਚ ਆਪਣੇ ਦਫ਼ਤਰ ਵਿਖੇ ਆਏ ਸਨ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਦਫ਼ਤਰ ਦਾ ਜਿੰਦਰਾ ਟੁੱਟਿਆ ਹੋਇਆ ਹੈ, ਜਦ ਉਨ੍ਹਾਂ ਹੋਰ ਕਮਰਿਆਂ ਦੇ ਵੀ ਜਿੰਦਰੇ ਚੈੱਕ ਕੀਤੇ ਤਾਂ ਉਹ ਵੀ ਟੁੱਟੇ ਪਏ ਸਨ। ਉਨ੍ਹਾਂ ਤੁਰੰਤ ਇਸ ਸਬੰਧੀ ਸਬੰਧਿਤ ਐਸ.ਡੀ.ਓ. ਅਤੇ ਵਿਭਾਗ ਦੇ ਹੋਰ ਮੁਲਾਜ਼ਮਾਂ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਜੇ.ਈ. ਹਰਦੀਪ ਸਿੰਘ, ਜੇ.ਈ. ਪਰਮਿੰਦਰ ਸਿੰਘ ਅਤੇ ਜੇ.ਈ. ਬੀਰਬਲ ਸਿੰਘ ਅਤੇ ਹੋਰ ਕਰਮਚਾਰੀ ਮੌਕੇ ’ਤੇ ਪੁੱਜੇ, ਜਿਨ੍ਹਾਂ ਦੇਖਿਆ ਕਿ ਚੋਰਾਂ ਦਾ ਵੱਡਾ ਗਿਰੋਹ ਜੋ ਕਮਰਿਆਂ ਅੰਦਰ ਰੱਖਿਆ ਹੋਇਆ ਬਿਜਲੀ ਦਾ ਸਮਾਨ ਜਿਵੇਂ ਕੇਬਲ ਤਾਰਾਂ, ਕਨੈਕਟਰ, ਯੂ ਬਲੇਡ ਮੇਲ ਫੀਮੇਲ, ਥਿੰਬਲਾ ਤੇ ਹੋਰ ਸਮਾਨ ਚੋਰੀ ਕਰ ਕੇ ਲੈ ਗਏ। ਜਿਸ ਕਾਰਨ ਵਿਭਾਗ ਦਾ ਲੱਖਾਂ ਰੁਪਈਆਂ ਦਾ ਨੁਕਸਾਨ ਹੋ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਬਿਜਲੀ ਘਰ ਅੰਦਰ ਜ਼ਮੀਨ ਤੇ ਇੱਕ ਕੈਂਟਰ ਦੇ ਟਾਇਰਾਂ ਦੇ ਨਿਸ਼ਾਨ ਛਪੇ ਹੋਏ ਸਨ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਚੋਰ ਇੱਕ ਕੈਂਟਰ ਸਵਾਰ ਹੋ ਕੇ ਆਏ ਸਨ। ਫ਼ਿਲਹਾਲ ਉਨ੍ਹਾਂ ਇਸ ਘਟਨਾ ਸਬੰਧੀ ਤਪਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਜਦ ਇਸ ਸਬੰਧੀ ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਚੋਰੀ ਦੀ ਇਸ ਘਟਨਾ ਨੂੰ ਲੈ ਕੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ। ਇਨ੍ਹਾਂ ਚੋਰਾਂ ਦੇ ਗਿਰੋਹ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਇਸ ਮੌਕੇ ਨਵੀਨ ਕੁਮਾਰ ਯੂ.ਡੀ.ਸੀ., ਕੇਵਲ ਸਿੰਘ, ਅਲਾਦੀਨ ਅਤੇ ਤਰਲੋਚਨ ਸਿੰਘ ਸੀ.ਸੀ. ਆਦਿ ਮੁਲਾਜ਼ਮ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਰਨਾਲਾ ਦੇ ਮੁੱਖ ਮਾਰਗਾਂ ’ਤੇ ਵਣ ਵਿਭਾਗ ਦੀ ਜ਼ਮੀਨ ’ਚ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਨਜਾਇਜ਼ ਰਸਤਿਆਂ ਦੀ ਭਰਮਾਰ ਅਗਲੀ ਖ਼ਬਰ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋਣ ਦੇ ਬਾਵਜੂਦ ਵੀ ਸ਼ਹਿਰ ਅੰਦਰ ਕੂੜੇ ਅਤੇ ਗਾਰ ਦੇ ਢੇਰ ਬਰਕਰਾਰ
Ad Position 24