ਪੰਜਾਬ ਪੁਲਿਸ ਵਿਚ ਰਿਟਾਇਰ ਹੋਣ ਤੋਂ ਬਾਅਦ ਭਰਤੀ ਹੋਏ ਸਾਬਕਾ ਫ਼ੌਜੀਆ ਦਾ ਰੈਂਕ ਅਤੇ ਸੀਨੀਆਰਤਾ ਬਰਕਰਾਰ ਰੱਖੀ ਜਾਵੇ-ਕੈਪਟਨ ਸਿੱਧੂ
ਬਰਨਾਲਾ, 9 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਭਾਰਤੀ ਫ਼ੌਜ ਦੀਆਂ ਤਿੰਨਾਂ ਫੋਰਸਾਂ ਆਰਮੀ, ਨੇਵੀ ਅਤੇ ਏਅਰ ਫੋਰਸ ਵਿਚ ਸੂਬੇਦਾਰ ਜਾਂ ਉਸ ਦੇ ਬਰਾਬਰ ਦਾ ਰੈਂਕ ਪੰਜਾਬ ਪੁਲਿਸ ਵਿਚ ਸਬ-ਇੰਸਪੈਕਟਰ ਦੇ ਬਰਾਬਰ ਹੈ ਪਰ ਸਾਬਕਾ ਫ਼ੌਜੀ ਦਾ ਇਹ ਰੈਂਕ ਪੁਲਿਸ ਵਿਚ ਬਰਕਰਾਰ ਨਹੀਂ ਰੱਖਿਆ ਜਾਂਦਾ। ਇਹ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਬਕਾ ਫ਼ੌਜੀਆਂ ਦੇ ਰਿਟਾਇਰਮੈਂਟ ਸਮੇਂ ਰੈਂਕ ਅਤੇ ਸੀਨੀਆਰਤਾ ਉਨ੍ਹਾਂ ਨੂੰ ਪੰਜਾਬ ਪੁਲਿਸ ਵਿਚ ਭਰਤੀ ਹੋਣ ਸਮੇਂ ਨਹੀਂ ਦਿੱਤੀ ਜਾਂਦੀ।
ਬਰਨਾਲਾ, 9 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਭਾਰਤੀ ਫ਼ੌਜ ਦੀਆਂ ਤਿੰਨਾਂ ਫੋਰਸਾਂ ਆਰਮੀ, ਨੇਵੀ ਅਤੇ ਏਅਰ ਫੋਰਸ ਵਿਚ ਸੂਬੇਦਾਰ ਜਾਂ ਉਸ ਦੇ ਬਰਾਬਰ ਦਾ ਰੈਂਕ ਪੰਜਾਬ ਪੁਲਿਸ ਵਿਚ ਸਬ-ਇੰਸਪੈਕਟਰ ਦੇ ਬਰਾਬਰ ਹੈ ਪਰ ਸਾਬਕਾ ਫ਼ੌਜੀ ਦਾ ਇਹ ਰੈਂਕ ਪੁਲਿਸ ਵਿਚ ਬਰਕਰਾਰ ਨਹੀਂ ਰੱਖਿਆ ਜਾਂਦਾ। ਇਹ ਸਬੰਧੀ ਗੱਲਬਾਤ ਕਰਦਿਆਂ ਸੀਨੀਅਰ ਭਾਜਪਾ ਆਗੂ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸਾਬਕਾ ਫ਼ੌਜੀਆਂ ਦੇ ਰਿਟਾਇਰਮੈਂਟ ਸਮੇਂ ਰੈਂਕ ਅਤੇ ਸੀਨੀਆਰਤਾ ਉਨ੍ਹਾਂ ਨੂੰ ਪੰਜਾਬ ਪੁਲਿਸ ਵਿਚ ਭਰਤੀ ਹੋਣ ਸਮੇਂ ਨਹੀਂ ਦਿੱਤੀ ਜਾਂਦੀ। ਸੂਬੇਦਾਰ ਜਾਂ ਬਰਾਬਰ ਦੇ ਰੈਂਕ ਵਾਲੇ ਸਾਬਕਾ ਸੈਨਿਕਾਂ ਨੂੰ ਪੰਜਾਬ ਪੁਲਿਸ ਵਿਚ ਸਿਪਾਹੀ ਹੀ ਭਰਤੀ ਕੀਤਾ ਜਾਂਦਾ ਹੈ ਜਿਹੜਾ ਕਿ ਸ਼ਰੇ੍ਹਆਮ ਸਾਬਕਾ ਸੈਨਿਕਾਂ ਨਾਲ ਧੱਕਾ ਹੈ। ਕੈਪਟਨ ਸਿੱਧੂ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਨੂੰ ਇਕ ਪੱਤਰ ਵੀ ਲਿਖਿਆ ਗਿਆ ਹੈ ਅਤੇ ਜਲਦੀ ਹੀ ਸਾਬਕਾ ਸੈਨਿਕਾਂ ਦਾ ਵਫ਼ਦ ਰਾਜਪਾਲ ਪੰਜਾਬ ਨੂੰ ਮਿਲੇਗਾ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਸੂਬੇਦਾਰ ਮੇਜਰ ਦੀ ਧਮਕ ਸਮੁੱਚੀ ਪਲਟਣ ਵਿਚ ਪੈਂਦੀ ਹੈ ਪਰ ਪੰਜਾਬ ਪੁਲਿਸ ਨੇ ਉਸ ਰੈਂਕ ਨੂੰ ਵੀ ਸਿਪਾਹੀ ਭਰਤੀ ਕਰ ਰੱਖਿਆ ਹੈ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਆਰਮੀ ਵਿਚ ਜਿਸ ਰੈਂਕ ’ਤੇ ਸਾਬਕਾ ਫ਼ੌਜੀ ਹੋਵੇ ਘੱਟੋ-ਘੱਟ ਉਸ ਨੂੰ ਪੁਲਿਸ ਵਿਚ ਇੱਕ ਰੈਂਕ ਘੱਟ ਕਰ ਕੇ ਭਰਤੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਸਬੰਧੀ ਲੋੜੀਂਦਾ ਕਦਮ ਨਾ ਚੁੱਕਿਆ ਤਾਂ ਸਾਨੂੰ ਮਾਣਯੋਗ ਹਾਈਕੋਰਟ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਵੇਗਾ। ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਸੂਬੇਦਾਰ ਮੇਜਰ ਰਾਜ ਸਿੰਘ, ਕੈਪਟਨ ਬਿੱਕਰ ਸਿੰਘ, ਵਾਰੰਟ ਅਫ਼ਸਰ ਸ਼ਮਸ਼ੇਰ ਸਿੰਘ ਸੇਖੋਂ, ਸੂਬੇਦਾਰ ਕਮਲਜੀਤ ਸ਼ਰਮਾ, ਸੂਬੇਦਾਰ ਜਗਮੇਲ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਸੂਬੇਦਾਰ ਧੰਨਾ ਸਿੰਘ, ਸੂਬੇਦਾਰ ਹਰਜਿੰਦਰ ਸਿੰਘ, ਹੌਲਦਾਰ ਬਸੰਤ ਸਿੰਘ ਉੱਗੋਕੇ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਸਾਰਾਜ ਸਿੰਘ ਬਡਬਰ, ਗੁਰਦੇਵ ਸਿੰਘ ਮੱਕੜ ਆਦਿ ਆਗੂ ਹਾਜਰ ਸਨ।