29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ

ਡੇਹਲੋਂ, 29 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਪਿੰਡ ਲਹਿਰਾ ਵਿਖੇ ਯੂਨਾਈਟਿਡ ਸਿੱਖ ਮਿਸ਼ਨ ਯੂ. ਐੱਸ.

Ad Position 21
No active advertisement
ਅਜੀਤ ਡੈਸਕ 30-11-2026
ਡੇਹਲੋਂ, 29 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਪਿੰਡ ਲਹਿਰਾ ਵਿਖੇ ਯੂਨਾਈਟਿਡ ਸਿੱਖ ਮਿਸ਼ਨ ਯੂ. ਐੱਸ. ਏ. ਦੇ ਸਹਿਯੋਗ ਨਾਲ ਸਵ. ਮਾਤਾ ਨਰੈਣ ਕੌਰ ਖੰਗੂੜਾ ਦੀ ਯਾਦ ਵਿਚ ਚਮਕੌਰ ਸਿੰਘ ਯੂ. ਐੱਸ. ਏ. ਅਤੇ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਦੀ ਅਗਵਾਈ ਹੇਠ ਅੱਖਾਂ ਦਾ 15ਵਾਂ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਗੁਰਦੁਆਰਾ ਕਲਗ਼ੀਧਰ ਸਾਹਿਬ ਵਿਖੇ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸ਼੍ਰੋ. ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ ਅਤੇ ਚਮਕੌਰ ਸਿੰਘ ਯੂ. ਐੱਸ. ਏ. ਨੇ ਸਾਂਝੇ ਤੌਰ ’ਤੇ ਕੀਤਾ। ਇਸ ਕੈਂਪ ਵਿਚ ਇਲਾਕੇ ਦੇ 200 ਤੋਂ ਵੱਧ ਮਰੀਜ਼ਾਂ ਨੇ ਲਾਹਾ ਲਿਆ, ਜਿਨ੍ਹਾਂ ਦੀਆਂ ਅੱਖਾਂ ਦੀ ਜਾਂਚ ਡਾ. ਰਾਜਿੰਦਰ ਸਿੰਘ ਅਤੇ ਡਾ. ਹਰੀ ਓਮ ਗੌਤਮ ਸਮੇਤ ਦੀ ਟੀਮ ਵਲੋਂ ਕੀਤੀ ਗਈ ਅਤੇ ਅੱਖਾਂ ਦੀ ਸਾਂਭ ਸੰਭਾਲ ਸਬੰਧੀ ਮਰੀਜ਼ਾਂ ਨੂੰ ਜਾਗਰੂਕ ਵੀ ਕੀਤਾ ਗਿਆ। ਇਸ ਸਮੇਂ ਲੋੜਵੰਦ ਮਰੀਜ਼ਾਂ ਦੇ ਆਪੇ੍ਰਸ਼ਨਾਂ ਤੋਂ ਇਲਾਵਾ ਮੁਫ਼ਤ ਦਵਾਈਆਂ ਅਤੇ ਐਨਕਾਂ ਵੀ ਵੰਡੀਆਂ ਗਈਆਂ। ਇਸ ਸਮੇਂ ਹਰਮਿੰਦਰ ਸਿੰਘ ਕੈਲੇਫੋਰਨੀਆ ਗਾਰਡਨ ਨੇ ਦੱਸਿਆ ਕਿ ਸਵ. ਮਾਤਾ ਨਰੈਣ ਕੌਰ ਖੰਗੂੜਾ ਦੀ ਯਾਦ ਵਿਚ ਹਰ ਸਾਲ ਲਗਾਇਆ ਜਾਂਦਾ ਹੈ, ਜਿਸ ਦੌਰਾਨ ਸੈਂਕੜੇ ਮਰੀਜ਼ ਲਾਹਾ ਲੈ ਚੁੱਕੇ ਹਨ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਕੈਲੇਫੋਰਨੀਆ ਗਾਰਡਨ ਲਹਿਰਾ ਡਾਇਰੈਕਟਰ ਚਮਕੌਰ ਸਿੰਘ ਯੂ. ਐੱਸ. ਏ. ਨੇ ਕਿਹਾ ਕਿ ਅਜਿਹੇ ਕੈਂਪ ਲੋੜਵੰਦਾਂ ਦੀ ਮਦਦ ਵਿਚ ਸਹਾਈ ਹੁੰਦੇ। ਉਨ੍ਹਾਂ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅਗਲੇ ਵਰੇ੍ਹ ਅੱਖਾਂ ਦੇ ਕੈਂਪ ਦੌਰਾਨ ਲੋੜਵੰਦ ਲੋਕਾਂ ਨੂੰ ਹੋਰ ਵੀ ਮੁਫ਼ਤ ਸਹੂਲਤਾਂ ਦਿੱਤੀਆਂ ਜਾਣਗੀਆਂ। ਇਸ ਸਮੇਂ ਹਰਮਿੰਦਰ ਸਿੰਘ ਕੈਲੇਫੋਰਨੀਆ ਗਾਰਡਨ, ਹਰਚੰਦ ਸਿੰਘ ਪ੍ਰਧਾਨ, ਅਵਤਾਰ ਸਿੰਘ ਓਵਰਸੀਅਰ, ਦਵਿੰਦਰ ਸਿੰਘ, ਜਗਜੀਤ ਸਿੰਘ, ਜਸਪਾਲ ਸਿੰਘ, ਮਦਨ ਲਾਲ, ਬਾਬਾ ਜਸਵੰਤ ਸਿੰਘ, ਹਰਬੰਸ ਸਿੰਘ ਫ਼ੌਜੀ, ਅਮਰੀਕ ਸਿੰਘ, ਧੰਨਾ ਸਿੰਘ, ਨਿਰਮਲ ਸਿੰਘ ਗਰੇਵਾਲ, ਡਾ. ਮਨਜੀਤ ਸਿੰਘ, ਸੁਰਜੀਤ ਸਿੰਘ ਸੋਹਲ, ਪੰਚ ਮੱਘਰ ਸਿੰਘ, ਗੁਰਦੀਪ ਸਿੰਘ ਆਸਟਰੇਲੀਆ, ਅਵਤਾਰ ਸਿੰਘ, ਡਾ. ਸੋਮਰਾਜ, ਬਲਜੀਤ ਸਿੰਘ, ਡਾ. ਰਾਜਵੰਤ ਸਿੰਘ, ਸੰਨੀ ਲਹਿਰਾ, ਦਲਬਾਰਾ ਸਿੰਘ, ਨਾਜ਼ਰ ਸਿੰਘ, ਮਨਿੰਦਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਾਤਰੀ ਗਲਬਾ ਮੁਹਿੰਮ ਦੌਰਾਨ ਐਸ. ਐਸ. ਪੀ ਡਾ. ਦਰਪਣ ਆਹਲੂਵਾਲੀਆ ਵਲੋਂ ਥਾਣਾ ਸਦਰ ਖੰਨਾ ਦਾ ਅਚਨਚੇਤ ਨਿਰੀਖਣ ਅਗਲੀ ਖ਼ਬਰ ਸ੍ਰੀ ਮੁਕਤੇਸ਼ਵਰ ਨਿਸ਼ਕਾਮ ਸੇਵਾ ਸੁਸਾਇਟੀ ਵਲੋਂ ਸ਼ਿਵ ਧਾਮ ਦੇ ਲੰਗਰ ਹਾਲ ਦੇ ਸ਼ੈੱਡ ਲਈ ਵਿੱਤੀ ਸਹਾਇਤਾ
Ad Position 24