08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਭਾਕਿਯੂ ਡਕੌਂਦਾ ਬਲਾਕ ਸ਼ਹਿਣਾ ਦੀ ਹੋਈ ਮੀਟਿੰਗ

ਸ਼ਹਿਣਾ, 7 ਅਗਸਤ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਮੀਟਿੰਗ ਗੁਰਦੁਆਰਾ ਤ੍ਰਿਵੇਣੀ ਸਾਹਿਬ ਸ਼ਹਿਣਾ ਵਿਖੇ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਵਿਸ਼ੇਸ਼ ਤੌਰ ’ਤੇ ਪਹੁੰਚੇ।

Ad Position 21
No active advertisement
ਅਜੀਤ ਡੈਸਕ 08-08-2026
ਸ਼ਹਿਣਾ, 7 ਅਗਸਤ (ਸੁਰੇਸ਼ ਗੋਗੀ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬਲਾਕ ਸ਼ਹਿਣਾ ਦੀ ਮੀਟਿੰਗ ਗੁਰਦੁਆਰਾ ਤ੍ਰਿਵੇਣੀ ਸਾਹਿਬ ਸ਼ਹਿਣਾ ਵਿਖੇ ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿਚ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਸੰਯੁਕਤ ਮੋਰਚਾ ਪੰਜਾਬ ਚੈਪਟਰ ਵਲੋਂ ਇਕ ਸਤੰਬਰ ਤੋਂ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਮੰਗਾਂ ’ਤੇ ਮੋਰਚਾ ਉਲੀਕਿਆ ਗਿਆ ਜੋ ਕਿ ਘੱਟੋ ਘੱਟ 7 ਦਿਨ ਲਗਾਤਾਰ ਜਾਰੀ ਰਹੇਗਾ। ਜਿਸ ਵਿਚ ਮੁੱਖ ਤੌਰ ’ਤੇ ਪੰਜਾਬ ਦੀਆਂ ਮੰਗਾਂ ਦੇ ਸਬੰਧ ਵਿਚ ਆਵਾਜ਼ ਉਠਾਈ ਜਾਵੇਗੀ। ਇਸ ਵਿਚ ਪੰਜਾਬ ਦੀਆਂ ਹੋਰ ਮੰਗਾਂ ਤੋਂ ਇਲਾਵਾ ਪੰਜ ਫ਼ਸਲਾਂ ’ਤੇ ਐਮ.ਐਸ.ਪੀ., ਰਿਪੇਰੀਅਨ ਸਿਧਾਂਤ ਰਾਹੀਂ ਪੰਜਾਬ ਦਾ ਦਰਿਆਈ ਪਾਣੀਆਂ ’ਤੇ ਹੱਕ ਬਹਾਲ ਕਰਵਾਉਣਾ, ਧਾਰਾ 78,79,80 ਰੱਦ ਕਰਵਾਉਣਾ, ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਹੱਕ ਬਹਾਲ ਕਰਵਾਉਣਾ, ਹਰ ਖੇਤ ਨੂੰ ਨਹਿਰੀ ਪਾਣੀ ਅਤੇ ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣਾ, ਪੂਰਨ ਕਰਜ਼ਾ ਮੁਕਤ ਕਿਸਾਨੀ, ਕਿਸਾਨਾਂ ਲਈ ਬੁਢਾਪਾ ਪੈਨਸ਼ਨ, ਸਮਾਰਟ ਮੀਟਰ ’ਤੇ ਪੂਰਨ ਰੋਕ ਅਤੇ ਲੈਂਡ ਪੂਲਿੰਗ ਨੀਤੀ ਰੱਦ ਕਰਵਾਉਣਾ। ਆਗੂਆਂ ਕਿਹਾ ਕਿ ਇਨ੍ਹਾਂ ਮੰਗਾਂ ਲਈ ਪੰਜਾਬ ਸਰਕਾਰ ਤੇ ਨਾਲ ਦੋ ਹੱਥ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੋਰਚੇ ’ਚ ਜੱਥੇਬੰਦੀ ਦੀ ਭਰਵੀਂ ਸ਼ਮੂਲੀਅਤ ਲਈ ਅੱਜ ਦੀ ਮੀਟਿੰਗ ’ਚ ਮੁੱਢਲੀ ਤਿਆਰੀ ਸ਼ੁਰੂ ਕੀਤੀ ਗਈ। ਬਲਾਕ ਪ੍ਰਧਾਨ ਜਗਸੀਰ ਸਿੰਘ ਸ਼ਹਿਣਾ ਨੇ ਦੱਸਿਆ ਕਿ 12 ਅਗਸਤ ਨੂੰ ਵਧਵੀਂ ਮੀਟਿੰਗ ਤਰਕਸ਼ੀਲ ਭਵਨ ਬਰਨਾਲਾ ਵਿਖੇ ਰੱਖੀ ਗਈ ਹੈ ਤਾਂ ਜੋ ਹਰ ਪਿੰਡ ’ਚੋਂ ਟਰਾਲੀ ਚੰਡੀਗੜ੍ਹ ਨੂੰ ਕੂਚ ਕਰੇ। ਉਨ੍ਹਾਂ ਨੇ ਕਿਹਾ ਕਿ 10 ਅਗਸਤ ਨੂੰ ਭਾਰਤ ਛੱਡੋ ਦਿਵਸ ਦੇ ਮੌਕੇ ’ਤੇ ਸੰਯੁਕਤ ਕਿਸਾਨ ਮੋਰਚਾ (ਭਾਰਤ ਪੱਧਰ) ਵਲੋਂ ਭਾਰਤ ਦੇ ਸਾਰੇ ਜ਼ਿਲ੍ਹਾ ਅਤੇ ਤਹਿਸੀਲ ਕੇਂਦਰਾਂ ਤੇ ਮਾਰਚ ਕਰ ਕੇ ਮੁਕਤ ਵਪਾਰ ਸਮਝੌਤੇ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤੇ ਜਾਣੇ ਹਨ। ਇਸ ਮੌਕੇ ਬਲਾਕ ਜਰਨਲ ਸਕੱਤਰ ਭੁਪਿੰਦਰ ਸਿੰਘ ਢਿੱਲਵਾਂ, ਬਲਾਕ ਖ਼ਜ਼ਾਨਚੀ ਹਰਬੰਸ ਸਿੰਘ ਭਦੌੜ, ਬਲਾਕ ਮੀਤ ਪ੍ਰਧਾਨ ਹਰਬੰਸ ਸਿੰਘ ਚੀਮਾ, ਜ਼ਿਲ੍ਹਾ ਆਗੂ ਮੇਵਾ ਸਿੰਘ ਨੀਲੋਂ ਕੋਠੇ, ਬਲਾਕ ਮੀਤ ਪ੍ਰਧਾਨ ਬਿੰਦਰ ਸਿੰਘ ਭਦੌੜ, ਜ਼ਿਲ੍ਹਾ ਪ੍ਰੈੱਸ ਸਕੱਤਰ ਕਰਮਜੀਤ ਸਿੰਘ ਭਦੌੜ, ਬਲਾਕ ਮੀਤ ਪ੍ਰਧਾਨ ਗੁਰਨਾਮ ਸਿੰਘ ਸੁਖਪੁਰਾ,ਰਾਮ ਸਿੰਘ ਢਿੱਲਵਾਂ, ਗੁਰਮੇਲ ਸਿੰਘ ਜਗਜੀਤਪੁਰਾ,ਸੋਨੀ ਸਿੰਘ ਚੀਮਾ, ਮਿੱਠੂ ਸਿੰਘ ਮੌੜ ਨਾਭਾ, ਜੀਤ ਸਿੰਘ ਗਿੱਲ ਕੋਠੇ, ਮਲਕੀਤ ਸਿੰਘ ਸ਼ਹਿਣਾ, ਗੋਗੀ ਸਿੰਘ ਨੈਣੇਵਾਲ, ਬੂਟਾ ਸਿੰਘ ਜੰਗੀਆਣਾ, ਜੋਗਿੰਦਰ ਸਿੰਘ ਅਲਕੜਾ, ਛਿੰਦਾ ਸਿੰਘ ਭਦੌੜ, ਗੁਰਮੇਲ ਸਿੰਘ ਦੀਪਗੜ, ਜਰਨੈਲ ਸਿੰਘ ਵਿਧਾਤਾ, ਨਛੱਤਰ ਸਿੰਘ ਰਾਮਗੜ੍ਹ, ਮਨਿੰਦਰ ਸਿੰਘ ਟੱਲੇਵਾਲ ਕਾਲਾ ਸਿੰਘ ਨੀਲੋਂ ਕੋਠੇ, ਵੱਡੀ ਗਿਣਤੀ ਵਿਚ ਇਕਾਈਆਂ ਹਾਜ਼ਰ ਹੋਇਆ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਕਮਿਊਨਿਟੀ ਹੈਲਥ ਅਫ਼ਸਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਰੋਸ ਪ੍ਰਦਰਸ਼ਨ
Ad Position 24